
ਰਾਂਚੀ ਤੋਂ ਮੁੰਬਈ ਲਈ ਸਨਿਚਰਵਾਰ ਨੂੰ ਏਅਰ ਏਸ਼ੀਆ ਦੇ ਜਹਾਜ਼ ਦੇ ਉਡਾਣ ਭਰਨ ਸਮੇਂ ਇਕ ਪੰਛੀ ਉਸ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਉਡਾਨ ਨੂੰ ਰੋਕਣਾ ਪਿਆ
ਨਵੀਂ ਦਿੱਲੀ, 8 ਅਗੱਸਤ : ਰਾਂਚੀ ਤੋਂ ਮੁੰਬਈ ਲਈ ਸਨਿਚਰਵਾਰ ਨੂੰ ਏਅਰ ਏਸ਼ੀਆ ਦੇ ਜਹਾਜ਼ ਦੇ ਉਡਾਣ ਭਰਨ ਸਮੇਂ ਇਕ ਪੰਛੀ ਉਸ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਉਡਾਨ ਨੂੰ ਰੋਕਣਾ ਪਿਆ। ਦੱਸ ਦਈਏ ਕਿ ਜਹਾਜ਼ ਦੇ ਸਾਰੇ ਯਾਤਰੀ ਸੁਰੱਖਿਅਤ ਹਨ ਇਸ ਦੀ ਜਾਣਕਾਰੀ ਏਅਰ ਲਾਈਨ ਦੇ ਬੁਲਾਰੇ ਨੇ ਦਿਤੀ। ਰਾਂਚੀ ਦੀ ਘਟਨਾ ਬਾਰੇ ਏਅਰ ਏਸ਼ੀਆ ਦੇ ਬੁਲਾਰੇ ਨੇ ਦਸਿਆ, “ਕੰਪਨੀ ਦੇ ਜਹਾਜ਼ ਵੀਟੀ-ਐਚਕੇਜੀ ਦਾ ਸੰਚਾਲਨ ਰਾਂਚੀ ਤੋਂ ਮੁੰਬਈ ਲਈ ਉਡਾਣ ਨੰਬਰ 95-632 ਵਜੋਂ ਕੀਤਾ ਜਾ ਰਿਹਾ ਸੀ। ਅੱਜ 8 ਅਗਸਤ, 2020 ਨੂੰ ਇਕ ਪੰਛੀ ਸਵੇਰੇ 11:50 ਵਜੇ ਨਿਰਧਾਰਤ ਉਡਾਨ ਸਮੇਂ ਜਹਾਜ਼ ਨਾਲ ਟਕਰਾ ਗਿਆ।''
Bird hits Air Asia flight in Ranchi during takeoff
ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕਿ ਪਾਈਲਟ ਨੇ ਉਡਾਨ ਭਰਣ ਦੀ ਪ੍ਰਕਿਰੀਆ ਰੋਕ ਦਿਤੀ ਤੇ ਮੌਜੂਦਾ ਸਮੇਂ 'ਚ ਜਹਾਜ਼ ਦੀ ਜਾਂਚ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਉਡਾਉਣ ਦੀ ਇਜਾਜ਼ਤ ਮਿਲਦੇ ਹੀ ਇਸ ਦੇ ਮੰਜ਼ਿਲ ਵਲ ਵਧਣ ਦੀ ਯੋਜਨਾ ਹੈ। ਬੁਲਾਰੇ ਨੇ ਅੱਗੇ ਕਿਹਾ, “ਏਅਰ ਏਸ਼ੀਆ ਇੰਡੀਆ ਅਪਣੇ ਮਹਿਮਾਨਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੀ ਹੈ ਅਤੇ ਦੇਰੀ ਨਾਲ ਉਡਨ ਕਰ ਕੇ ਹੋਈ ਪ੍ਰੇਸ਼ਾਨੀ ਦੀ ਮਾਫ਼ੀ ਮੰਗਦੀ ਹੈ।''
(ਪੀਟੀਆਈ)