
'ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀਆਂ ਦੇ ਕੋਲੋਂ 50 ਹਜਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ'
Amritsar News: ਬੀਤੀ 6 ਤਰੀਕ ਨੂੰ ਅੰਮ੍ਰਿਤਸਰ ਦੇ ਇਲਾਕੇ ਕੱਟੜਾ ਸ਼ੇਰ ਸਿੰਘ ਵਿਖੇ ਦਵਾਈਆਂ ਵਾਲੀ ਮਾਰਕੀਟ ਦੇ ਵਿਚ ਛੇ ਹਥਿਆਰਬੰਦ ਲੁਟੇਰਿਆਂ ਵਲੋਂ ਦਾਖਲ ਹੋ ਕੇ ਪਿਸਤੋਲਾਂ ਦੇ ਜ਼ੋਰ ਤੇ 10 ਲੱਖ ਰੁਪਏ ਲੁੱਟ ਲਏ ਸਨ। ਪੁਲਿਸ ਨੇ ਮਹਿਜ਼ 48 ਘੰਟਿਆਂ ਦੇ ਵਿਚ ਇਸ ਕੇਸ ਨੂੰ ਹੱਲ ਕਰਦੇ ਹੋਏ ਇਸ ਮਾਮਲੇ ਦੇ ਵਿਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੇ ਕੋਲੋਂ ਦੋ ਪਿਸਟਲ 32 ਬੋਰ ਵੀ ਬਰਾਮਦ ਕੀਤੇ ਹਨ।
ਸੀਨੀਅਰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਦੇ ਵਿਚ ਅਜੇ ਵੀ ਤਿੰਨ ਵਿਅਕਤੀ ਫਰਾਰ ਹਨ ਜਿਨਾਂ ਨੂੰ ਬਹੁਤ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਸੀਨੀਅਰ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸੇ ਮਾਰਕੀਟ ਦੇ ਵਿਚ ਸੁਨੀਲ ਨਾਮ ਦਾ ਨੌਜਵਾਨ ਕੰਮ ਕਰਦਾ ਹੈ ਜਿਸ ਨੇ ਮੁਖਤ ਲੁਟੇਰਿਆਂ ਦੇ ਕੋਲੋਂ ਇੱਕ ਦਿਨ ਪਹਿਲਾਂ ਹੀ ਦੁਕਾਨ ਦੀ ਸਾਰੀ ਰੈਕੀ ਕਰਵਾਈ ਸੀ ਅਤੇ ਇਹ ਸਾਰੀ ਸਕੀਮ ਵੀ ਉਸ ਵਲੋਂ ਹੀ ਘੜੀ ਗਈ ਸੀ।
ਪੁਲਿਸ ਵੱਲੋਂ ਇਸ ਮਾਮਲੇ ਦੇ ਵਿਚ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀਆਂ ਦੇ ਕੋਲੋਂ 50 ਹਜਾਰ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਸੀਨੀਅਰ ਅਧਿਕਾਰੀਆਂ ਨੇ ਅਖੀਰ ਦੇ ਵਿਚ ਦੱਸਿਆ ਕਿ ਬਹੁਤ ਜਲਦ ਹੀ ਬਾਕੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਦੂਸਰੇ ਹਥਿਆਰ ਬਰਾਮਦ ਕੀਤੇ ਜਾਣਗੇ ਤੇ ਨਾਲ ਹੀ ਬਚਦੇ ਹੋਏ ਪੈਸਿਆਂ ਦੀ ਰਿਕਵਰੀ ਵੀ ਕੀਤੀ ਜਾਵੇਗੀ।
(For more news apart from, Punjab police caught gangsters in 48 hours, stay tuned to Rozana Spokesman)