
Gujarat News: ਅੱਜ 15 ਸਾਲਾਂ ਬਾਅਦ ਉਸ ਕੋਲ ਔਡੀ ਕਾਰ ਹੈ ਅਤੇ ਉਸ ਦੀ ਆਰਥਿਕ ਸਥਿਤੀ ਵੀ ਬਹੁਤ ਵਧੀਆ ਹੈ।
Gujarat News: ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਪਿੰਡ ਪਾਦਰਸਿੰਗਾ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਿਸਾਨ ਨੇ ਆਪਣੀ ਪੁਰਾਣੀ ਕਾਰ ਨੂੰ ਦੱਬ ਕੇ ਯਾਦਗਾਰ ਬਣਾਈ ਹੈ। ਇਸ ਦੌਰਾਨ ਰਸਮਾਂ ਅਨੁਸਾਰ ਪੂਜਾ ਅਰਚਨਾ ਕੀਤੀ ਗਈ ਅਤੇ ਪੂਰੇ ਪਿੰਡ ਵਿੱਚ ਧੂਮਧਾਮ ਨਾਲ ਪ੍ਰੋਗਰਾਮ ਕਰਵਾਇਆ ਗਿਆ। ਸਾਧੂ-ਸੰਤਾਂ ਦੀ ਹਾਜ਼ਰੀ ਵਿੱਚ ਟੋਆ ਪੁੱਟ ਕੇ ਕਾਰ ਨੂੰ ਦੱਬ ਦਿੱਤਾ ਗਿਆ।
ਦਰਅਸਲ, ਹੁਣ ਤੱਕ ਤੁਸੀਂ ਸੰਤਾਂ ਜਾਂ ਕੁਝ ਵਿਸ਼ੇਸ਼ ਭਾਈਚਾਰਿਆਂ ਨੂੰ ਸਮਾਧੀ ਦੇਣ ਬਾਰੇ ਸੁਣਿਆ ਹੋਵੇਗਾ, ਪਰ ਗੁਜਰਾਤ ਵਿੱਚ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਮਰੇਲੀ ਦੇ ਲਾਠੀ ਤਾਲੁਕਾ ਦੇ ਪਿੰਡ ਪਾਦਰਸਿੰਗਾ ਵਿੱਚ ਕਿਸਾਨ ਸੰਜੇ ਪੋਲਾਰਾ ਨੇ ਆਪਣੀ ਪੁਰਾਣੀ ਕਾਰ ਨੂੰ ਦਫ਼ਨ ਕਰ ਕੇ ਯਾਦਗਾਰ ਬਣਾਈ ਹੈ।
ਸੰਜੇ ਪੋਲਾਰਾ ਨੇ ਦੱਸਿਆ ਕਿ ਉਸਨੇ 15 ਸਾਲ ਪਹਿਲਾਂ ਵੈਗਨਆਰ ਕਾਰ 85000 ਰੁਪਏ ਵਿੱਚ ਖਰੀਦੀ ਸੀ। ਉਸ ਸਮੇਂ ਉਹ ਇੱਕ ਕਿਸਾਨ ਸੀ ਅਤੇ ਆਪਣੇ ਪਿੰਡ ਵਿੱਚ ਖੇਤੀ ਦਾ ਕੰਮ ਕਰਦਾ ਸੀ। ਕਾਰ ਦੇ ਆਉਣ ਤੋਂ ਬਾਅਦ ਖੇਤ ਵਿੱਚ ਉਤਪਾਦਨ ਵਿੱਚ ਕਾਫੀ ਤਰੱਕੀ ਹੋਈ ਅਤੇ ਉਹ ਸੂਰਤ ਜਾ ਕੇ ਬਿਲਡਰ ਦਾ ਕੰਮ ਕਰਨ ਲੱਗ ਪਿਆ। ਬਿਲਡਿੰਗ ਬਣਾਉਣ ਦਾ ਕੰਮ ਬਹੁਤ ਵਧੀਆ ਤਰੀਕ ਨਾਲ ਸ਼ੁਰੂ ਹੋ ਗਿਆ। ਅੱਜ 15 ਸਾਲਾਂ ਬਾਅਦ ਉਸ ਕੋਲ ਔਡੀ ਕਾਰ ਹੈ ਅਤੇ ਉਸ ਦੀ ਆਰਥਿਕ ਸਥਿਤੀ ਵੀ ਬਹੁਤ ਵਧੀਆ ਹੈ।
ਸੰਜੇ ਨੇ ਦੱਸਿਆ ਕਿ ਮੈਂ ਸੋਚਿਆ ਕਿ ਜੇਕਰ ਮੈਂ ਇਸ ਨੂੰ ਘਰ ਰੱਖਾਂਗਾ ਤਾਂ ਕੋਈ ਨਾ ਕੋਈ ਕਾਰ ਲੈ ਜਾਵੇਗਾ ਜਾਂ ਇਸ ਦੇ ਪੁਰਜ਼ੇ ਮੰਗਣ ਆਵੇਗਾ। ਕਿਸ ਕਿਸ ਨੂੰ ਮਨਾ ਕਰਦੇ ਫਿਰਾਂਗੇ। ਇਸ ਲਈ ਇਸ ਲੱਕੀ ਕਾਰ ਆਪਣੀ ਹੀ ਖੇਤ ਵਿੱਚ ਦਫਨ ਕਰ ਕੇ ਉਸ ਦੀ ਯਾਦ ਅਤੇ ਜ਼ਿਆਦਾ ਸਮੇਂ ਤੱਕ ਰਹੇ ਇਸ ਲਈ ਅਜਿਹਾ ਕੀਤਾ। ਇਸ ਮੌਕੇ ਕਿਸਾਨ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਮੌਕੇ ਉੱਤੇ ਬੁਲਾਇਆ ਅਤੇ ਪ੍ਰੋਗਰਾਮ ਨੂੰ ਤਿਉਹਾਰ ਦੇ ਰੂਪ ਵਿੱਚ ਬਦਲ ਦਿੱਤਾ।
ਕਿਸਾਨ ਨੇ ਕਿਾਹ ਕਿ ਉਹ ਕਾਰ ਨਾਲ ਬੇਹੱਦ ਪਿਆਰ ਕਰਦਾ ਹੈ ਅਤੇ ਉਸ ਨੂੰ ਆਪਣੀ ਯਾਦਾਂ ਵਿੱਚ ਪਿਰੋਅ ਕੇ ਰੱਖਣਾ ਚਾਹੁੰਦਾ ਹੈ। ਇਸ ਲਈ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਬੁਲਾਇਆ