ਘਪਲੇ ਲੁਕਾਉਣ ਲਈ ਇਕੱਠੀਆਂ ਹੋ ਰਹੀਆਂ ਹਨ ਵਿਰੋਧੀ ਧਿਰਾਂ : ਮੋਦੀ
Published : Jan 10, 2019, 1:03 pm IST
Updated : Jan 10, 2019, 1:03 pm IST
SHARE ARTICLE
Narendra Modi
Narendra Modi

ਪ੍ਰਧਾਨ ਮੰਤਰੀ ਨੇ ਬਾਲੂ-ਮੌਰੰਗ ਮਾਈਨਿੰਗ ਘੁਟਾਲੇ ਕਾਰਨ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਅਜਿਹੇ ਲੋਕਾਂ ਨੇ ਭ੍ਰਿਸ਼ਟਾਚਾਰ........

ਆਗਰਾ  : ਪ੍ਰਧਾਨ ਮੰਤਰੀ ਨੇ ਬਾਲੂ-ਮੌਰੰਗ ਮਾਈਨਿੰਗ ਘੁਟਾਲੇ ਕਾਰਨ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਅਜਿਹੇ ਲੋਕਾਂ ਨੇ ਭ੍ਰਿਸ਼ਟਾਚਾਰ ਵਿਚ ਭਾਈਵਾਲੀ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਕ ਦੂਜੇ ਦੇ ਘਪਲਿਆਂ ਨੂੰ ਲੁਕਾਉਣ ਲਈ ਆਪਸ ਵਿਚ ਹੱਥ ਮਿਲਾ ਰਹੇ ਹਨ।  ਮੋਦੀ ਨੇ ਸਮਾਜਵਾਦੀ ਪਾਰਟੀ ਤੇ ਬਸਪਾ ਵਿਰੁਧ ਤਿੱਖੇ ਸੁਰ ਵਿਚ ਕਿਹਾ, 'ਕੁੱਝ ਲੋਕ ਇਕੱਠੇ ਹੋਣ ਲੱਗ ਪਏ ਹਨ ਅਤੇ ਇਹ ਵੀ ਸਾਫ਼ ਦਿਸ ਰਿਹਾ ਹੈ।' ਮੋਦੀ ਨੇ ਕਿਹਾ, 'ਇਹ ਸਿਰਫ਼ ਇਸ ਲਈ ਹੋ ਰਿਹਾ ਹੈ ਕਿਉਂਕਿ ਚੌਕੀਦਾਰ ਜਾਗਦਾ ਹੈ। ਚੌਕੀਦਾਰ ਸਾਹਮਣੇ ਖੜਾ ਹੈ। ਚੌਕੀਦਾਰ ਨੂੰ ਹਟਾਉਣ ਲਈ ਟੁਕੜੇ ਇਕੱਠੇ ਹੋ ਰਹੇ ਹਨ।

ਚੌਕੀਦਾਰ ਵਿਰੁਧ ਸਾਜ਼ਸ ਰਚੀ ਜਾ ਰਹੀ ਹੈ।' ਉਨ੍ਹਾਂ ਕਾਂਗਰਸ ਦਾ ਮਖ਼ੌਲ ਉਡਾਉਂਦਿਆਂ ਕਿਹਾ, 'ਹੁਣ ਮਿਸ਼ੇਲ ਮਾਮਲਾ ਦੀ ਕਥਾ ਤਾਂ ਯਾਦ ਹੋ ਗਈ ਹੋਵੇਗੀ। ਹੁਣ ਉਹ ਰਾਜ਼ਦਾਰ ਹਿੰਦੂਸਤਾਨ ਦੇ ਕਬਜ਼ੇ ਵਿਚ ਆ ਗਿਆ ਹੈ। ਨਰਿੰਦਰ ਮੋਦੀ ਨੇ ਸੰਕੇਤ ਦਿਤਾ ਕਿ ਅਗੱਸਤ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਾਮਲੇ ਵਿਚ ਗ੍ਰਿਫ਼ਤਾਰ ਕਥਿਤ ਵਿਚੋਲੀਆ ਕ੍ਰਿਸ਼ਚੀਅਨ ਮਿਸ਼ੇਲ ਜਹਾਜ਼ ਸੌਦੇ ਵਿਚ ਫ਼ਰਾਂਸੀਸੀ ਜਹਾਜ਼ ਨਿਰਮਾਤਾ ਕੰਪਨੀ ਰਾਫ਼ੇਲ ਦੇ ਮੁਕਾਬਲਾਕਾਰਾਂ ਲਈ ਪੈਰਵੀ ਕਰ ਰਿਹਾ ਸੀ। ਮੋਦੀ ਨੇ ਇਥੇ ਰੈਲੀ ਵਿਚ ਕਿਹਾ ਕਿ ਰਾਫ਼ੇਲ ਸੌਦੇ ਦੇ ਸਬੰਧ ਵਿਚ ਜਿਹੜੇ ਦੋਸ਼ ਲੱਗ ਰਹੇ ਹਨ,

ਉਸ ਵਿਚ ਖ਼ੁਦ ਨੂੰ ਪਾਕ-ਸਾਫ਼ ਸਾਬਤ ਕਰਨ ਦੀ ਜ਼ਿੰਮੇਵਾਰੀ ਕਾਂਗਰਸ 'ਤੇ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ ਕਿ ਮਿਸ਼ੇਲ ਕੁੱਝ ਹੋਰ ਦਾਅਵੇਦਾਰਾਂ ਲਈ ਪੈਰਵੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੁੰ ਹੁਣ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਕਿਹੜੇ ਨੇਤਾ ਦਾ ਮਿਸ਼ੇਲ ਨਾਲ ਸਬੰਧ ਹੈ। ਮੋਦੀ ਨੇ ਕਿਹਾ ਕਿ ਚੌਕੀਦਾਰ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਈ ਹੈ, ਉਸ ਨੂੰ ਖ਼ਰੀਦਿਆ ਜਾ ਡਰਾਇਆ ਨਹੀਂ ਜਾ ਸਕਦਾ ਅਤੇ ਉਹ ਅਪਣਾ ਕੰਮ ਲਗਾਤਾਰ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਚੌਕੀਦਾਰ ਗ਼ਲਤ ਕਰਨ ਵਾਲਿਆਂ ਨੂੰ ਹਨੇਰੇ ਵਿਚ ਵੀ ਫੜ ਸਕਦਾ ਹੈ। (ਏਜੰਸੀ) 

Location: India, Uttar Pradesh, Agra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement