
ਐਨਜੀਟੀ ਵਲੋਂ ਜਾਰੀ ਆਦੇਸ਼ ਮੁਤਾਬਿਕ ਦਿੱਲੀ ਐਨਸੀਆਰ ਵਿੱਚ 30 ਨਵੰਬਰ ਤੱਕ ਸਾਰੇ ਪਟਾਕੇ ਵੇਚਣ ਤੇ ਪਟਾਕੇ ਚਲਾਉਣ ‘ਤੇ ਪੂਰਨ ਪਾਬੰਦੀ ਲਗਾਈ ਹੈ।
ਨਵੀਂ ਦਿੱਲੀ: ਦੇਸ਼ ਦੇ ਕਈ ਰਾਜਾ 'ਚ ਹਵਾ ਪ੍ਰਦੂਸ਼ਣ ਜਿਆਦਾ ਵੱਧ ਰਿਹਾ ਹੈ। ਕੁਝ ਸਮੇਂ ਪਹਿਲਾ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿੱਲੀ ਐਨਸੀਆਰ ਵਿਚ 9 ਨਵੰਬਰ ਤੋਂ 30 ਨਵੰਬਰ ਦੀ ਰਾਤ ਤੱਕ ਪਟਾਕੇ ਚਲਾਉਣ ਅਤੇ ਪਟਾਕਿਆਂ ਦੀ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅੱਜ ਹੀ ਇਕ ਤਾਜ਼ਾ ਆਦੇਸ਼ ਜਾਰੀ ਕੀਤਾ ਹੈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਾਰੇ ਸ੍ਰੋਤਾਂ ਤੋਂ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਹਿਲਕਦਮੀ ਕਰਨ। ਪ੍ਰਦੂਸ਼ਣ ਬਾਰੇ ਵਧੇਰੇ ਚਿੰਤਾ ਕਰਦੇ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਮਾਮਲੇ ਵੱਧ ਰਹੇ ਹਨ। ਐਨਜੀਟੀ ਵਲੋਂ ਜਾਰੀ ਆਦੇਸ਼ ਮੁਤਾਬਿਕ ਦਿੱਲੀ ਐਨਸੀਆਰ ਵਿੱਚ 30 ਨਵੰਬਰ ਤੱਕ ਸਾਰੇ ਪਟਾਕੇ ਵੇਚਣ ਤੇ ਪਟਾਕੇ ਚਲਾਉਣ ‘ਤੇ ਪੂਰਨ ਪਾਬੰਦੀ ਲਗਾਈ ਹੈ।
ਦਿੱਲੀ ਸਣੇ ਇਨ੍ਹਾਂ ਰਾਜਾਂ 'ਨੇ ਖੁਦ ਪਟਾਕੇ ਚਲਾਉਣ 'ਤੇ ਲਗਾਈ ਪਾਬੰਦੀ
ਦਿੱਲੀ
ਹਰਿਆਣਾ
ਕਰਨਾਟਕ
ਮਹਾਰਾਸ਼ਟਰ
ਪੱਛਮੀ ਬੰਗਾਲ
ਰਾਜਸਥਾਨ
ਓਡੀਸ਼ਾ
ਐਨਸੀਆਰ ਨੇ ਕਿਥੇ ਲਗਾਈ ਪਾਬੰਦੀ
ਦਿੱਲੀ
ਗੁਰੂਗ੍ਰਾਮ
ਨੋਇਡਾ
ਗਾਜ਼ੀਆਬਾਦ
ਫਰੀਦਾਬਾਦ
ਘੱਟ ਪ੍ਰਦੂਸ਼ਣ ਨਾਲ ਸ਼ਹਿਰਾਂ ਨੂੰ ਰਾਹਤ
ਘੱਟ ਪ੍ਰਦੂਸ਼ਣ ਵਾਲੇ ਸ਼ਹਿਰਾਂ 'ਚ ਗ੍ਰੀਨ ਪਟਾਕੇ ਸਾੜਨ ਦੀ ਛੋਟ।
ਸਿਰਫ 2 ਘੰਟਿਆਂ ਲਈ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੈ।
ਦੀਵਾਲੀ ਵਾਲੇ ਦਿਨ ਗ੍ਰੀਨ ਪਟਾਕੇ ਸਿਰਫ ਰਾਤ 8 ਵਜੇ ਤੋਂ 10 ਵਜੇ ਤੱਕ ਸਾੜੇ ਜਾਣਗੇ।
ਛਠ 'ਤੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੈ।
ਨਵਾਂ ਸਾਲ, ਕ੍ਰਿਸਮਸ 'ਤੇ ਰਾਤ 11.55 ਤੋਂ 12.30 ਵਜੇ ਤਕ ਦੀ ਛੂਟ।