RBI News: ਯੂਪੀਆਈ ਦੇ ਨਿਯਮ 'ਚ ਬਦਲਾਅ, ਆਮ ਜਨਤਾ ਨੂੰ ਵੱਡੀ ਰਾਹਤ, ਭੁਗਤਾਨ ਦੀ ਹੱਦ ਵਧਾਈ
Published : Dec 9, 2023, 1:58 pm IST
Updated : Dec 9, 2023, 1:58 pm IST
SHARE ARTICLE
File Photo
File Photo

ਨਵੇਂ ਨਿਯਮ ਤੋਂ ਬਾਅਦ ਈ-ਮੈਂਡੇਟਸ ਤੋਂ ਇਕ ਲੱਖ ਤੱਕ ਦੇ ਭੁਗਤਾਨ 'ਤੇ ਕੋਈ ਤਸਦੀਕ ਨਹੀਂ ਕਰਨੀ ਪਵੇਗੀ

RBI Says Upto Five Lakh Rupees Can Be Paid At a Time News: ਆਰਬੀਆਈ ਨੇ ਸ਼ੁੱਕਰਵਾਰ ਨੂੰ ਯੂਨੀਫਾਈਡ ਪੇਮੇਂਟ ਇੰਟਰਫੇਸ (ਯੂਪੀਆਈ) ਦੇ ਨਿਯਮ 'ਚ ਬਦਲਾਅ ਕਰਦੇ ਹੋਏ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਹਸਪਤਾਲ ਤੇ ਵਿੱਦਿਅਕ ਅਦਾਰਿਆਂ 'ਚ ਇਕ ਵਾਰ 'ਚ ਪੰਜ ਲੱਖ ਰੁਪਏ ਤੱਕ ਦਾ ਭੁਗਤਾਨ ਯੂਪੀਆਈ ਰਾਹੀਂ ਕੀਤਾ ਜਾ ਸਕਦਾ ਹੈ।

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਸਮੇਂ-ਸਮੇਂ 'ਤੇ ਯੂਪੀਆਈ ਲੈਣ-ਦੇਣ ਹੱਦ ਦੀ ਸਮੀਖਿਆ ਹੁੰਦੀ ਰਹਿੰਦੀ ਹੈ ਤੇ ਹੁਣ ਹਸਪਤਾਲ ਤੇ ਵਿੱਦਿਅਕ ਅਦਾਰਿਆਂ 'ਚ ਯੂਪੀਆਈ ਭੁਗਤਾਨ ਹੱਦ ਵਧਾਉਣ ਦਾ ਮਤਾ ਰੱਖਿਆ ਗਿਆ ਹੈ। ਅਜੇ ਯੂਪੀਆਈ ਤੋਂ ਇਕ ਵਾਰ 'ਚ ਇਕ ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਹਾਲਤ 'ਚ ਵਿੱਦਿਅਕ ਅਦਾਰਿਆਂ ਜਾਂ ਹਸਪਤਾਲਾਂ ਦੀ ਫ਼ੀਸ ਕਈ ਵਾਰ ਯੂਪੀਆਈ ਤੋਂ ਭਰਨੀ ਮੁਸ਼ਕਲ ਹੋ ਜਾਂਦੀ ਹੈ ਤੇ ਕਿਸੇ ਦੂਜੇ ਮਾਧਿਅਮ ਦਾ ਸਹਾਰਾ ਲੈਣਾ ਪੈਂਦਾ ਹੈ।

ਆਰਬੀਆਈ ਗਵਰਨਰ ਨੇ ਰੈਕਰਿੰਗ ਆਨਲਾਈਨ ਜ਼ੈਕਸ਼ਨ ਲਈ ਈ-ਮੈਂਡੇਟਸ ਦੀ ਹੱਦ 15,000 ਤੋਂ ਵਧਾ ਕੇ ਇਕ ਲੱਖ ਰੁਪਏ ਤੱਕ ਕਰਨ ਦਾ ਵੀ ਐਲਾਨ ਕੀਤਾ। ਈ-ਮੈਂਡੇਟਸ ਡਿਜੀਟਲ ਤੌਰ 'ਤੇ ਆਟੋ ਡੈਬਿਟ ਦੀ ਸਹੂਲਤ ਹੁੰਦੀ ਹੈ। ਕ੍ਰੈਡਿਟ ਕਾਰਡ ਤੇ ਹੋਰ ਤਰ੍ਹਾਂ ਦੇ ਰੈਗੂਲਰ ਭੁਗਤਾਨ ਲਈ ਲੋਕ ਇਸ ਸਹੂਲਤ ਦਾ ਇਸਤੇਮਾਲ ਕਰਦੇ ਹਨ। ਅਜੇ ਈ-ਮੈਂਡੇਟਸ ਜ਼ਰੀਏ 15,000 ਰੁਪਏ ਤੋਂ ਵੱਧ ਦੇ ਭੁਗਤਾਨ ’ਤੇ ਓਟੀਪੀ ਜ਼ਰੀਏ ਤਸਦੀਕ ਕਰਨੀ ਹੁੰਦੀ ਹੈ।

ਨਵੇਂ ਨਿਯਮ ਤੋਂ ਬਾਅਦ ਈ-ਮੈਂਡੇਟਸ ਤੋਂ ਇਕ ਲੱਖ ਤੱਕ ਦੇ ਭੁਗਤਾਨ 'ਤੇ ਕੋਈ ਤਸਦੀਕ ਨਹੀਂ ਕਰਨੀ ਪਵੇਗੀ। ਹਾਲਾਂਕਿ ਇਹ ਸਹੂਲਤ ਸਿਰਫ਼ ਕ੍ਰੈਡਿਟ ਕਾਰਡ ਇੰਸ਼ੋਰੈਂਸ ਪ੍ਰੀਮੀਅਮ ਦੇ ਭੁਗਤਾਨ ਮਿਊਚੁਅਲ ਫੰਡ ਦੀ ਖ਼ਰੀਦਦਾਰੀ ਲਈ ਹੋਵੇਗੀ। ਦਾਸ ਨੇ ਕਿਹਾ ਕਿ ਕਰਜ਼ੇ ਦੇ ਵੱਖ-ਵੱਖ ਉਤਪਾਦਾਂ ਨਾਲ ਜੁੜੇ ਵੈਬ ਐਗਰੀਗ੍ਰੇਟਰ ਲਈ ਰੈਗੂਲੇਟਰੀ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਡਿਜੀਟਲ ਲੋਨ 'ਚ ਪਾਰਦਰਸ਼ਤਾ ਆਏ ਤੇ ਗਾਹਕਾਂ ਕੋਈ ਪਰੇਸ਼ਾਨੀ ਨਾ ਹੋਵੇ। ਫਿਲਹਾਲ ਵੈਬ ਐਗਰੀਗ੍ਰੇਟਰ ਜ਼ਰੀਏ ਲੋਨ ਦੇ ਲੈਣ-ਦੇਣ ’ਚ ਗਾਹਕਾਂ ਦੇ ਹਿੱਤਾਂ ਦਾ ਨੁਕਸਾਨ ਹੁੰਦਾ ਹੈ।

(For more news apart from RBI made changes in UPI payments options, stay tuned to Rozana Spokesman)

SHARE ARTICLE

ਏਜੰਸੀ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement