
ਮੁਲਜ਼ਮ ਕੋਲੋਂ 3 ਲੱਖ ਨੇਪਾਲੀ ਤੇ 13 ਲੱਖ ਭਾਰਤੀ ਕਰੰਸੀ ਹੋਈ ਬਰਾਮਦ
ਨਵੀਂ ਦਿੱਲੀ : ਭਾਰਤ-ਨੇਪਾਲ ਸਰਹੱਦ ਦੇ ਮਧੂਬਨੀ ਜ਼ਿਲ੍ਹੇ ਦੇ ਜੈਨਗਰ ਖੇਤਰ ਦੇ ਜਾਨਕੀ ਨਗਰ ਚੌਕੀ ਦੇ ਸਸ਼ਸਤਰ ਸੀਮਾ ਬਲ ਦੀ 48ਵੀਂ ਕੋਰ ਦੇ ਜਵਾਨਾਂ ਨੇ ਮੰਗਲਵਾਰ ਦੇਰ ਰਾਤ ਨੂੰ ਨੇਪਾਲ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਲਿਆ ਰਹੇ ਭਾਰਤੀ ਅਤੇ ਨੇਪਾਲੀ ਕਰੰਸੀ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਹੈ। ਸਮੱਗਲਰ ਨੂੰ 3,10,000 ਨੇਪਾਲੀ ਅਤੇ 13,73,500 ਭਾਰਤੀ ਕਰੰਸੀ ਸਮੇਤ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਪੁਲਿਸ, ਬਿੱਲਾ ਗੈਂਗ ਦੇ ਤਿੰਨ ਗੁਰਗਿਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
48ਵੀਂ ਕੋਰ ਦੇ ਡਿਪਟੀ ਕਮਾਂਡੈਂਟ ਵਿਵੇਕ ਓਝਾ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਾਨਕੀਨਗਰ ਦੇ ਧੋਬੀ ਬਾਜ਼ਾਰ ਰਾਹੀਂ ਭਾਰਤੀ ਅਤੇ ਨੇਪਾਲੀ ਕਰੰਸੀ ਦੀ ਗੈਰ-ਕਾਨੂੰਨੀ ਤਸਕਰੀ ਹੋਣ ਵਾਲੀ ਹੈ। ਜਿਸ ਤੋਂ ਬਾਅਦ ਥਾਣਾ ਜਾਨਕੀ ਨਗਰ ਦੇ ਇੰਚਾਰਜ ਅਤੇ 5 ਜਵਾਨਾਂ ਨੇ ਚੈਕ ਪੋਸਟ 'ਤੇ ਆਉਣ-ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿਤੀ। ਚੈੱਕ ਪੋਸਟ 'ਤੇ ਤਾਇਨਾਤ ਜਵਾਨਾਂ ਨੇ ਦੇਖਿਆ ਕਿ ਇਕ ਵਿਅਕਤੀ ਨੇਪਾਲ ਤੋਂ ਭਾਰਤ ਵੱਲ ਆ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਬੰਦ ਨੂੰ ਲੈ ਕੇ ਮੋਗਾ 'ਚ ਚੱਲੀ ਗੋਲੀ, ਦੁਕਾਨਦਾਰ ਨੇ ਨਿਹੰਗ ਸਿੰਘ ਨੂੰ ਮਾਰੀ ਗੋਲੀ
ਸ਼ੱਕ ਪੈਣ 'ਤੇ ਜਵਾਨਾਂ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ। ਉਸ ਦੇ ਬੈਗ 'ਚੋਂ ਭਾਰਤੀ ਅਤੇ ਨੇਪਾਲੀ ਕਰੰਸੀ ਬਰਾਮਦ ਹੋਈ। ਪੁੱਛਗਿੱਛ ਕਰਨ 'ਤੇ ਉਸ ਨੇ ਆਪਣਾ ਨਾਂ ਮੁਹੰਮਦ ਸਾਜਿਦ ਹੁਸੈਨ ਘਰ ਹਰਲਖੀ ਦੱਸਿਆ। ਜਦੋਂ ਪੈਸੇ ਦੀ ਗਿਣਤੀ ਕੀਤੀ ਗਈ ਤਾਂ 3,10,000 ਨੇਪਾਲੀ ਅਤੇ 13,73,500 ਭਾਰਤੀ ਕਰੰਸੀ ਬਰਾਮਦ ਹੋਈ। ਮੁਲਜ਼ਮ ਕੋਲੋਂ ਮਿਲੀ ਕਰੰਸੀ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਮਿਲੇ ਹਨ। ਇਸ ਤੋਂ ਬਾਅਦ ਚੈੱਕ ਪੋਸਟ 'ਤੇ ਤੈਨਾਤ ਜਵਾਨਾਂ ਨੇ ਤਸਕਰ ਨੂੰ ਨੇਪਾਲੀ ਤੇ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ।