ਜੰਮੂ-ਕਸ਼ਮੀਰ ਪੁਲਿਸ ਭਰਤੀ ਘਪਲਾ, ਸੀਬੀਆਈ ਨੇ 7 ਥਾਵਾਂ ’ਤੇ ਤਲਾਸ਼ੀ ਲਈ
Published : Nov 9, 2022, 8:30 am IST
Updated : Nov 9, 2022, 8:30 am IST
SHARE ARTICLE
CBI
CBI

ਕੇਂਦਰੀ ਏਜੰਸੀ ਨੇ ਮਾਮਲੇ ਦੇ ਸਿਲਸਿਲੇ ’ਚ ਹੁਣ ਤਕ 13 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ।

 

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ-ਕਸ਼ਮੀਰ ’ਚ ਸਬ-ਇੰਸਪੈਕਟਰ ਭਰਤੀ ਘਪਲੇ ਦੇ ਸਿਲਸਿਲੇ ’ਚ ਮੰਗਲਵਾਰ ਨੂੰ ਜੰਮੂ, ਪਠਾਨਕੋਟ, ਰੇਵਾੜੀ ਅਤੇ ਕਰਨਾਲ ’ਚ 7 ਥਾਵਾਂ ’ਤੇ ਤਲਾਸ਼ੀ ਲਈ। ਉਨ੍ਹਾਂ ਦਸਿਆ ਕਿ ਘਪਲੇ ਦੇ ਸਰਗਨਾ ਯਤੀਨ ਯਾਦਵ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੇ ਕਾਂਸਟੇਬਲ ਸੁਰਿੰਦਰ ਸਿੰਘ ਸਮੇਤ ਹੋਰ ਦੇ ਕੰਪਲੈਕਸਾਂ ’ਚ ਤਲਾਸ਼ੀ ਲਈ ਗਈ।

ਸੀ.ਬੀ.ਆਈ. ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਇਕ ਅਪੀਲ ਪ੍ਰਾਪਤ ਕਰਨ ’ਤੇ ਤਿੰਨ ਅਗੱਸਤ ਨੂੰ ਮਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲੀ ਸੀ। ਅਧਿਕਾਰੀਆਂ ਨੇ ਦਸਿਆ ਕਿ ਮਾਮਲਾ ਉਸ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਸੰਬੰਧਤ ਹੈ, ਜਿਸ ਰਾਹੀਂ ਜੰਮੂ-ਕਸ਼ਮੀਰ ਸਰਵਿਸ ਸਿਲੈਕਸ਼ਨ ਬੋਰਡ ਦੁਆਰਾ ਸਬ-ਇੰਸਪੈਕਟਰਾਂ ਦੇ 1,200 ਅਹੁਦਿਆਂ ਨੂੰ ਭਰਿਆ ਜਾਣਾ ਸੀ।

ਕੇਂਦਰੀ ਏਜੰਸੀ ਨੇ ਮਾਮਲੇ ਦੇ ਸਿਲਸਿਲੇ ’ਚ ਹੁਣ ਤਕ 13 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਹਰਿਆਣਾ ਦੇ ਰੇਵਾੜੀ ਨਿਵਾਸੀ ਯਤੀਨ ਯਾਦਵ ਨੇ ਓਖਲਾ ਸਥਿਤ ਪਿ੍ਰੰਟਿੰਗ ਪ੍ਰੈੱਸ ਦੇ ਇਕ ਕਰਮਚਾਰੀ ਦੀ ਮਦਦ ਨਾਲ ਪ੍ਰਸ਼ਨ ਪੱਤਰ ਲੀਕ ਕੀਤਾ ਸੀ।    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement