ਪ੍ਰਧਾਨ ਮੰਤਰੀ ਮੋਦੀ ਨੇ ਰੀਕਾਰਡ 17 ਦੇਸ਼ਾਂ ਦੀਆਂ ਸੰਸਦਾਂ ਨੂੰ ਸੰਬੋਧਿਤ ਕੀਤਾ 
Published : Jul 9, 2025, 10:17 pm IST
Updated : Jul 9, 2025, 10:17 pm IST
SHARE ARTICLE
PM Narendra Modi
PM Narendra Modi

ਕਾਂਗਰਸ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਵਲੋਂ ਕੀਤੇ ਸੰਬੋਧਨਾਂ ਦਾ ਕੀਤਾ ਮੁਕਾਬਲਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਸੰਸਦਾਂ ਨੂੰ ਰੀਕਾਰਡ 17 ਭਾਸ਼ਣ ਦਿਤੇ ਹਨ। ਬੁਧਵਾਰ ਨੂੰ ਸਮਾਪਤ ਹੋਣ ਵਾਲੀ ਅਪਣੀ ਪੰਜ ਦੇਸ਼ਾਂ ਦੀ ਯਾਤਰਾ ਦੌਰਾਨ ਮੋਦੀ ਨੇ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਨਾਮੀਬੀਆ ਦੀਆਂ ਸੰਸਦਾਂ ਨੂੰ ਸੰਬੋਧਨ ਕੀਤਾ। 

ਸੂਤਰਾਂ ਨੇ ਦਸਿਆ ਕਿ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਡਾ. ਮਨਮੋਹਨ ਸਿੰਘ (7), ਇੰਦਰਾ ਗਾਂਧੀ (4), ਜਵਾਹਰ ਲਾਲ ਨਹਿਰੂ (3), ਰਾਜੀਵ ਗਾਂਧੀ (2) ਅਤੇ ਪੀ.ਵੀ. ਨਰਸਿਮਹਾ ਰਾਓ (1) ਨੇ ਮਿਲ ਕੇ ਕਈ ਦਹਾਕਿਆਂ ਵਿਚ ਅਜਿਹੇ 17 ਭਾਸ਼ਣ ਦਿਤੇ ਸਨ। 

ਅਧਿਕਾਰੀਆਂ ਨੇ ਦਸਿਆ ਕਿ ਮੋਦੀ ਨੇ ਇਸ ਅੰਕੜੇ ਦੀ ਬਰਾਬਰੀ ਕੀਤੀ ਹੈ ਅਤੇ ਵਿਸ਼ਵ ਪੱਧਰ ਉਤੇ ਸੱਭ ਤੋਂ ਵੱਧ ਸਰਗਰਮ ਨੇਤਾਵਾਂ ਵਿਚੋਂ ਇਕ ਦੇ ਰੂਪ ’ਚ ਅਪਣੇ ਕੱਦ ਨੂੰ ਦਰਸਾਇਆ ਹੈ। ਉਨ੍ਹਾਂ ਨੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸੰਸਦਾਂ ਵਿਚ ਭਾਸ਼ਣ ਦਿਤਾ ਹੈ, ਜੋ ਅੱਜ ਭਾਰਤ ਦੇ ਵਿਆਪਕ ਵਿਸ਼ਵ ਸਤਿਕਾਰ ਅਤੇ ਪ੍ਰਸੰਗਿਕਤਾ ਨੂੰ ਦਰਸਾਉਂਦਾ ਹੈ। 

ਇਕ ਅਧਿਕਾਰੀ ਨੇ ਕਿਹਾ, ‘‘ਭਾਰਤ ਗਲੋਬਲ ਸਾਊਥ ਦੇ ਕਈ ਦੇਸ਼ਾਂ ਦੇ ਸੁਤੰਤਰਤਾ ਸੰਗਰਾਮ ਦੌਰਾਨ ਉਨ੍ਹਾਂ ਦੇ ਨਾਲ ਖੜਾ ਰਿਹਾ। ਉਨ੍ਹਾਂ ਨੇ ਉਦੋਂ ਸਾਡੀ ਗੱਲ ਸੁਣੀ ਸੀ ਅਤੇ ਉਹ ਅੱਜ ਵੀ ਸਾਡੀ ਗੱਲ ਸੁਣਨਾ ਚਾਹੁੰਦੇ ਹਨ, ਖ਼ਾਸਕਰ ਸਾਡੀ ਲੋਕਤੰਤਰੀ ਅਤੇ ਵਿਕਾਸ ਯਾਤਰਾ ਉਤੇ।’’ ਉਨ੍ਹਾਂ ਨੇ ਅਮਰੀਕਾ, ਆਸਟਰੇਲੀਆ, ਬਰਤਾਨੀਆਂ, ਨੇਪਾਲ, ਮੰਗੋਲੀਆ, ਭੂਟਾਨ, ਸ਼੍ਰੀਲੰਕਾ, ਮਾਰੀਸ਼ਸ, ਮਾਲਦੀਵ, ਗੁਆਨਾ, ਫਿਜੀ ਅਤੇ ਯੂਗਾਂਡਾ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ ਹੈ। 
 

Tags: pm modi

SHARE ARTICLE

ਏਜੰਸੀ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement