
ਕਿਹਾ- ਭਾਰਤ ਵਿੱਚ ਗਲੀ ਦੇ ਕੁੱਤੇ ਦੀ ਇੱਜ਼ਤ ਕੀਤੀ ਜਾਂਦੀ ਹੈ ਪਰ ਮੁਸਲਮਾਨਾਂ ਦੀ ਨਹੀਂ
ਨਵੀਂ ਦਿੱਲੀ : ਹੈਦਰਾਬਾਦ ਦੇ ਸੰਸਦ ਮੈਂਬਰ ਅਤੇ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਇੱਕ ਨਵਰਾਤਰੀ ਗਰਬਾ ਸਮਾਗਮ ਵਿੱਚ ਪੱਥਰ ਸੁੱਟਣ ਲਈ ਇੱਕ ਮੁਸਲਿਮ ਨੌਜਵਾਨ ਨੂੰ ਖੰਭੇ ਨਾਲ ਬੰਨ੍ਹਿਆ ਗਿਆ ਅਤੇ ਪੁਲਿਸ ਨੇ ਡੰਡੇ ਨਾਲ ਕੁੱਟਿਆ ।
ਏਆਈਐਮਆਈਐਮ ਮੁਖੀ ਨੂੰ ਇੱਕ ਵੀਡੀਓ ਵਿੱਚ ਭਾਜਪਾ ਸਰਕਾਰ ਉੱਤੇ ਤਿੱਖਾ ਹਮਲਾ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਉਹ ਇਸ ਵੀਡੀਓ ਵਿੱਚ ਕਹਿ ਰਹੇ ਹਨ "ਭਾਰਤ ਵਿੱਚ ਗਲੀ ਦੇ ਕੁੱਤੇ ਦੀ ਇੱਜ਼ਤ ਕੀਤੀ ਜਾਂਦੀ ਹੈ ਪਰ ਮੁਸਲਮਾਨਾਂ ਦੀ ਨਹੀਂ।" ਏਆਈਐਮਆਈਐਮ ਦੇ ਮੁਖੀ ਓਵੈਸੀ ਨੇ ਕਿਹਾ, "ਦੇਸ਼ ਵਿੱਚ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ, ਅਜਿਹਾ ਲੱਗਦਾ ਹੈ ਕਿ ਮੁਸਲਮਾਨ ਖੁੱਲ੍ਹੀ ਜੇਲ੍ਹ ਵਿੱਚ ਰਹਿ ਰਹੇ ਹਨ। ਮਦਰੱਸਿਆਂ ਨੂੰ ਢਾਹਿਆ ਜਾ ਰਿਹਾ ਹੈ।"
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਖੇੜਾ ਦੇ ਪਿੰਡ ਉਂਢੇਲਾ ਵਿਖੇ ਨਵਰਾਤਰੀ ਸਮਾਗਮਾਂ ਦੇ ਤਹਿਤ ਕਰਵਾਏ ਗਏ ਗਰਬਾ ਡਾਂਸ ਪ੍ਰੋਗਰਾਮ ਦੌਰਾਨ ਮੁਸਲਿਮ ਭਾਈਚਾਰੇ ਨਾਲ ਸਬੰਧਤ ਨੌਜਵਾਨ 'ਤੇ ਭੀੜ ਨੇ ਹਮਲਾ ਕਰ ਦਿੱਤਾ ਸੀ। ਇੱਕ ਦਿਨ ਬਾਅਦ, ਪੁਲਿਸ ਵਾਲਿਆਂ ਨੇ ਗੁਜਰਾਤ ਪੁਲਿਸ ਜ਼ਿੰਦਾਬਾਦ ਦੇ ਨਾਅਰਿਆਂ ਦੇ ਵਿਚਕਾਰ ਉਧੇਲਾ ਪਿੰਡ ਵਿੱਚ ਇੱਕ ਚੌਰਾਹੇ 'ਤੇ ਬਿਜਲੀ ਦੇ ਖੰਭੇ ਨਾਲ ਜਨਤਕ ਤੌਰ 'ਤੇ ਬੰਨ੍ਹੇ ਹੋਏ 9 ਲੋਕਾਂ ਨੂੰ ਡੰਡਿਆਂ ਨਾਲ ਕੁੱਟਿਆ।
ਓਵੈਸੀ ਨੇ ਅੱਗੇ ਕਿਹਾ, “ਗੁਜਰਾਤ ਵਿੱਚ ਪੁਲਿਸ ਨੇ ਮੁਸਲਿਮ ਨੌਜਵਾਨਾਂ ਨੂੰ ਉਦੋਂ ਫੜਿਆ ਜਦੋਂ ਇਹ ਕਿਹਾ ਗਿਆ ਕਿ ਉਨ੍ਹਾਂ ਨੇ ਨਵਰਾਤਰੀ ਗਰਬਾ ਸਮਾਗਮ ਵਿੱਚ ਪਥਰਾਅ ਕੀਤਾ ਸੀ। ਮੁਸਲਿਮ ਨੌਜਵਾਨ ਨੂੰ ਪੁਲਿਸ ਨੇ 300-400 ਲੋਕਾਂ ਦੇ ਸਾਹਮਣੇ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਡੰਡੇ ਨਾਲ ਕੁੱਟਿਆ। ਉਹ ਨਾਅਰੇਬਾਜ਼ੀ ਕਰ ਰਹੇ ਸਨ।
ਗੁਜਰਾਤ 'ਚ ਹਾਲ ਹੀ 'ਚ ਵਾਪਰੀ ਘਟਨਾ 'ਤੇ ਪ੍ਰਧਾਨ ਮੰਤਰੀ ਦੀ ਚੁੱਪ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਪੁੱਛਿਆ ਕੀ ਸਾਡੀ ਇਹੀ ਇਜ਼ੱਤ ਹੈ? ਪ੍ਰਧਾਨ ਮੰਤਰੀ ਤੁਸੀਂ ਗੁਜਰਾਤ ਤੋਂ ਹੋ, ਤੁਸੀਂ ਮੁੱਖ ਮੰਤਰੀ ਸੀ। ਉਥੇ ਮੁਸਲਮਾਨਾਂ ਨੂੰ ਖੰਭੇ ਨਾਲ ਬੰਨ੍ਹ ਕੇ ਡੰਡਿਆਂ ਨਾਲ ਕੁੱਟਿਆ ਜਾਂਦਾ ਹੈ ਅਤੇ ਭੀੜ ਸੀਟੀਆਂ ਮਾਰਦੀ ਹੈ। ਕਿਰਪਾ ਕਰਕੇ ਅਦਾਲਤਾਂ ਬੰਦ ਕਰੋ, ਪੁਲਿਸ ਫੋਰਸ ਨੂੰ ਬਰਖ਼ਾਸਤ ਕਰ ਦਿਓ।"