ਸਿਰਫ਼ ਪੰਜਾਬ ਦੇ ਭ੍ਰਿਸ਼ਟ ਅਤੇ ਨਿਕੰਮੇ ਆਗੂਆਂ ਕਾਰਨ ਹੀ ਪੰਜਾਬ 'ਤੇ ਇੰਨਾ ਕਰਜ਼ਾ ਹੈ - ਮਨੀਸ਼ ਸਿਸੋਦੀਆ 
Published : Jan 10, 2022, 3:01 pm IST
Updated : Jan 10, 2022, 3:01 pm IST
SHARE ARTICLE
Manish Sisodia
Manish Sisodia

'ਹੁਣ ਪੰਜਾਬ ਕੋਲ ਇੱਕ ਵੱਖਰਾ ਰਾਹ ਹੈ ਅਤੇ ਇਸ ਵਾਰ ਪੰਜਾਬ ਦੇ ਲੋਕ ਕੇਜਰੀਵਾਲ ਜੀ ਨੂੰ ਮੌਕਾ ਦੇ ਕੇ ਦੇਖਣਾ ਚਾਹੁੰਦੇ ਹਨ '

ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਵੇਂ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਿਆਸੀ ਰੈਲੀਆਂ ਅਤੇ ਪ੍ਰਚਾਰ 'ਤੇ ਪਾਬੰਦੀ ਲਗਾਈ ਗਈ ਹੈ ਪਰ ਸਿਆਸੀ ਆਗੂਆਂ ਵਲੋਂ ਡਿਜੀਟਲ ਮਾਧਿਅਮ ਰਾਹੀਂ ਇੱਕ ਦੂਜੇ ਦੀਆਂ ਕਮੀਆਂ ਦਿਖਾਉਣ ਦਾ ਕੋਈ ਮੌਕਾ ਨਹੀਂ ਛੱਡਿਆ ਜਾਂਦਾ।

Manish Sisodia Manish Sisodia

ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਦਿੱਲੀ ਦੇ ਸਿਹਤ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਅਤੇ ਪੰਜਾਬ ਦੇ ਸਿਰ ਚੜ੍ਹੇ ਕਰਜ਼ੇ ਦਾ ਮੁੱਦਾ ਚੁੱਕਿਆ । ਸਿਸੋਦੀਆ ਨੇ ਕਿਹਾ ਕਿ ਪੰਜਾਬ ਦਾ ਇਹ ਹਾਲ ਪੰਜਾਬ ਦੇ ਭ੍ਰਿਸ਼ਟ ਸਿਆਸੀ ਆਗੂਆਂ ਕਾਰਨ ਹੋਇਆ ਹੈ।

manish sisodia tweetmanish sisodia tweet

ਸਿਸੋਦੀਆ ਨੇ ਲਿਖਿਆ, ''ਸਿਰਫ਼ ਪੰਜਾਬ ਦੇ ਭ੍ਰਿਸ਼ਟ ਅਤੇ ਨਿਕੰਮੇ ਆਗੂਆਂ ਕਾਰਨ ਹੀ ਪੰਜਾਬ 'ਤੇ ਇੰਨਾ ਕਰਜ਼ਾ ਹੈ। ਹੁਣ ਪੰਜਾਬ ਕੋਲ ਇੱਕ ਵੱਖਰਾ ਰਾਹ ਹੈ ਅਤੇ ਇਸ ਵਾਰ ਪੰਜਾਬ ਦੇ ਲੋਕ ਕੇਜਰੀਵਾਲ ਜੀ ਨੂੰ ਮੌਕਾ ਦੇ ਕੇ ਦੇਖਣਾ ਚਾਹੁੰਦੇ ਹਨ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਇਹ ਕਰ ਕੇ ਦਿਖਾਇਆ ਹੈ ਕਿ ਘਾਟੇ ਦੀ ਸਰਕਾਰ ਨੂੰ ਮੁਨਾਫ਼ੇ ਦੀ ਸਰਕਾਰ ਵਿਚ ਕਿਵੇਂ ਬਦਲਿਆ ਜਾਂਦਾ ਹੈ।''

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement