
ਕੋਰੋਨਾ ਨਾਲ ਇਕ ਦਿਨ 'ਚ 933 ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ, 8 ਅਗੱਸਤ : ਭਾਰਤ 'ਚ ਕੋਵਿਡ 19 ਦੇ ਇਕ ਦਿਨ 'ਚ 61,537 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਸਨਿਚਰਵਾਰ ਨੂੰ ਲਾਗ ਦੇ ਕੁਲ ਮਾਮਲਿਆਂ ਦੀ ਗਿਣਤੀ 20,88,611 'ਤੇ ਪੁੱਜ ਗਈ ਹੈ ਜਦੋਂ ਕਿ 933 ਹੋਰ ਲੋਕਾਂ ਨੇ ਦਮ ਤੋੜ ਦਿਤਾ ਹੈ ਜਿਸ ਦੇ ਨਾਲ ਹੀ ਮ੍ਰਿਤਕਾਂ ਦੀ ਕੁਲ ਗਿਣਤੀ 42,518 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਹੁਣ ਤਕ ਕੋਰੋਨਾ ਵਾਇਰਸ ਦੇ 14,27,005 ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ ਵਧ ਕੇ 68.32 ਫ਼ੀ ਸਦੀ ਹੋ ਗਈ ਹੈ।
ਉਨ੍ਹਾਂ ਦਸਿਆ ਕਿ ਦੇਸ਼ 'ਚ ਹੁਣ ਵੀ 6,19,088 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਜੋ ਲਾਗ ਦੇ ਕੁਲ ਮਾਮਲਿਆਂ ਦਾ 29.64 ਫ਼ੀ ਸਦੀ ਹੈ। ਇਕ ਦਿਨ 'ਚ ਗਲੋਬਲ ਮਹਾਂਮਾਰੀ ਦੇ 61.537 ਨਵੇਂ ਮਾਮਲੇ ਆਉਣ ਨਾਲ ਲਾਗ ਦੇ ਮਾਮਲੇ 20,88,611 'ਤੇ ਪੁੱਜ ਗਏ ਹਨ। ਇਹ ਲਗਾਤਾਰ ਦਸਵਾਂ ਦਿਨ ਹੈ ਜਦੋਂ ਕੋਵਿਡ 19 ਦੇ ਇਕ ਦਿਨ 'ਚ 50,000 ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਮੁਤਾਬਕ ਸ਼ੁਕਰਵਾਰ ਨੂੰ 5,98,778 ਨਮੂਨਿਆਂ ਦੀ ਜਾਂਚ ਕੀਤੀ ਗਈ।
Photo
ਹੁਣ ਤਕ ਕੁਲ 2,33,87,171 ਲੋਕਾਂ ਦੀ ਕੋਵਿਡ 19 ਲਈ ਜਾਂਚ ਕੀਤੀ ਜਾ ਚੁਕੀ ਹੈ। ਮੌਤ ਦੇ 933 ਨਵੇਂ ਮਾਮਲਿਆਂ 'ਚ, 300 ਮਹਾਰਾਸ਼ਟਰ ਤੋਂ, 119 ਤਾਮਿਲਨਾਡੂ ਤੋਂ, 101 ਕਰਨਾਟਕ ਤੋਂ, ਆਂਧਰ ਪ੍ਰਦੇਸ਼ ਤੋਂ 89, ਉਤਰ ਪ੍ਰਦੇਸ਼ ਤੋਂ 63, ਪਛਮੀ ਬੰਗਾਲ ਤੋਂ 52, ਦਿੱਲੀ ਤੋਂ 23, ਪੰਜਾਬ ਅਤੇ ਗੁਜਰਾਤ ਤੋਂ 22-22, ਮੱਧ ਪ੍ਰਦੇਸ਼ ਤੋਂ 16, ਉਤਰਾਖੰਡ ਅਤੇ ਤਿਲੰਗਾਨਾ ਤੋਂ 14-14, ਜੰਮੂ-ਕਸ਼ਮੀਰ ਤੋਂ 13, ਉਡੀਸਾ ਤੋਂ 12, ਰਾਜਸਥਾਨ ਅਤੇ ਛੱਤੀਸਗੜ੍ਹ ਤੋਂ 10-10 ਲੋਕਾਂ ਦੀ ਮੌਤ ਹੋਈ ਹੈ।
ਇਸ ਦੇ ਇਲਾਵਾ 9 ਮੌਤਾਂ ਹਰਿਆਣਾ 'ਚ ਜਦੋਂ ਕਿ ਬਿਹਾਰ,ਅਸਮ ਅਤੇ ਝਾਰਖੰਡ 'ਚ 6-6, ਕੇਰਲ ਅਤੇ ਪੁਡੁਚੇਰੀ 'ਚ 5-5 ਗੋਆ 'ਚ ਚਾਰ, ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ 'ਚ ਤਿੰਨ ਜਦਕਿ ਨਾਗਾਲੈਂਡ ਅਤੇ ਤ੍ਰਿਪੁਰਾ 'ਚ ਇਕ ਇਕ ਵਿਅਕਤੀ ਦੀ ਮੌਤ ਹੋਈ। ਸਹਿਤ ਮੰਤਰਾਲੇ ਨੇ ਦਾ ਕਹਿਣਾ ਹੈ ਕਿ 70 ਫ਼ੀ ਸਦੀ ਤੋਂ ਜ਼ਿਆਦਾ ਮੌਤਾਂ ਹੋਰ ਬਿਮਾਰਿਆਂ ਦੇ ਚਲਦੇ ਹੋਈਆਂ ਹਨ। (ਪੀਟੀਆਈ)
Photo
ਕੇਂਦਰੀ ਖੇਤੀਬਾੜੀ ਰਾਜ ਮੰਤਰੀ ਚੌਧਰੀ ਕੋਰੋਨਾ ਵਾਇਰਸ ਨਾਲ ਪੀੜਤ
ਜੈਪੁਰ, 8 ਅਗੱਸਤ : ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਉਹ ਜੋਧਪੁਰ ਦੇ ਇਕ ਹਸਪਤਾਲ 'ਚ ਦਾਖਲ ਹਨ। ਚੌਧਰੀ ਨੇ ਸਨਿਚਰਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿਤੀ। ਉਨ੍ਹਾਂ ਟਵੀਟ ਕੀਤਾ, “ਮੇਰੇ ਸਿਹਤ ਟੈਸਟ ਤੋਂ ਬਾਅਦ ਰੀਪੋਰਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।'' ਉਨ੍ਹਾਂ ਲਿਖਿਆ, “''ਉਹ ਸਾਰੇ ਦੋਸਤ ਜੋ ਪਿਛਲੇ ਦਿਨਾਂ 'ਚ ਮੇਰੇ ਸੰਪਰਕ 'ਚ ਆਏ ਹਨ, ਅਪਣੇ ਪ੍ਰਵਾਰਾਂ ਤੋਂ ਦੂਰੀ ਬਣਾ ਕੇ ਰੱਖਣ ਅਤੇ ਉਹ ਅਪਣੀ ਸਿਹਤ ਦੀ ਜਾਂਚ ਕਰਵਾਉਣ । ਸਾਹ ਲੈਣ 'ਚ ਥੋੜੀ ਤਕਲੀਫ਼ ਦੇ ਨਾਲ ਬੁਖਾਰ ਹੈ। ਮੈਂ ਹਸਪਤਾਲ 'ਚ ਡਾਕਟਰਾਂ ਦੀ ਨਿਗਰਾਨੀ ਹੇਠ ਹਾਂ।