PM ਮੋਦੀ ਕੋਲ ਕੁੱਲ 2.23 ਕਰੋੜ ਰੁਪਏ ਦੀ ਜਾਇਦਾਦ, ਇਕ ਸਾਲ ’ਚ 26.13 ਲੱਖ ਰੁਪਏ ਦਾ ਹੋਇਆ ਵਾਧਾ
Published : Aug 9, 2022, 7:21 pm IST
Updated : Aug 9, 2022, 7:21 pm IST
SHARE ARTICLE
PM Modi's Assets Up By Rs 26 Lakh in a year
PM Modi's Assets Up By Rs 26 Lakh in a year

ਮੋਦੀ ਦੀ ਚੱਲ ਜਾਇਦਾਦ ਵਿਚ ਇਕ ਸਾਲ ਪਹਿਲਾਂ ਨਾਲੋਂ 26.13 ਲੱਖ ਰੁਪਏ ਦਾ ਵਾਧਾ ਹੋਇਆ ਹੈ, ਪਰ ਉਹਨਾਂ ਕੋਲ ਕੋਈ ਵੀ ਅਚੱਲ ਜਾਇਦਾਦ ਨਹੀਂ ਹੈ



ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ 2.23 ਕਰੋੜ ਰੁਪਏ ਦੀ ਜਾਇਦਾਦ ਹੈ ਅਤੇ ਇਸ ਵਿਚੋਂ ਜ਼ਿਆਦਾਤਰ ਰਾਸ਼ੀ ਬੈਂਕਾਂ ਵਿਚ ਜਮ੍ਹਾ ਹੈ। ਹਾਲਾਂਕਿ ਉਹਨਾਂ ਕੋਲ ਕੋਈ ਅਚੱਲ ਜਾਇਦਾਦ ਨਹੀਂ ਹੈ ਕਿਉਂਕਿ ਉਹਨਾਂ ਨੇ ਗਾਂਧੀਨਗਰ ਵਿਚ ਆਪਣੀ ਜ਼ਮੀਨ ਦਾ ਇਕ ਹਿੱਸਾ ਦਾਨ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ 'ਤੇ ਦਿੱਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਮੋਦੀ ਦਾ ਬਾਂਡ, ਸ਼ੇਅਰ ਜਾਂ ਮਿਊਚਲ ਫੰਡ 'ਚ ਕੋਈ ਨਿਵੇਸ਼ ਨਹੀਂ ਹੈ, ਪਰ ਉਹਨਾਂ ਕੋਲ ਸੋਨੇ ਦੀਆਂ ਚਾਰ ਮੁੰਦਰੀਆਂ ਹਨ, ਜਿਨ੍ਹਾਂ ਦੀ ਕੀਮਤ 1.73 ਲੱਖ ਰੁਪਏ ਹੈ।

PM modiPM modi

ਮੋਦੀ ਦੀ ਚੱਲ ਜਾਇਦਾਦ ਵਿਚ ਇਕ ਸਾਲ ਪਹਿਲਾਂ ਨਾਲੋਂ 26.13 ਲੱਖ ਰੁਪਏ ਦਾ ਵਾਧਾ ਹੋਇਆ ਹੈ, ਪਰ ਉਹਨਾਂ ਕੋਲ ਕੋਈ ਵੀ ਅਚੱਲ ਜਾਇਦਾਦ ਨਹੀਂ ਹੈ, ਜੋ ਕਿ 31 ਮਾਰਚ 2021 ਨੂੰ 1.1 ਕਰੋੜ ਰੁਪਏ ਸੀ। ਪੀਐਮਓ ਦੀ ਵੈੱਬਸਾਈਟ ਅਨੁਸਾਰ 31 ਮਾਰਚ 2022 ਤੱਕ ਮੋਦੀ ਦੀ ਕੁੱਲ ਜਾਇਦਾਦ 2,23,82,504 ਹੈ। ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਅਕਤੂਬਰ 2022 ਵਿਚ ਇਕ ਰਿਹਾਇਸ਼ੀ ਜ਼ਮੀਨ ਖਰੀਦੀ ਸੀ ਅਤੇ ਇਹ ਤਿੰਨ ਹੋਰ ਲੋਕਾਂ ਦੀ ਸਾਂਝੀ ਮਲਕੀਅਤ ਸੀ ਅਤੇ ਉਹਨਾਂ ਸਾਰਿਆਂ ਦਾ ਬਰਾਬਰ ਹਿੱਸਾ ਸੀ।

Property tax in Chandigarh villagesProperty

ਤਾਜ਼ਾ ਜਾਣਕਾਰੀ ਅਨੁਸਾਰ, "ਅਚੱਲ ਸੰਪਤੀ ਸਰਵੇਖਣ ਨੰਬਰ 401/ਏ 'ਤੇ ਤਿੰਨ ਹੋਰਾਂ ਨਾਲ ਸਾਂਝੀ ਹਿੱਸੇਦਾਰੀ ਸੀ ਅਤੇ ਉਹਨਾਂ ਵਿਚੋਂ ਹਰੇਕ ਦੀ 25 ਪ੍ਰਤੀਸ਼ਤ ਹਿੱਸੇਦਾਰੀ ਸੀ। ਇਸ 25 ਫੀਸਦੀ ’ਤੇ ਉਹਨਾਂ ਦਾ ਮਾਲਕਾਨਾ ਹੱਕ ਨਹੀਂ ਹੈ ਕਿਉਂਕਿ ਉਸ ਨੂੰ ਦਾਨ ਕਰ ਦਿੱਤਾ ਗਿਆ ਹੈ”। ਪ੍ਰਧਾਨ ਮੰਤਰੀ ਕੋਲ 31 ਮਾਰਚ 2022 ਤੱਕ ਕੁੱਲ 35,250 ਰੁਪਏ ਦੀ ਨਕਦ ਰਾਸ਼ੀ ਹੈ ਅਤੇ ਡਾਕਘਰ ਵਿਚ 9,05,105 ਰੁਪਏ ਦੇ ਰਾਸ਼ਟਰੀ ਬਚਤ ਸਰਟੀਫਿਕੇਟ ਅਤੇ 1,89,305 ਰੁਪਏ ਦੀਆਂ ਜੀਵਨ ਬੀਮਾ ਪਾਲਿਸੀਆਂ ਹਨ।

PM ModiPM Modi

ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਦੇ ਹੋਰ ਸਹਿਯੋਗੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਆਪਣੀ ਜਾਇਦਾਦ ਦਾ ਐਲਾਨ ਕੀਤਾ ਹੈ। ਰਾਜਨਾਥ ਸਿੰਘ ਕੋਲ 31 ਮਾਰਚ 2022 ਤੱਕ 2.54 ਕਰੋੜ ਰੁਪਏ ਅਤੇ 2.97 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement