ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਸਕੂਲ ਸਾਹਮਣੇ ਹੋਇਆ ਧਮਾਕਾ, 9 ਬੱਚਿਆਂ ਦੀ ਮੌਤ, 4 ਜ਼ਖਮੀ
Published : Jan 10, 2022, 8:43 pm IST
Updated : Jan 10, 2022, 8:43 pm IST
SHARE ARTICLE
 Explosion kills 9 children in eastern Afghanistan: Taliban
Explosion kills 9 children in eastern Afghanistan: Taliban

ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਗੱਡੀ ਵਿਚ ਇੱਕ ਮੋਰਟਾਰ ਛੁਪਾਇਆ ਗਿਆ ਸੀ

 

ਕਾਬੁਲ - ਅਫ਼ਗਾਨਿਸਤਾਨ 'ਚ ਸੋਮਵਾਰ ਦੁਪਹਿਰ ਨੂੰ ਹੋਏ ਬੰਬ ਧਮਾਕੇ 'ਚ 9 ਬੱਚਿਆਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਧਮਾਕਾ ਪਾਕਿਸਤਾਨ ਅਤੇ ਅਫਗਾਨਿਸਤਾਨ ਸਰਹੱਦ 'ਤੇ ਹੋਇਆ। ਦੇਸ਼ ਵਿਚ ਸੱਤਾ ਵਿੱਚ ਕਾਬਜ਼ ਤਾਲਿਬਾਨ ਸਰਕਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਤਾਲਿਬਾਨ ਗਵਰਨਰ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਨੰਗਰਹਾਰ ਦੇ ਲਾਲੋਪੁਰ ਵਿਚ ਇੱਕ ਸਕੂਲ ਦੇ ਸਾਹਮਣੇ ਭੋਜਨ ਸਮੱਗਰੀ ਲੈ ਕੇ ਜਾ ਰਹੇ ਇੱਕ ਵਾਹਨ ਵਿਚ ਧਮਾਕਾ ਹੋਇਆ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਗੱਡੀ ਵਿਚ ਇੱਕ ਮੋਰਟਾਰ ਛੁਪਾਇਆ ਗਿਆ ਸੀ ਅਤੇ ਜਿਵੇਂ ਹੀ ਇਹ ਗੱਡੀ ਲਾਲੋਪੁਰ ਜ਼ਿਲ੍ਹੇ ਦੀ ਚੌਕੀ ਕੋਲ ਪਹੁੰਚੀ ਤਾਂ ਧਮਾਕਾ ਹੋ ਗਿਆ। 

afganistan attackafganistan 

ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਧਮਾਕਾ ਨੰਗਰਹਾਰ ਸੂਬੇ ਦੇ ਲਾਲੋਪੁਰ ਇਲਾਕੇ 'ਚ ਹੋਇਆ, ਜਿੱਥੇ ਪਾਕਿਸਤਾਨੀ ਚੈਕ ਪੋਸਟ ਅਤੇ ਕੰਡਿਆਲੀ ਤਾਰ ਹੈ। ਖਾਸ ਗੱਲ ਇਹ ਹੈ ਕਿ ਇਸ ਇਲਾਕੇ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਸਰਗਰਮ ਹੈ ਅਤੇ ਇਸ ਦੀ ਅਕਸਰ ਤਾਲਿਬਾਨ ਨਾਲ ਹਿੰਸਕ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਆਈਐਸ ਦੇ ਅੱਤਵਾਦੀ ਤਾਲਿਬਾਨ ਦੀਆਂ ਚੈਕ ਪੋਸਟਾਂ 'ਤੇ ਵੀ ਹਮਲਾ ਕਰਦੇ ਹਨ। ਇਹ ਸੰਗਠਨ 2014 ਤੋਂ ਇਸ ਖੇਤਰ ਵਿਚ ਅੱਤਵਾਦੀ ਕਾਰਵਾਈਆਂ ਕਰ ਰਿਹਾ ਹੈ। ਉਨ੍ਹਾਂ ਦੇ ਜ਼ਿਆਦਾਤਰ ਹਮਲੇ ਸ਼ੀਆ ਘੱਟ-ਗਿਣਤੀਆਂ ਵਿਰੁੱਧ ਹੁੰਦੇ ਹਨ।

file photo

ਧਮਾਕੇ ਬਾਰੇ ਵੱਖ-ਵੱਖ ਮੀਡੀਆ ਰਿਪੋਰਟਾਂ ਆ ਰਹੀਆਂ ਹਨ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਭੋਜਨ ਦੀਆਂ ਵਸਤੂਆਂ ਨੂੰ ਇੱਕ ਹੈਂਡ ਕਾਰਟ ਵਿਚ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਜ਼ਮੀਨ 'ਚ ਛੁਪੇ ਮੋਰਟਾਰ 'ਤੇ ਇਸ ਦਾ ਭਾਰ ਪਿਆ ਅਤੇ ਇਹ ਫਟ ਗਿਆ। ਕੁਝ ਹੋਰ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਕੂਲ ਘਟਨਾ ਸਥਾਨ ਦੇ ਬਿਲਕੁਲ ਸਾਹਮਣੇ ਹੈ ਅਤੇ ਪਾਕਿਸਤਾਨ ਦੀ ਸਰਹੱਦ ਇਸ ਦੇ ਦੂਜੇ ਪਾਸੇ ਹੈ। ਇਸ ਦੇ ਨਾਲ ਹੀ ਇੱਕ ਕਾਰ ਵਿਚ ਇੱਕ ਬੰਬ ਛੁਪਾ ਕੇ ਰੱਖਿਆ ਗਿਆ ਸੀ। ਪਿਛਲੇ ਮਹੀਨੇ ਵੀ ਨੰਗਰਹਾਰ ਸੂਬੇ ਦੇ ਇੱਕ ਕਸਬੇ ਵਿਚ ਧਮਾਕਾ ਹੋਇਆ ਸੀ, ਜਿਸ ਵਿਚ ਚਾਰ ਔਰਤਾਂ ਸਮੇਤ ਸੱਤ ਲੋਕ ਮਾਰੇ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement