
ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਆ ਬਣ ਗਿਆ ਹੈ, ਜੋ ਵਿਛੜਿਆ ਨੂੰ ਮਿਲਾਉਂਦਾ ਹੈ। ਸਾਡੇ ਸਮਾਜ 'ਚ ਅਜਿਹੇ ਲੋਕ ਵੀ ਹਨ, ਜੋ ਦਿਲਾਂ ਨੂੰ ਮਿਲਾਉਣ ਦਾ ਜ਼ਰੀਆ ਬਣਦੇ ਹਨ।
ਨਵੀਂ ਦਿੱਲੀ : ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਆ ਬਣ ਗਿਆ ਹੈ, ਜੋ ਵਿਛੜਿਆ ਨੂੰ ਮਿਲਾਉਂਦਾ ਹੈ। ਸਾਡੇ ਸਮਾਜ 'ਚ ਅਜਿਹੇ ਲੋਕ ਵੀ ਹਨ, ਜੋ ਦਿਲਾਂ ਨੂੰ ਮਿਲਾਉਣ ਦਾ ਜ਼ਰੀਆ ਬਣਦੇ ਹਨ।
ਕੁਝ ਅਜਿਹੀ ਹੀ ਕਹਾਣੀ ਹੈ ਦੋ ਵਿਛੜੇ ਭੈਣ-ਭਰਾ ਦੀ, ਜੋ ਕਰੀਬ 72 ਸਾਲਾਂ ਬਾਅਦ ਵਟਸਐਪ ਗਰੁੱਪ ਜ਼ਰੀਏ ਇਕ ਦੂਜੇ ਨਾਲ ਮਿਲੇ। ਭੈਣ 1947 ਦੀ ਵੰਡ ਕਾਰਨ ਭਰਾ ਅਤੇ ਪਰਿਵਾਰ ਤੋਂ ਵਿਛੜ ਗਈ ਸੀ।
ਦੋਹਾਂ ਦਾ ਮਿਲਣ ਹੋ ਸਕਿਆ ਜੰਮੂ-ਕਸ਼ਮੀਰ ਦੇ ਪੁੰਛ ਦੀ ਰਹਿਣ ਵਾਲੀ ਰੋਮੀ ਸ਼ਰਮਾ ਦੀ ਬਦੌਲਤ। ਇਨ੍ਹਾਂ ਨੇ 1947 ਦੀ ਵੰਡ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ 'ਚ ਆਪਣਿਆਂ ਤੋਂ ਵਿਛੜ ਕੇ ਰਹਿ ਰਹੇ ਪਰਿਵਾਰਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਮਿਲਾਉਣ ਦਾ ਬੀੜਾ ਚੁੱਕਿਆ ਹੈ।
ਦਰਅਸਲ ਰੋਮੀ ਪਿਛਲੇ ਡੇਢ ਸਾਲਾਂ 'ਚ 'ਆਪਣਾ ਪੁੰਛੀ ਪਰਿਵਾਰ' ਮੁਹਿੰਮ ਜ਼ਰੀਏ 15 ਪਰਿਵਾਰਾਂ ਨੂੰ ਮਿਲਵਾ ਚੁੱਕੀ ਹੈ। ਰੋਮੀ ਫੇਸਬੁੱਕ ਪੇਜ਼ ਚਲਾਉਂਦੀ ਹੈ।'ਆਪਣਾ ਪੁੰਛੀ ਪਰਿਵਾਰ' ਨੇ ਰਾਜਸਥਾਨ 'ਚ ਰਹਿ ਰਹੇ ਭਰਾ ਅਤੇ ਪਾਕਿਸਤਾਨ ਦੇ ਰਾਵਲਪਿੰਡੀ 'ਚ ਰਹਿ ਰਹੀ ਭੈਣ ਨੂੰ ਆਖਰਕਾਰ 5 ਦਸੰਬਰ ਨੂੰ ਮਿਲਵਾ ਹੀ ਦਿੱਤਾ।