
ਕਿਹਾ : ਕੁੱਝ ਲੋਕ ਮੈਨੂੰ ਭਾਰਤੀ ਕਹਿੰਦੇ ਹਨ ਅਤੇ ਕੁੱਝ ਕਹਿੰਦੇ ਹਨ ਪਾਕਿਸਤਾਨੀ
Hindu Dr. Nanikraj Mukhi has been waiting for Indian citizenship for the last four years. ਡਾ. ਨਾਨਿਕਰਾਜ ਮੁਖੀ ਨੇ ਕਿਹਾ ਕਿ ਕੁਝ ਲੋਕ ਮੈਨੂੰ ਪਾਕਿਸਤਾਨੀ ਕਹਿੰਦੇ ਹਨ, ਕੁਝ ਲੋਕ ਮੈਨੂੰ ਭਾਰਤੀ ਕਹਿੰਦੇ ਹਨ। ਪਰ ਕਾਗਜ਼ਾਂ ’ਚ ਨਾ ਤਾਂ ਮੈਂ ਭਾਰਤੀ ਹਾਂ ਅਤੇ ਨਾ ਹੀ ਪਾਕਿਸਤਾਨੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਗੇੜੇ ਲਗਾ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਮੇਰੇ ਕਲੀਨਿਕ ਨੂੰ ਸੀਲ ਕਰ ਦਿੱਤਾ ਗਿਆ ਹੈ ਕਿਉਂਕਿ ਮੈਂ ਭਾਰਤੀ ਨਾਗਰਿਕ ਨਹੀਂ ਹਾਂ। ਇਸ ਕਾਰਨ ਮੇਰੀ ਨੌਕਰੀ (ਰੋਜ਼ੀ-ਰੋਟੀ) ਵੀ ਚਲੀ ਗਈ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਕੂਲ ਫਾਰਮਾਂ ਵਿੱਚ ਪਿਤਾ ਦੀ ਨਾਗਰਿਕਤਾ ਦੇ ਵੇਰਵੇ ਵਾਲੇ ਕਾਲਮ ਨੂੰ ਖਾਲੀ ਛੱਡਣਾ ਪੈਂਦਾ ਹੈ।
ਉਹ ਕਹਿੰਦੇ ਹਨ ਕਿ ਮੈਂ ਆਪਣੀ ਪਾਕਿਸਤਾਨੀ ਨਾਗਰਿਕਤਾ ਤਿਆਗ ਦਿੱਤੀ ਹੈ, ਅਜਿਹਾ ਮੈਂ ਲਿਖ ਨਹੀਂ ਸਕਦਾ ਅਤੇ ਮੇਰੇ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ, ਇਹ ਲਿਖਣਾ ਵੀ ਮੇਰੇ ਲਈ ਅਪਰਾਧ ਹੈ ਕਿਉਂਕਿ ਮੇਰੇ ਕੋਲ ਭਾਰਤੀ ਨਾਗਰਿਕਤਾ ਵੀ ਨਹੀਂ ਹੈ। ਡਾ. ਨਾਨਿਕਾਰਜ ਮੁਖੀ ਮੁੱਖ ਤੌਰ ’ਤੇ ਹੈਦਰਾਬਾਦ, ਪਾਕਿਸਤਾਨ ਦੇ ਰਹਿਣ ਵਾਲੇ ਹਨ। ਉਹ 2009 ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਭਾਰਤ ਆਏ ਸਨ।
ਸਾਲ 2016 ’ਚ ਉਨ੍ਹਾਂ ਨੇ ਅਹਿਮਦਾਬਾਦ ਕਲੈਕਟਰੇਟ ਵਿੱਚ ਭਾਰਤੀ ਨਾਗਰਿਕਤਾ ਲਈ ਬੇਨਤੀ ਕੀਤੀ ਸੀ। ਅਹਿਮਦਾਬਾਦ ਕਲੈਕਟਰੇਟ ਤੋਂ ਹਾਸਲ ਮਨਜ਼ੂਰੀ ਪੱਤਰ ਦੇ ਆਧਾਰ ਅਤੇ ਉਨ੍ਹਾਂ ਨੇ ਸਾਲ 2021 ਵਿੱਚ ਆਪਣੀ ਪਾਕਿਸਤਾਨੀ ਨਾਗਿਰਕਤਾ ਤਿਆਗ ਦਿੱਤੀ ਸੀ।
ਹਾਲ ਹੀ ਵਿੱਚ ਰਾਜਕੋਟ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਤਹਿਤ ਪਾਕਿਸਤਾਨ ਤੋਂ ਭਾਰਤ ਆਏ 185 ਲੋਕਾਂ ਨੂੰ ਭਾਰਤੀ ਨਾਗਰਿਕ ਹੋਣ ਦਾ ਪ੍ਰਮਾਣ ਪੱਤਰ ਦਿੱਤਾ ਗਿਆ। ਪਰ ਅਹਿਮਦਾਬਾਦ ਦੇ ਰਹਿਣ ਵਾਲੇ ਨਾਨਿਕਰਾਜ ਅਜਿਹੇ ਹੀ ਇੱਕ ਵਿਅਕਤੀ ਹਨ ਜਿਨ੍ਹਾਂ ਨੂੰ ਚਾਰ ਸਾਲ ਤੋਂ ਭਾਰਤੀ ਨਾਗਰਿਕਤਾ ਨਹੀਂ ਮਿਲੀ। ਹੁਣ ਉਨ੍ਹਾਂ ਭਾਰਤੀ ਨਾਗਰਿਕਤਾ ਹਾਸਲ ਲਈ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।