ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ ਹੈ।
ਅੰਬਾਲਾ: ਗ੍ਰਹਿ ਮੰਤਰੀ ਅਨਿਲ ਵਿੱਜ (Anil Vij) ਨੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ (Navjot Sidhu) ਨੂੰ ਨਿਸ਼ਾਨੇ 'ਤੇ ਲਿਆ ਹੈ। ਲਖੀਮਪੁਰ ਖੀਰੀ (Lakhimpur Kheri) ਹਿੰਸਾ ਦੇ ਸਬੰਧ ਵਿਚ ਸਿੱਧੂ ਵੱਲੋਂ ਰੱਖੇ ਗਏ ਮੌਨ ਵਰਤ ’ਤੇ ਵਿਜ ਨੇ ਕਿਹਾ ਕਿ ਜੇਕਰ ਸਿੱਧੂ ਹਮੇਸ਼ਾ ਚੁੱਪ ਰਹਿਣ ਤਾਂ ਕਾਂਗਰਸ ਅਤੇ ਦੇਸ਼ ਦੋਵਾਂ ਨੂੰ ਸ਼ਾਂਤੀ ਮਿਲੇਗੀ। ਅਨਿਲ ਵਿਜ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਕਿਸ਼ਤੀ ਹੁਣ ਡੁੱਬਣ ਵਾਲੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਨਿਲ ਵਿਜ ਨੇ ਲਖੀਮਪੁਰ ਖੀਰੀ ਘਟਨਾ 'ਤੇ ਕਿਸਾਨਾਂ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਹੈ।
ਅਨਿਲ ਵਿਜ ਨੇ ਕੱਲ੍ਹ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਸਵੇਰੇ ਉੱਠ ਕੇ ਦੇਸ਼ ਦੇ ਵਿਰੁੱਧ ਬਿਆਨ ਦੇਣਾ ਹੈ। ਕਾਂਗਰਸੀ ਆਗੂ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਲਖੀਮਪੁਰ ਖੀਰੀ ਹਿੰਸਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਮੌਨ ਵਰਤ 'ਤੇ ਬੈਠੇ ਸਨ। ਜਿਸ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ, “ਲਖੀਮਪੁਰ ਖੇੜੀ 'ਚ ਪ੍ਰਸ਼ਾਸਨ ਆਪਣੀ ਕਾਰਵਾਈ 'ਚ ਲੱਗਾ ਹੋਇਆ ਹੈ। ਜੇਕਰ ਨਵਜੋਤ ਸਿੰਘ ਸਿੱਧੂ ਹਮੇਸ਼ਾ ਲਈ ਮੌਨ ਵਰਤ ਧਾਰ ਲੈਣ ਤਾਂ ਕਾਂਗਰਸ ਅਤੇ ਦੇਸ਼ ਦੋਵਾਂ ਨੂੰ ਸ਼ਾਂਤੀ ਮਿਲੇਗੀ।”