ਕਿਹਾ : ਮੋਦੀ ਨੂੰ ਜਿੰਨੇ ਸਾਲ ਪ੍ਰਧਾਨ ਮੰਤਰੀ ਬਣੇ ਨੂੰ ਹੋ ਗਏ, ਨਹਿਰੂ ਨੇ ਉਨੇ ਸਾਲ ਜੇਲ੍ਹ ’ਚ ਗੁਜਾਰੇ
ਨਵੀਂ ਦਿੱਲੀ : ਲੋਕ ਸਭਾ ’ਚ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਹੋ ਰਹੀ ਵਿਸ਼ੇਸ਼ ਚਰਚਾ ’ਤੇ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਪੱਛਮੀ ਬੰਗਾਲ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਦੇ ਹੋਏ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਜਨਤਾ ਦਾ ਧਿਆਨ ਵਰਤਮਾਨ ਸਮੱਸਿਆਵਾਂ ਤੋਂ ਹਟਾ ਕੇ ਧਿਆਨ ਭਟਕਾਉਣਾ ਚਾਹੁੰਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ’ਤੇ ਵਿੰਨ੍ਹਦੇ ਹੋਏ ਕਿਹਾ ਕਿ ਜਿੰਨੇ ਸਾਲ ਮੋਦੀ ਹੁਣ ਤੱਕ ਪ੍ਰਧਾਨ ਮੰਤਰੀ ਰਹੇ ਹਨ, ਜਵਾਹਰ ਲਾਲ ਨਹਿਰੂ ਨੇ ਉਨੇ ਸਾਲ ਜੇਲ੍ਹ ’ਚ ਗੁਜਾਰੇ ਸਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਤਾਂ ਦੱਸਿਆ ਕਿ ਇਹ ਗੀਤ 1896 ’ਚ ਇਕ ਸੰਮੇਲਨ ਦੌਰਾਨ ਗਾਇਆ ਗਿਆ ਸੀ, ਪਰ ਉਨ੍ਹਾਂ ਵੱਲੋਂ ਇਹ ਨਹੀਂ ਦੱਸਿਆ ਕਿ ਪਰ ਉਨ੍ਹਾਂ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਰਵਿੰਦਰ ਨਾਥ ਟੈਗੋਰ ਵੱਲੋਂ 1896 ’ਚ ਕਾਂਗਰਸ ਪਾਰਟੀ ਦੇ ਸੰਮੇਲਨ ਵਿਚ ਪਹਿਲੀ ਵਾਰ ਗਾਇਆ ਸੀ।
ਪ੍ਰਿਅੰਕਾ ਗਾਂਧੀ ਨੇ ਸਦਨ ’ਚ ਬੋਲਦੇ ਹੋਏ ਕਿਹਾ ਕਿ ਸੰਸਦ ’ਚ ਰਾਸ਼ਟਰੀ ਗੀਤ ’ਤੇ ਚਰਚਾ ਹੋ ਰਹੀ ਹੈ ਜੋ ਇਕ ਭਾਵਨਾ ਤੋਂ ਉਪਰ ਹੈ। ਜਦੋਂ ਅਸੀਂ ਵੰਦੇ ਮਾਤਰਮ ਦਾ ਨਾਮ ਲੈਂਦੇ ਹਾਂ ਤਾਂ ਉਹੀ ਭਾਵਨਾ ਉਜਾਗਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਦੀ ਤਾਕਤ ਨੂੰ ਪਹਿਚਾਣੋ, ਇਸ ਗੀਤ ਨੂੰ ਸੁਣ ਕੇ ਬ੍ਰਿਟਿਸ਼ ਸਾਮਰਾਜ ਕੰਬ ਉਠਦਾ ਸੀ। ਜਦੋਂ ਬੰਗਾਲ ਦੀ ਵੰਡ ਦੇ ਖ਼ਿਲਾਫ਼ ਅੰਦੋਲਨ ਹੋਇਆ ਤਾਂ ਰਵਿੰਦਰ ਨਾਥ ਟੈਗੋਰ ਇਸ ਗੀਤ ਨੂੰ ਗਾਉਂਦੇ ਹੋਏ ਸੜਕਾਂ ’ਤੇ ਉਤਰ ਆਏ ਸਨ। ਇਸੇ ਤਰ੍ਹਾਂ ਇਹ ਗੀਤ ਸਾਡੇ ਅੰਦਰ ਆਪਣੀ ਜਨਮ ਭੂਮੀ ਲਈ ਮਰ ਮਿਟਣ ਲਈ ਜੋਸ਼ ਪੈਦਾ ਕਰਦਾ ਹੈ।
