Nimisha Priya: ਕੌਣ ਹੈ ਨਿਮਿਸ਼ਾ ਪ੍ਰਿਆ? ਕਿਉਂ ਦਿੱਤੀ ਜਾਵੇਗੀ ਯਮਨ ਵਿਚ ਫ਼ਾਂਸੀ?
Published : Jul 9, 2025, 1:35 pm IST
Updated : Jul 9, 2025, 1:36 pm IST
SHARE ARTICLE
Nimisha Priya
Nimisha Priya

ਦਰਅਸਲ ਨਿਮਿਸ਼ਾ 'ਤੇ ਇੱਕ ਯਮਨੀ ਨਾਗਰਿਕ ਦੀ ਹੱਤਿਆ ਦਾ ਦੋਸ਼ ਹੈ।

Nimisha Priya: ਕੇਰਲ ਦੀ ਰਹਿਣ ਵਾਲੀ ਨਰਸ ਨਿਮਿਸ਼ਾ ਪ੍ਰਿਆ ਨੂੰ ਯਮਨ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਯਮਨ ਦੇ ਰਾਸ਼ਟਰਪਤੀ ਰਸ਼ਾਦ ਅਲ-ਅਲੀਮੀ ਨੇ ਨਿਮਿਸ਼ਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹੁਣ ਖ਼ਬਰ ਹੈ ਕਿ ਨਿਮਿਸ਼ਾ ਪ੍ਰਿਆ ਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਵੇਗੀ। ਦਰਅਸਲ ਨਿਮਿਸ਼ਾ 'ਤੇ ਇੱਕ ਯਮਨੀ ਨਾਗਰਿਕ ਦੀ ਹੱਤਿਆ ਦਾ ਦੋਸ਼ ਹੈ।

ਪੂਰਾ ਮਾਮਲਾ ਕੀ ਹੈ?

ਨਰਸ ਨਿਮਿਸ਼ਾ ਪ੍ਰਿਆ ਨੇ ਯਮਨ ਵਿੱਚ ਆਪਣਾ ਕਲੀਨਿਕ ਖੋਲ੍ਹਿਆ ਸੀ। ਜਾਣਕਾਰੀ ਅਨੁਸਾਰ, ਉਸ ਦੀ ਯਮਨ ਵਿੱਚ ਇੱਕ ਆਦਮੀ ਨਾਲ ਦੋਸਤੀ ਹੋ ਗਈ, ਜਿਸ ਦਾ ਨਾਮ ਅਬਦੋ ਮਹਿਦੀ ਸੀ। ਮਹਦੀ ਨੇ ਕਲੀਨਿਕ ਖੋਲ੍ਹਣ ਵਿੱਚ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਦੀ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਸੀ, ਇਸ ਦੇ ਬਾਵਜੂਦ ਨਿਮਿਸ਼ਾ ਨੇ ਯਮਨ ਵਿੱਚ ਆਪਣਾ ਕਲੀਨਿਕ ਖੋਲ੍ਹਿਆ ਸੀ। 
ਜਾਣਕਾਰੀ ਅਨੁਸਾਰ, ਇਸ ਤੋਂ ਬਾਅਦ ਮਹਿਦੀ ਨੇ ਨਿਮਿਸ਼ਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਆਪਣੀ ਦੂਜੀ ਪਤਨੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਉਹ ਵਾਰ-ਵਾਰ ਨਿਮਿਸ਼ਾ ਤੋਂ ਪੈਸੇ ਮੰਗਦਾ ਸੀ। ਨਿਮਿਸ਼ਾ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ, ਜਿਸ ਤੋਂ ਬਾਅਦ ਮਹਦੀ ਨੂੰ ਕੁਝ ਦਿਨ ਜੇਲ ਵਿੱਚ ਰਹਿਣਾ ਪਿਆ। ਹਾਲਾਂਕਿ, ਜਦੋਂ ਮਹਿਦੀ ਜੇਲ ਤੋਂ ਵਾਪਸ ਆਇਆ, ਤਾਂ ਉਸ ਨੇ ਨਿਮਿਸ਼ਾ ਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।

ਮਹਿਦੀ ਤੋਂ ਪਾਸਪੋਰਟ ਵਾਪਸ ਲੈਣ ਲਈ, ਨਿਮਿਸ਼ਾ ਨੇ ਉਸ ਨੂੰ ਅਨੱਸਥੀਸੀਆ ਦਾ ਟੀਕਾ ਲਗਾਇਆ। ਪਰ ਅਨੱਸਥੀਸੀਆ ਦੇ ਟੀਕੇ ਦੀ ਖੁਰਾਕ ਓਵਰਡੋਜ਼ ਵਿੱਚ ਬਦਲ ਗਈ, ਅਤੇ ਮਹਿਦੀ ਦੀ ਮੌਤ ਹੋ ਗਈ। ਇਸ ਤੋਂ ਬਾਅਦ, ਨਿਮਿਸ਼ਾ ਨੇ ਆਪਣੇ ਸਾਥੀ ਹਨਾਨ ਨਾਲ ਮਿਲ ਕੇ ਮਹਿਦੀ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਅਤੇ ਉਸ ਦੀ ਲਾਸ਼ ਨੂੰ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਹਨਾਨ ਇੱਕ ਯਮਨੀ ਨਾਗਰਿਕ ਹੈ। ਇਸ ਮਾਮਲੇ ਵਿੱਚ ਨਿਮਿਸ਼ਾ ਨੂੰ ਸਾਲ 2018 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਹਨਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਨਿਮਿਸ਼ਾ ਦਾ ਇੱਕ 8 ਸਾਲ ਦਾ ਪੁੱਤਰ ਵੀ ਹੈ। ਨਿਮਿਸ਼ਾ 2018 ਤੋਂ ਯਮਨ ਦੇ ਸਨਾ ਵਿੱਚ ਕੰਮ ਕਰ ਰਹੀ ਹੈ।

(For more news apart from “Kerala nurse Nimisha Priya on death row in Yemen to be executed on July 16 latest news in punjabi, ” stay tuned to Rozana Spokesman.)


 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement