90 ਸਾਲਾ ਕੋਰੋਨਾ ਪੀੜਤ ਮਾਂ ਨੂੰ ਜੰਗਲ ਵਿਚ ਸੁੱਟ ਆਇਆ ਬੇਟਾ
Published : Aug 9, 2020, 8:59 am IST
Updated : Aug 9, 2020, 8:59 am IST
SHARE ARTICLE
Coronavirus
Coronavirus

ਔਰੰਗਾਬਾਦ ਵਿਚ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਇਕ ਘਟਨਾ ਵਿਚ ਬੇਟੇ ਨੇ ਅਪਣੀ 90 ਸਾਲਾ ਮਾਂ ਨੂੰ ਜੰਗਲ ਵਿਚ ਸੁੱਟ ਦਿਤਾ ਅਤੇ ਉਥੋਂ ਫ਼ਰਾਰ ਹੋ ਗਿਆ

ਔਰੰਗਾਬਾਦ, 8 ਅਗੱਸਤ : ਔਰੰਗਾਬਾਦ ਵਿਚ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਇਕ ਘਟਨਾ ਵਿਚ ਬੇਟੇ ਨੇ ਅਪਣੀ 90 ਸਾਲਾ ਮਾਂ ਨੂੰ ਜੰਗਲ ਵਿਚ ਸੁੱਟ ਦਿਤਾ ਅਤੇ ਉਥੋਂ ਫ਼ਰਾਰ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਬਜ਼ੁਰਗ ਕੋਰੋਨਾ ਪਾਜ਼ੇਟਿਵ ਸੀ ਜਿਸ ਤੋਂ ਬਾਅਦ ਘਰ ਦੇ ਮੈਂਬਰ ਬਜ਼ੁਰਗ ਨੂੰ ਅਪਣੇ ਨਾਲ ਰੱਖਣ ਲਈ ਤਿਆਰ ਨਹੀਂ ਸਨ। ਬਾਅਦ ਵਿਚ ਪਰਵਾਰ ਨੇ ਬਜ਼ੁਰਗ ਨੂੰ ਰਾਤ ਦੇ ਹਨੇਰੇ ਵਿਚ ਔਰੰਗਾਬਾਦ ਦੇ ਕੱਚੀਘਾਟੀ ਖੇਤਰ ਦੇ ਜੰਗਲ ਵਿਚ ਸੁੱਟ ਦਿਤਾ ਅਤੇ ਘਰ ਆ ਗਏ।

ਪੁਲਿਸ ਨੇ ਮਾਮਲਾ ਦਰਜ ਕਰ ਕੇ ਪਰਿਵਾਰਕ ਮੈਂਬਰਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਔਰੰਗਾਬਾਦ ਦੇ ਕੱਚੀਘਾਟੀ ਖੇਤਰ ਦੇ ਜੰਗਲ ਵਿਚ ਪੁਲਿਸ ਨੂੰ ਇਕ ਬਜ਼ੁਰਗ ਔਰਤ ਮਿਲੀ। 90 ਸਾਲਾ ਔਰਤ ਨੂੰ ਇਕ ਚਾਦਰ ਵਿਚ ਜੰਗਲ ਦੇ ਵਿਚਕਾਰ ਛੱਡ ਦਿਤਾ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤੇ ਬਜ਼ੁਰਗ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ।

ਪਤਾ ਲਗਿਆ ਕਿ ਬਜ਼ੁਰਗ ਕੋਰੋਨਾ ਸਕਾਰਾਤਮਕ ਹੈ। ਬਜ਼ੁਰਗ ਤੋਂ ਪੁਛਗਿੱਛ ਦੌਰਾਨ ਪਤਾ ਲਗਿਆ ਹੈ ਕਿ ਕੋਰੋਨਾ ਦੀ ਖ਼ਬਰ ਪਰਵਾਰਕ ਮੈਂਬਰਾਂ ਨੂੰ ਮਿਲੀ ਸੀ। ਇਸ ਤੋਂ ਬਾਅਦ ਪਰਵਾਰ ਨੇ ਬਜ਼ੁਰਗ ਨੂੰ ਜੰਗਲ ਵਿਚ ਸੁੱਟ ਦਿਤਾ ਅਤੇ ਉਥੋਂ ਫ਼ਰਾਰ ਹੋ ਗਏ।  ਪੁਲਿਸ ਅਨੁਸਾਰ ਬਜ਼ੁਰਗ ਲਗਭਗ ਇਕ ਘੰਟਾ ਜੰਗਲ ਵਿਚ ਤੜਫ਼ਦੀ ਰਹੀ। ਔਰਤ ਨੂੰ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬਜ਼ੁਰਗ ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਸਾਰੀ ਘਟਨਾ ਦੇ ਸਬੰਧ ਵਿਚ ਮਾਮਲਾ ਦਰਜ ਕਰ ਕੇ ਰਿਸ਼ਤੇਦਾਰਾਂ ਦੀ ਭਾਲ ਤੇਜ਼ ਕਰ ਦਿਤੀ ਹੈ। (ਏਜੰਸੀ)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement