ਮੱਧ ਪ੍ਰਦੇਸ਼ : ਮੰਦਰ ’ਚ ਹੰਗਾਮਾ ਮਚਾਉਣ ਲਈ ਮਹਾਰਾਣੀ ਜੀਤੇਸ਼ਵਰੀ ਦੇਵੀ ਗ੍ਰਿਫ਼ਤਾਰ

By : BIKRAM

Published : Sep 9, 2023, 6:00 pm IST
Updated : Sep 9, 2023, 6:00 pm IST
SHARE ARTICLE
Panna Maharani Jiteshwari Devi.
Panna Maharani Jiteshwari Devi.

ਧਾਰਮਕ ਭਾਵਨਾਵਾਂ ਨੂੰ ਢਾਹ ਲਾਉਣ ਦਾ ਦੋਸ਼, ਜ਼ਮਾਨਤ ਅਰਜ਼ੀ ਖਾਰਜ ਹੋਣ ਮਗਰੋਂ ਭੇਜਿਆ ਗਿਆ ਜੇਲ੍ਹ

ਪੰਨਾ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ’ਚ ਸ੍ਰੀਕ੍ਰਿਸ਼ਨ ਜਨਮਅਸ਼ਟਮੀ ਦੇ ਪ੍ਰੋਗਰਾਮ ਦੌਰਾਨ ਹੰਗਾਮਾ ਮਚਾਉਣ ਦੇ ਦੋਸ਼ ’ਚ ਪੰਨਾ ਰਾਜਘਰਾਣੇ ਦੀ ਇਕ ਔਰਤ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਪੰਨਾ ਦੇ ਪ੍ਰਸਿੱਧ ਜੁਗਲ ਕਿਸ਼ੋਰ ਮੰਦਰ ’ਚ ਸ੍ਰੀਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਅੱਧੀ ਰਾਤ ਨੂੰ ਹੋਈ। 

ਪੁਲਿਸ ਸੂਪਰਡੈਂਟ ਸਾਈ ਕ੍ਰਿਸ਼ਣ ਐੱਸ. ਥੋਟਾ ਨੇ ਕਿਹਾ ਕਿ ਮੰਦਰ ਪ੍ਰਸ਼ਾਸਨ ਨੇ ਸ਼ਿਕਾਇਤ ਕੀਤੀ ਹੈ ਕਿ ਜਨਮਅਸ਼ਟਮੀ ਵਾਲੇ ਦਿਨ ਜੀਤੇਸ਼ਵਰੀ ਦੇਵੀ (ਪੰਨਾ ਰਾਜਘਰਾਣੇ ਦੀ ਮਹਾਰਾਣੀ) ਜੁਗਲ ਕਿਸ਼ੋਰ ਮੰਦਰ ਪੁੱਜੀ ਅਤੇ ਮੰਦਰ ਦੇ ਗਰਭ ਗ੍ਰਹਿ ’ਚ ਜ਼ਬਰਦਸਤੀ ਦਾਖ਼ਲ ਹੋਣ ਅਤੇ ਪੂਜਾ ਨੂੰ ਅਪਣੇ ਕਹੇ ਅਨੁਸਾਰ ਕਰਵਾਏ ਜਾਣ ਦੀ ਜ਼ਿੱਦ ਕਰਨ ਲੱਗੀ। 

ਉਨ੍ਹਾਂ ਕਿਹਾ ਕਿ ਸ਼ਿਕਾਇਤ ਅਨੁਸਾਰ ਉਸ ਦੀ ਮੰਗ ਪੂਰੀ ਨਾਂ ਕਰਨ ’ਤੇ ਉਸ ਨੇ ਪੁਜਾਰੀ ਦੇ ਹੱਥ ਤੋਂ ਚੌਰ ਖੋਹ ਕੇ ਅਭੱਦਰ ਤਰੀਕੇ ਨਾਲ ਇਸ ਨੂੰ ਡੁਲਾਉਣ ਲੱਗੀ ਅਤੇ ਹੰਗਾਮਾ ਮਚਾਉਣ ਲੱਗੀ, ਜਿਸ ਕਾਰਨ ਸ਼ਰਧਾਲੂ ਗੁੱਸੇ ਹੋ ਗਏ। ਇਸ ਦੌਰਾਨ ਉਸ ਨੇ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕੀਤੀ। ਇਸ ਪੂਰੀ ਘਟਨਾ ਦਾ ਇਕ ਵੀਡੀਉ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ।

ਥੋਟਾ ਨੇ ਕਿਹਾ ਕਿ ਸ਼ਿਕਾਇਤ ’ਤੇ ਉਸ ਵਿਰੁਧ ਕੋਤਵਾਲੀ ਪੁਲਿਸ ’ਚ ਧਾਰਾ 295ਏ (ਧਾਰਮਕ ਵਿਸ਼ਵਾਸਾਂ ਨੂੰ ਜਾਣਬੁਝ ਕੇ ਢਾ ਲਾਉਣਾ) ਅਤੇ 353 (ਲੋਕ ਸੇਵਕ ਨੂੰ ਅਪਣੇ ਫ਼ਰਜ਼ ਨਿਭਾਉਣ ਤੋਂ ਰੋਕਣ) ਹੇਠ ਮਾਮਲਾ ਦਰਜ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਪੁਲਿਸ ਨੇ ਜੀਤੇਸ਼ਵਰੀ ਦੇਵੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਸ਼ੁਕਰਵਾਰ ਨੂੰ ਸਥਾਨਕ ਅਦਾਲਤ ’ਚ ਉਸ ਨੂੰ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ ਭੇਜ ਦਿਤਾ ਗਿਆ। ਅਦਾਲਤ ਨੇ ਉਸ ਦੀ ਜ਼ਾਮਨਤ ਅਰਜ਼ੀ ਖ਼ਾਰਜ ਕਰ ਦਿਤੀ। 

ਜੇਲ ਜਾਣ ਤੋਂ ਪਹਿਲਾਂ ਅਦਾਲਤ ਬਾਹਰ ਮਹਾਰਾਣੀ ਜੀਤੇਸ਼ਵਰੀ ਦੇਵੀ ਨੇ ਦੋਸ਼ ਲਾਇਆ ਕਿ ਉਸ ਦੀ ਆਵਾਜ਼ ਦਬਾਈ ਜਾ ਰਹੀ ਹੈ ਅਤੇ ਦਾਅਵਾ ਕੀਤਾ ਕਿ ਪੰਨਾ ਜ਼ਿਲ੍ਹੇ ਦੇ 65000 ਕਰੋੜ ਰੁਪਏ ਦੇ ਰਖਿਆ ਭਲਾਈ ਫ਼ੰਡ ਦਾ ਗਬਨ ਹੋਇਆ ਹੈ। 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement