
ਤਸਵੀਰਾਂ CCTV 'ਚ ਹੋਈਆਂ ਕੈਦ
ਨਵੀਂ ਦਿੱਲੀ : ਦਿੱਲੀ ਦੇ ਦਰਿਆਪੁਰ ਇਲਾਕੇ 'ਚ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਇਕ ਸ਼ੋਅਰੂਮ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਕਰਨ ਤੋਂ ਬਾਅਦ ਇੱਕ ਬਦਮਾਸ਼ ਸ਼ੋਅਰੂਮ ਦੇ ਮਾਲਕ ਤੋਂ 50 ਲੱਖ ਦੀ ਫਿਰੌਤੀ ਦੀ ਮੰਗ ਕਰਨ ਲਈ ਅੰਦਰ ਚਲਾ ਗਿਆ।
ਇਹ ਘਟਨਾ 8 ਅਕਤੂਬਰ ਦੀ ਹੈ, ਜੋ ਗੁਆਂਢ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਹੁਣ ਦਿੱਲੀ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।ਇਸ ਘਟਨਾ ਦੇ ਪੀੜਤ ਵਪਾਰੀ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਹ ਬਦਮਾਸ਼ ਉਸ ਤੋਂ 50 ਲੱਖ ਦੀ ਫਿਰੌਤੀ ਦੀ ਮੰਗ ਕਰ ਰਹੇ ਸਨ।
ਵੀਡੀਓ ਮੁਤਾਬਕ ਦੋਵੇਂ ਹਮਲਾਵਰ ਬਾਈਕ 'ਤੇ ਸਵਾਰ ਸਨ। ਦੁਕਾਨ ਦੇ ਸਾਹਮਣੇ ਆ ਕੇ ਪਹਿਲਾਂ ਇੱਕ ਬਦਮਾਸ਼ ਨੇ ਬਾਹਰੋਂ ਕਈ ਰਾਊਂਡ ਫਾਇਰ ਕੀਤੇ। ਕੁਝ ਸਕਿੰਟਾਂ ਬਾਅਦ ਉਹ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਅਤੇ ਫਿਰ ਜਦੋਂ ਉਹ ਵਿਅਕਤੀ ਬਾਹਰ ਨਿਕਲਿਆ ਤਾਂ ਦੋਵੇਂ ਬਾਈਕ ਸਵਾਰ ਉਥੋਂ ਚਲੇ ਗਏ।