ਕਿਸਾਨਾਂ ਤੇ ਕੇਂਦਰ ਵਿਚਾਲੇ ਫਸਿਆ ਪੇਚ, ਅੱਜ ਨਹੀਂ ਹੋਵੇਗੀ ਦੋਵਾਂ ਧਿਰਾਂ ਦੀ ਬੈਠਕ
Published : Dec 9, 2020, 8:51 am IST
Updated : Dec 9, 2020, 8:51 am IST
SHARE ARTICLE
farmer
farmer

ਸਰਕਾਰ ਕਾਨੂੰਨ ਖ਼ਤਮ ਕਰਨ ਨੂੰ ਤਿਆਰ ਨਹੀਂ ਹੋਈ। ਕ

ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਮਿਲੇ ਬੇਮਿਸਾਲ ਹੁੰਗਾਰੇ ਨੇ ਦੁਪਹਿਰ ਤਕ ਇਹ ਸੁਨੇਹਾ ਦੇ ਦਿਤਾ ਸੀ ਕਿ ਕਿਸਾਨ ਅੰਦੋਲਨ ਹੁਣ ਸਰਬ ਭਾਰਤੀ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ ਤੇ ਇਸ ਤੋਂ ਗੱਲੀਂਬਾਤੀ ਖਹਿੜਾ ਨਹੀਂ ਛੁਡਾਇਆ ਜਾ ਸਕਦਾ ਤੇ ਕੁੱਝ ਨਾ ਕੁੱਝ ਤੁਰਤ ਦੇਣਾ ਵੀ ਪਵੇਗਾ। ਸੋ ਜਿਥੇ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ੇਸ਼ ਕੈਬਨਿਟ ਮੀਟਿੰਗ ਕਲ ਹੀ ਸੱਦ ਲਈ ਹੈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਾਮ ਨੂੰ ਹੀ 13 ਕਿਸਾਨ ਲੀਡਰਾਂ ਦੀ ਇਕ ਗ਼ੈਰ ਰਸਮੀ ਮੀਟਿੰਗ ਬੁਲਾ ਲਈ ਤਾਕਿ ਕਿਸਾਨ ਲੀਡਰਾਂ ਨੂੰ ਇਸ਼ਾਰੇ ਨਾਲ ਇਹ ਦਸ ਕੇ ਕਿ ਸਰਕਾਰ ਕਿਥੋਂ ਤਕ ਜਾਣ ਲਈ ਤਿਆਰ ਹੋ ਚੁੱਕੀ ਹੈ, ਉਨ੍ਹਾਂ ਦਾ ਪ੍ਰਤੀਕਰਮ ਜਾਣਨ ਦੀ ਕੋਸ਼ਿਸ਼ ਕੀਤੀ ਜਾਏ।  

farmer

ਇਸ ਦਰਮਿਆਨ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਛੇਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਮੰਗਲਵਾਰ ਰਾਤ ਕਰੀਬ ਢਾਈ ਘੰਟੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ। ਹਾਲਾਂਕਿ ਇਹ ਬੈਠਕ ਵਲੀ ਬੇਨਤੀਜਾ ਰਹੀ। ਇਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਰਹੇ, ਉੱਥੇ ਹੀ ਗ੍ਰਹਿ ਮੰਤਰੀ ਨੇ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ।

ਕਿਸਾਨ ਲੀਡਰਾਂ ਨੇ ਤੁਰਤ ਅਪਣੀ ਮੀਟਿੰਗ ਕਰ ਕੇ, ਸੱਦਾ ਪ੍ਰਵਾਨ ਕਰ ਲਿਆ। ਸ਼ਾਮ 7 ਵਜੇ ਦਾ ਸਮਾਂ ਮਿਥਿਆ ਗਿਆ ਪਰ ਆਖ਼ਰੀ ਮੌਕੇ ਤੇ ਜਦ ਉਨ੍ਹਾਂ ਨੂੰ ਦਸਿਆ ਗਿਆ ਕਿ ਮੀਟਿੰਗ ਅਮਿਤ ਸ਼ਾਹ ਦੇ ਘਰ ਵਿਚ ਹੋ ਰਹੀ ਹੈ ਤਾਂ ਕਿਸਾਨ ਲੀਡਰਾਂ ਨੇ ਅਮਿਤ ਸ਼ਾਹ ਦੇ ਘਰ ਵਿਚ ਬੈਠ ਕੇ ਗੱਲਬਾਤ ਕਰਨ ਤੋਂ ਨਾਂਹ ਕਰ ਦਿਤੀ। ਮੋਦੀ ਨੇ ਵਿਸ਼ੇਸ਼ ਕੈਬਨਿਟ ਮੀਟਿੰਗ ਸੱਦ ਲਈ ਪਰ ਅਮਿਤ ਸ਼ਾਹ ਨਾਲ ਗੱਲਬਾਤ ਰਾਤ 11 ਵਜੇ ਫ਼ੇਲ੍ਹ ਹੋ ਗਈ। ਸਰਕਾਰ ਅੜ ਗਈ।  ਰਾਤ 11 ਵਜੇ ਅਮਿਤ ਸ਼ਾਹ ਨਾਲ ਗੱਲਬਾਤ ਖ਼ਤਮ ਹੋ ਗਈ। ਸਰਕਾਰ ਕਾਨੂੰਨ ਖ਼ਤਮ ਕਰਨ ਨੂੰ ਤਿਆਰ ਨਹੀਂ ਹੋਈ। ਕਲ ਇਕ ਲਿਖਤੀ ਪ੍ਰੋਪੋਜ਼ਲ ਦੇਵੇਗੀ ਜਿਸ ਦਾ ਜਵਾਬ ਕਿਸਾਨ ਆਗੂ ਦੇਣਗੇ ਤੇ ਵੀਰਵਾਰ ਨੂੰ ਕਿਸਾਨਾਂ ਨਾਲ ਮੀਟਿੰਗ ਵਿਚ ਵਿਚਾਰ ਹੋਵੇਗੀ।

Farmers continue to hold a sit-in protest at Singhu Border

ਕਿਸਾਨਾਂ ਦੇ ਰੋਸ ਨੂੰ ਵੇਖ ਕੇ ਮੀਟਿੰਗ ਦੀ ਥਾਂ ਆਈ.ਸੀ.ਏ.ਆਰ. ਦੇ ਗੈਸਟ ਹਾਊਸ ਵਿਚ ਰੱਖ ਦਿਤੀ ਜੋ ਰਾਤ ਪੌਣੇ ਨੌਂ ਵਜੇ ਸ਼ੁਰੂ ਹੋ ਗਈ ਪਰ ਉਗਰਾਹਾਂ ਗਰੁਪ ਦੇ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਇਤਰਾਜ਼ ਪ੍ਰਗਟ ਕਰ ਦਿਤਾ ਕਿ ਜਾਂ ਤਾਂ ਸਾਰੇ 40 ਲੀਡਰਾਂ ਨੂੰ ਇਕੱਠਿਆਂ ਜਾਣਾ ਚਾਹੀਦਾ ਸੀ ਜਾਂ ਸੱਦਾ ਪ੍ਰਵਾਨ ਨਹੀਂ ਸੀ ਕਰਨਾ ਚਾਹੀਦਾ। ਜਿਹੜੇ 13 ਆਗੂ ਅਮਿਤ ਸ਼ਾਹ ਨੂੰ ਮਿਲਣ ਵੀ ਗਏ, ਉਨ੍ਹਾਂ ਵਿਚੋਂ ਦੋ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਤੇ ਬੋਘ ਸਿੰਘ ਨੇ ਸਰਕਾਰੀ ਬੇਰੁਖ਼ੀ ਤੇ ਅਪਮਾਨਜਨਕ ਵਤੀਰੇ ਨੂੰ ਲੈ ਕੇ ਮੀਟਿੰਗ ਦਾ ਐਨ ਆਖ਼ਰੀ ਮੌਕੇ ਬਾਈਕਾਟ ਕਰ ਦਿਤਾ ਤੇ ਗੁੱਸੇ ਵਿਚ ਲਾਲ ਪੀਲੇ ਹੋਏ ਵਾਪਸ ਚਲੇ ਆਏ ਪਰ ਅਮਿਤ ਸ਼ਾਹ ਨੇ ਆਪ ਫ਼ੋਨ ਕਰ ਕੇ ਤੇ 'ਮਾਫ਼ੀ' ਮੰਗ ਕੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ। ਅਮਿਤ ਸ਼ਾਹ ਨੂੰ ਮਿਲਣ ਗਏ 13 ਕਿਸਾਨ ਲੀਡਰ, ਦੇਰ ਰਾਤ ਵਾਪਸ ਆ ਕੇ 40 ਕਿਸਾਨ ਲੀਡਰਾਂ ਨਾਲ ਮੁਲਾਕਾਤ ਕਰਨਗੇ ਤੇ ਫ਼ੈਸਲਾ ਕਰਨਗੇ ਕਿ ਅਮਿਤ ਸ਼ਾਹ ਨਾਲ ਹੋਈ ਗੱਲਬਾਤ ਦਾ ਸਾਂਝੇ ਤੌਰ 'ਤੇ ਕੀ ਜਵਾਬ ਦੇਣਾ ਹੈ। 7 ਵਜੇ ਸ਼ੁਰੂ ਹੋਣ ਵਾਲੀ ਮੀਟਿੰਗ, ਪੌਣੇ ਦੋ ਘੰਟਾ ਲੇਟ ਅਥਵਾ ਪੌਣੇ 9 ਵਜੇ ਸ਼ੁਰੂ ਹੋਈ ਜੋ ਖ਼ਬਰ ਲਿਖੇ ਜਾਣ ਵੇਲੇ ਅਜੇ ਚਲ ਰਹੀ ਹੈ। ਅਮਿਤ ਸ਼ਾਹ ਨੇ ਹਰ ਤਰ੍ਹਾਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਦਸਿਆ ਗਿਆ ਹੈ ਪਰ ਕਿਸਾਨ ਆਗੂ ਅਪਣੀ ਗੱਲ 'ਤੇ ਅੜੇ ਹੋਏ ਹਨ।

Amit Shah

ਰਾਜਸੀ ਦਰਸ਼ਕਾਂ ਦਾ ਮੰਨਣਾ ਹੈ ਕਿ ਕਲ ਦੀ ਕੈਬਨਿਟ ਮੀਟਿੰਗ ਅਤੇ ਕਿਸਾਨ ਲੀਡਰਾਂ ਦੀ ਮੀਟਿੰਗ ਇਕੋ ਦਿਨ ਰੱਖ ਕੇ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਜੋ ਵੀ ਫ਼ੈਸਲਾ ਹੋਵੇਗਾ, ਉਸ ਉਤੇ ਕਲ ਹੀ ਪੱਕੀ ਮੋਹਰ ਲਾ ਦਿਤੀ ਜਾਏਗੀ ਤਾਕਿ 26 ਜਨਵਰੀ ਨੂੰ ਵਿਦੇਸ਼ੀ ਮਹਿਮਾਨਾਂ ਦੇ ਭਾਰਤ ਆਉਣ ਤੋਂ ਪਹਿਲਾਂ ਹੀ ਦਿੱਲੀ ਵਿਚ ਸਰਕਾਰ ਵਿਰੋਧੀ ਵਿਖਾਵਿਆਂ ਨੂੰ ਵਿਦੇਸ਼ੀਆਂ ਸਾਹਮਣੇ ਆਉਣੋਂ ਰੋਕ ਲਿਆ ਜਾਏ।

ਉਧਰ ਜੋਗਿੰਦਰ ਸਿੰਘ ਉਗਰਾਹਾਂ ਗਰੁਪ ਦਾ ਦੋਸ਼ ਹੈ ਕਿ ਸਰਕਾਰ ਨੇ ਕੇਵਲ 13 ਲੀਡਰਾਂ ਨੂੰ ਬੁਲਾ ਕੇ, ਕਿਸਾਨਾਂ ਵਿਚ ਫੁਟ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਤੋਂ ਬਚਣਾ ਚਾਹੀਦਾ ਸੀ। ਆਮ ਕਿਸਾਨ ਵੀ ਇਸ ਫੁੱਟ ਤੋਂ ਨਿਰਾਸ਼ ਹੈ ਪਰ ਆਸ ਕਰ ਰਿਹਾ ਹੈ ਕਿ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੇ ਮਸਲੇ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਵਿਚਾਰ ਪਹਿਲਾਂ ਵਾਲੇ ਹੀ ਰਹਿਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੁਰਸਿੱਖ ਬਜ਼ੁਰਗ ਦੀ ਚੰਗੀ ਪੈਨਸ਼ਨ, 3 ਬੱਚੇ ਵਿਦੇਸ਼ ਸੈੱਟ, ਫਿਰ ਵੀ ਵੇਚਦੇ ਗੰਨੇ ਦਾ ਜੂਸ

19 Sep 2024 9:28 AM

ਕਿਸਾਨਾਂ ਲਈ ਆ ਰਹੀ ਨਵੀਂ ਖੇਤੀ ਨੀਤੀ! ਸਰਕਾਰ ਨੇ ਖਾਕਾ ਕੀਤਾ ਤਿਆਰ.. ਕੀ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੋਣਗੇ ਹੱਲ?

19 Sep 2024 9:21 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:19 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:17 AM

ਹਿੰਦੂਆਂ ਲਈ ਅੱ+ਤ+ਵਾ+ਦੀ ਹੈ ਭਿੰਡਰਾਂਵਾਲਾ- ਵਿਜੇ ਭਾਰਦਵਾਜ "ਭਾਜਪਾ ਦੇ MP 5 ਦਿਨ ਸੰਤ ਭਿੰਡਰਾਂਵਾਲਾ ਦੇ ਨਾਲ ਰਹੇ ਸੀ"

18 Sep 2024 9:14 AM
Advertisement