
"ਝੰਡੇ ਨਾਲ ਪਿਆਰ ਹੈ ਦੇਸ਼ ਨਾਲ ਪਿਆਰ ਹੈ ਅਸੀਂ ਸਰਕਾਰ ਕੋਲੋਂ ਕੁਝ ਨਹੀਂ ਮੰਗ ਰਹੇ, ਆਪਣੇ ਹੱਕ ਮੰਗ ਰਹੇ ਹਾਂ।
ਨਵੀਂ ਦਿੱਲੀ( ਲੰਕੇਸ਼ ਤ੍ਰਿਖਾ)- ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਅਜਿਹੇ ਵਿੱਚ ਹੁਣ ਸਾਬਕਾ ਫੌਜੀ ਵੀ ਕਿਸਾਨਾਂ ਦੀ ਹਮਾਇਤ ਵਿਚ ਦਿੱਲੀ ਅੰਦੋਲਨ ਵਿਚ ਸ਼ਾਮਿਲ ਹੋਣ ਪਹੁੰਚੇ ਹਨ।
ਇਸ ਦੌਰਾਨ ਹੁਣ ਸਾਬਕਾ ਫੋਜੀ "ਜੈ ਜਵਾਨ ਜੈ ਕਿਸਾਨ" ਨਾਅਰੇ ਦੇ ਨਾਲ ਪਹਿਲਾਂ 21 ਸਾਲ ਬਾਰਡਰਾਂ ਦੀ ਰਾਖੀ ਕਰਕੇ ਹੁਣ ਹੁਣ ਅਪਣੀਆਂ ਜ਼ਮੀਨਾਂ ਦੀ ਰਾਖੀ ਲਈ ਕਿਸਾਨਾਂ ਅੰਦੋਲਨ ਵਿੱਚ ਸ਼ਾਮਿਲ ਹੋਣ ਆਏ ਹਨ। ਇਸ ਅੰਦੋਲਨ ਵਿੱਚ ਸ਼ਾਮਿਲ ਹੋਏ 75 ਸਾਲਾ ਸਾਬਕਾ ਫੌਜੀ ਅਮਰਜੀਤ ਸਿੰਘ ਨਾਲ ਰੋਜਾਨਾ ਸਪੋਕੇਸਮੈਨ ਦੇ ਰਿਪੋਰਟਰ ਨੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ "ਅਸੀਂ ਚਾਰ ਦਿਨ ਮੇਲਾ ਵੇਖਣ ਆਏ ਵਾਂ, ਘਰ ਵਾਲੇ ਕਹਿੰਦੇ ਜਾਓ ਵੇਖ ਆਓ ਸੰਘਰਸ਼। ਉਸ ਤੋਂ ਬਾਅਦ ਕਿਹਾ ਕਿ ਜੋਸ਼ ਹੁੰਦਾ ਹੀ ਹੈ ਜੋਸ਼ ਕਿਸਾਨ ਭਰਾਵਾਂ ਨਾਲ ਹੀ ਹੈ।
ਸਾਬਕਾ ਫੌਜੀ ਅਮਰਜੀਤ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਵੀਲ੍ਹ ਚੇਅਰ ਤੇ ਹਨ ਇਨ੍ਹਾਂ ਨੂੰ 6 ਸਾਲ ਹੋ ਗਏ ਹਨ ਰੀੜ੍ਹ ਦੀ ਹੱਡੀ ਦੀ ਸਮੱਸਿਆ ਹੈ ਇਹ ਡਿੱਗ ਗਏ ਸੀ, ਇਹ ਚੱਲ ਫਿਰ ਨਹੀਂ ਸਕਦੇ ਲੱਤਾਂ ਖੜ੍ਹੀਆਂ ਹਨ, ਅਸੀਂ ਇਨ੍ਹਾਂ ਨੂੰ ਸੰਘਰਸ਼ ਜਾਣ ਤੋਂ ਰੋਕਿਆ ਸੀ ਪਰ ਇਹ ਕਹਿੰਦੇ ਹਨ 40-45 ਸਾਲ ਹੋ ਗਏ ਹਨ ਜਥੇਬੰਦੀ ਨਾਲ ਜੁੜੇ ਨੂੰ ਅਸੀਂ ਜਥੇਬੰਦੀ ਨਾਲ ਹੀ ਰਹਿਣਾ ਜਦੋਂ ਮਰ ਗਏ ਉਦੋਂ ਸਾਥ ਛੁੱਟ ਜਾਵੇ ਕੋਈ ਨਹੀਂ ਜਿਉਂਦੇ ਜੀ ਮਰਜ਼ੀ ਰਹੀਏ ਜਥੇਬੰਦੀਆਂ ਦੇ ਨਾਲ ਰਹਾਂਗੇ।
ਇਕ ਹੋਰ ਸਾਬਕਾ ਫੌਜੀ ਨੇ ਗੱਲਬਾਤ ਦੌਰਾਨ ਕਿਹਾ ਕਿ "ਇਨ੍ਹਾਂ ਬਜ਼ੁਰਗਾਂ ਨੂੰ ਝੁੱਕ ਕੇ ਸਲਾਮ ਕਰਦੇ ਹਾਂ ਹੋਸ਼ ਇਨ੍ਹਾਂ ਦਾ ਹੈ, ਜੋਸ਼ ਜਵਾਨਾਂ ਦਾ ਹੈ ਤੇ ਸਿਰ ਤੇ ਹੱਥ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਿਨ੍ਹਾਂ ਦੇ ਪੰਜ ਸਾਲ ਤੇ ਸੱਤ ਸਾਲ ਜੇ ਸਹਿਬਜਾਦੇ ਨਹੀਂ ਡੋਲੇ। ਅਸੀਂ ਵੀ ਉਨ੍ਹਾਂ ਦੇ ਲਾਡਲੇ ਪੁੱਤ ਹਾਂ ਅਸੀਂ ਕਿੱਥੇ ਡੋਲ ਜਾਵਾਂਗੇ। ਦੋ ਸਾਲ ਲੱਗ ਜਾਣ ਭਾਵੇ ਚਾਰ ਸਾਲ ਲੱਗ ਜਾਣ ਜਿੰਨੇ ਮਰਜੀ ਸਾਲ ਲੱਗ ਜਾਣ ਅਸੀਂ ਇਵੇਂ ਹੀ ਸ਼ਾਂਤੀਪੂਰਨ ਅੰਦੋਲਨ ਕਰਾਂਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ''ਪਹਿਲਾਂ 21 ਸਾਲ ਬਾਰਡਰਾਂ ਦੀ ਰਾਖੀ ਕੀਤੀ, ਹੁਣ ਅਪਣੀਆਂ ਜ਼ਮੀਨਾਂ ਦੀ ਰਾਖੀ ਕਰਾਂਗੇ'।" ਮੋਦੀ ਨੇ ਜਾਂ ਤਾਂ ਇਤਿਹਾਸ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਜਾਂ ਤਾਂ ਜਾਣਦਾ ਨਹੀਂ ਡੇਢ ਸੌ ਸਾਲ ਅੰਗਰੇਜਾਂ ਨਾਲ ਲੜਾਈ ਕੀਤੀ, ਹਜ਼ਾਰ ਸਾਲ ਬਾਅਦ ਮੁਗ਼ਲਾਂ ਦਾ ਰਾਜ ਗੁਰੂ ਗੋਬਿੰਦ ਸਿੰਘ ਨੇ ਜੜੋਂ ਪੁੱਟ ਦਿੱਤਾ ਤੇ ਇਵੇਂ ਹੀ ਇਸ ਨਾਲ ਹੋਵੇਗਾ ਜਿਹੜਾ ਹੰਕਾਰ ਹੁੰਦਾ ਹੈ ਜਦੋ ਡਿੱਗਦਾ ਹੈ ਉਦੋਂ ਆਵਾਜ਼ ਨਹੀਂ ਆਉਂਦੀ।"
ਉਥੇ ਇੱਕ ਹੋਰ ਨੌਜਵਾਨ ਨੇ ਕਿਹਾ ਕਿ "ਇਹ ਬਾਪੂ ਦਾ ਹੌਸਲਾ ਵੇਖ ਹੀ ਨੌਜਵਾਨ ਪੀੜ੍ਹੀ ਵੀ ਸਬਕ ਲੈ ਰਹੀ ਹੈ ਕਿ ਜੇ ਸਾਡੇ ਬਾਪੂ ਤੁਰੇ ਫਿਰਦੇ ਹਨ ਤਾਂ ਅਸੀਂ ਵੀ ਪਿੱਛੇ ਨਹੀਂ ਹਟਾਂਗੇ।" ਇਸ ਤੋਂ ਅੱਗੇ ਗੱਲਬਾਤ ਦੌਰਾਨ ਸਾਬਕਾ ਫੌਜੀ ਅਮਰਜੀਤ ਸਿੰਘ ਨੇ ਕਿਹਾ "ਝੰਡੇ ਨਾਲ ਪਿਆਰ ਹੈ ਦੇਸ਼ ਨਾਲ ਪਿਆਰ ਹੈ ਅਸੀਂ ਸਰਕਾਰ ਕੋਲੋਂ ਕੁਝ ਨਹੀਂ ਮੰਗ ਰਹੇ, ਅਪਣੇ ਹੱਕ ਮੰਗ ਰਹੇ ਹਾਂ।