
Firozabad Accident: ਮੁੰਡਨ ਕਰਵਾ ਕੇ ਪਰਤ ਰਿਹਾ ਸੀ ਪਰਿਵਾਰ
Firozabad Accident: ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਫ਼ਿਰੋਜ਼ਾਬਾਦ ਦੇ ਨਸੀਰਪੁਰ ਥਾਣਾ ਅਧੀਨ ਪੈਂਦੇ ਕਿਲੋਮੀਟਰ ਨੰਬਰ 49 ਕੱਟ ਨੇੜੇ ਇੱਕ ਟੂਰਿਸਟ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਮਥੁਰਾ ਤੋਂ ਮੁੰਡਨ ਕਰ ਕੇ ਪਰਤ ਰਹੇ ਲੋਕਾਂ ਨਾਲ ਭਰੀ ਬੱਸ ਦੀ ਡੰਪਰ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ।
5 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਆਗਰਾ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ।