
ਕਿਹਾ : ਅਸੀਂ ਪਾਕਿ ਫੌਜ ਦੇ 5 ਲੜਾਕੂ ਜਹਾਜਾਂ ਨੂੰ ਡੇਗਿਆ ਅਤੇ ਦੁਸ਼ਮਣ ਨੂੰ ਪਹੁੰਚਾਇਆ ਭਾਰੀ ਨੁਕਸਾਨ
Air Force Chief AP Singh claims to have inflicted major damage on Pakistan in Operation Sindoor : ਭਾਰਤੀ ਹਵਾਈ ਫੌਜ ਦੇ ਮੁਖੀ ਏਪੀ ਸਿੰਘ ਵੱਲੋਂ ਬੈਂਗਲੁਰੂ ਦੇ ਐਚਏਐਲ ਮੈਨੇਜਮੈਂਟ ਅਕੈਡਮੀ ਆਡੀਟੋਰੀਅਮ ਵਿਖੇ ਏਅਰ ਚੀਫ ਮਾਰਸ਼ਲ ਐਲਐਮ ਕਤਰੇ ਮੈਮੋਰੀਅਲ ਲੈਕਚਰ ਦੇ 16ਵੇਂ ਸੀਜ਼ਨ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਦਾ ਬਹੁਤ ਨੁਕਸਾਨ ਹੋਇਆ ਹੈ। ਅਸੀਂ ਉਨ੍ਹਾਂ ਦੇ ਪੰਜ ਲੜਾਕੂ ਜਹਾਜ਼ਾਂ ਨੂੰ ਵੀ ਡੇਗ ਦਿੱਤਾ ਸੀ।
ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਕਿਹਾ ਸਾਡੀ ਹਵਾਈ ਰੱਖਿਆ ਪ੍ਰਣਾਲੀ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਐਸ-400 ਪ੍ਰਣਾਲੀ ਖਰੀਦੀ ਸੀ ਉਹ ਅਪ੍ਰੇਸ਼ਨ ਸਿੰਦੂਰ ਦੌਰਾਨ ਗੇਮ-ਚੇਂਜਰ ਸਾਬਤ ਹੋਈ ਹੈ। ਪਾਕਿਸਤਾਨ ਕੋਲ ਲੰਬੀ ਦੂਰੀ ਦੇ ਗਲਾਈਡ ਬੰਬ ਸਨ ਪਰ ਉਹ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਵਰਤੋਂ ਨਹੀਂ ਕਰ ਸਕਦੇ ਸਨ ਕਿਉਂਕਿ ਉਹ ਹਵਾਈ ਰੱਖਿਆ ਵਿੱਚ ਦਾਖਲ ਨਹੀਂ ਹੋ ਸਕਦੇ ਸਨ।
ਏਪੀ ਸਿੰਘ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਹੋਏ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਸਭ ਦੇ ਸਾਹਮਣੇ ਹਨ। ਉੱਥੇ ਕੁਝ ਵੀ ਨਹੀਂ ਬਚਿਆ ਸੀ। ਇਹ ਤਸਵੀਰਾਂ ਨਾ ਸਿਰਫ਼ ਸੈਟੇਲਾਈਟ ਤੋਂ ਲਈਆਂ ਗਈਆਂ ਸਨ। ਸਗੋਂ ਸਥਾਨਕ ਮੀਡੀਆ ਨੇ ਤਬਾਹ ਹੋਈ ਇਮਾਰਤ ਦੀਆਂ ਅੰਦਰਲੀਆਂ ਤਸਵੀਰਾਂ ਵੀ ਦਿਖਾਈਆਂ।