ਪੁਲਿਸ ਸੁਪਰਡੈਂਟ ਮੋਹਿਤ ਸ਼ਰਮਾ ਵੱਲੋਂ ਹੁਕਮ ਕੀਤਾ ਗਿਆ ਜਾਰੀ
ਜੰਮੂ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੱਤਵਾਦੀਆਂ ਨਾਲ ਕਥਿਤ ਸਬੰਧਾਂ ਲਈ ਦੋ ਵਿਸ਼ੇਸ਼ ਪੁਲਿਸ ਅਧਿਕਾਰੀਆਂ (ਐਸ.ਪੀ.ਓ.) ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਐਸ.ਪੀ.ਓ. ਅਬਦੁਲ ਲਤੀਫ ਅਤੇ ਮੁਹੰਮਦ ਅੱਬਾਸ ਨੂੰ ਪਹਿਲਾਂ ਅੱਤਵਾਦੀ ਗਤੀਵਿਧੀਆਂ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸੀਨੀਅਰ ਪੁਲਿਸ ਸੁਪਰਡੈਂਟ ਕਠੂਆ ਮੋਹਿਤਾ ਸ਼ਰਮਾ ਨੇ ਦੋਵਾਂ ਐਸ.ਪੀ.ਓ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰਨ ਦੇ ਹੁਕਮ ਦਿੱਤੇ ਹਨ। ਦੋਵਾਂ ਪੁਲਿਸ ਮੁਲਾਜ਼ਮਾਂ ’ਤੇ ਅੱਤਵਾਦੀਆਂ ਨੂੰ ਸਮਰਥਨ ਦੇਣ ਦਾ ਦੋਸ਼ ਹੈ
