
15 ਬੰਦੂਕਾਂ ਮੌਕੇ 'ਤੇ ਕੀਤੀਆਂ ਗਈਆਂ ਬਰਾਮਦ, ਪੰਜਾਬ ਦੇ ਰਹਿਣ ਵਾਲੇ ਹਨ ਅਕਾਸ਼ਦੀਪ ਤੇ ਗਗਨਦੀਪ
ਨਵੀਂ ਦਿੱਲੀ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਹਥਿਆਰਾਂ ਦੀ ਵੱਡੀ ਖੇਪ ਫੜੀ ਹੈ ਅਤੇ ਨਾਲ ਹੀ ਦੋ ਮੁਜ਼ਮ ਵੀ ਕਾਬੂ ਕੀਤੇ ਹਨ। ਫੜੇ ਗਏ ਦੋਨੋਂ ਮੁਲਜ਼ਮ ਦਿੱਲੀ-ਐਨਸੀਆਰ ਸਮੇਤ ਪੰਜਾਬ ਦੇ ਗੈਂਗਸਟਰਾਂ ਨੂੰ ਵੀ ਹਥਿਆਰ ਸਪਲਾਈ ਕਰਦੇ ਸਨ। ਇਨ੍ਹਾਂ ਦੇ ਕਬਜ਼ੇ 'ਚੋਂ ਹਥਿਆਰਾਂ ਦੀ ਤਸਕਰੀ 'ਚ ਵਰਤੇ ਜਾਂਦੇ 15 ਗੈਰ-ਕਾਨੂੰਨੀ ਅਰਧ-ਆਟੋਮੈਟਿਕ ਪਿਸਤੌਲ, ਮੋਬਾਈਲ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ।
Gagandeep Singh
ਸਪੈਸ਼ਲ ਸੈੱਲ ਦੇ ਅਧਿਕਾਰੀਆਂ ਮੁਤਾਬਕ ਸੇਲ ਦੀ ਉੱਤਰੀ ਰੇਂਜ 'ਚ ਤਾਇਨਾਤ ਏ.ਸੀ.ਪੀ ਵੇਦਪ੍ਰਕਾਸ਼ ਦੀ ਟੀਮ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰਾਂ 'ਤੇ ਨਜ਼ਰ ਰੱਖ ਰਹੀ ਸੀ। ਇਸ ਟੀਮ ਨੂੰ 6 ਅਗਸਤ ਨੂੰ ਨਾਜਾਇਜ਼ ਹਥਿਆਰਾਂ ਦੇ ਤਸਕਰਾਂ ਬਾਰੇ ਜਾਣਕਾਰੀ ਮਿਲੀ ਸੀ। ਸੂਚਨਾ ਤੋਂ ਬਾਅਦ ਏ.ਸੀ.ਪੀ ਵੇਦਪ੍ਰਕਾਸ਼ ਦੀ ਨਿਗਰਾਨੀ ਹੇਠ ਇੰਸਪੈਕਟਰ ਵਿਵੇਕਾਨੰਦ ਪਾਠਕ ਅਤੇ ਕੁਲਦੀਪ ਸਿੰਘ ਦੀ ਟੀਮ ਨੇ ਨਜਫਗੜ੍ਹ ਕੈਨਾਲ ਰੋਡ, ਕੇਸ਼ੋਪੁਰ ਦਿੱਲੀ ਨੇੜੇ ਨਾਕਾਬੰਦੀ ਕਰਕੇ ਗਗਨਦੀਪ ਸਿੰਘ (21) ਵਾਸੀ ਪਿੰਡ ਸਰਹਾਲੀ ਖੁਰਦ ਤਰਨਤਾਰਨ, ਪੰਜਾਬ ਅਤੇ ਅਕਾਸ਼ਦੀਪ ਵਾਸੀ ਪਿੰਡ ਸਰਹਾਲੀ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਹੈ।
Aakashdeep Singh
ਗਗਨਦੀਪ ਨੇ ਦੱਸਿਆ ਕਿ ਉਹ ਦੋ ਸਾਲਾਂ ਤੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ। ਉਹ ਪੰਜਾਬ ਵਿਚ ਨਾਜਾਇਜ਼ ਹਥਿਆਰਾਂ ਦੇ ਤਸਕਰ ਵਿਕਰਮਜੀਤ ਸਿੰਘ ਦੇ ਸੰਪਰਕ ਵਿੱਚ ਆਇਆ ਸੀ। ਉਸ ਨੇ ਵਿਕਰਮਜੀਤ ਸਿੰਘ ਦੇ ਕਹਿਣ 'ਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਸ਼ੁਰੂ ਕੀਤੀ ਸੀ। ਵਿਕਰਮਜੀਤ ਸਿੰਘ ਦੇ ਕਹਿਣ 'ਤੇ ਉਹ ਮੱਧ ਪ੍ਰਦੇਸ਼ ਦੇ ਦੀਪਕ ਬਰਨਾਲਾ ਅਤੇ ਸੋਹਣ ਬਰਨਾਲਾ ਤੋਂ ਨਾਜਾਇਜ਼ ਹਥਿਆਰ ਲਿਆ ਕੇ ਦਿੱਲੀ ਅਤੇ ਪੰਜਾਬ ਦੇ ਬਦਮਾਸ਼ਾਂ ਨੂੰ ਸਪਲਾਈ ਕਰਦਾ ਸੀ। ਕਰੀਬ ਚਾਰ-ਪੰਜ ਮਹੀਨੇ ਪਹਿਲਾਂ ਉਹ ਇੰਦਰ ਸਿੰਘ ਡੋਗਰ ਨਾਲ ਮਿਲ ਕੇ ਦੀਪਕ ਅਤੇ ਸੋਹਣ ਤੋਂ ਪੰਜ ਪਿਸਤੌਲ ਲੈ ਕੇ ਆਇਆ ਸੀ। ਇੰਦਰ ਸਿੰਘ ਡੋਗਰ ਨੂੰ ਵੀ ਪੰਜਾਬ ਪੁਲਿਸ ਨੇ ਫੜ ਲਿਆ ਸੀ।