
ਜੋ ਵਿਕਾਸ ਦਾ ਸਮਰਥਨ ਕਰਦੇ ਨੇ, 80% ਭਾਜਪਾ ਨਾਲ ਹਨ ਅਤੇ ਜੋ ਕਿਸਾਨ ਵਿਰੋਧੀ, ਵਿਕਾਸ ਵਿਰੋਧੀ, ਗੁੰਡਿਆਂ, ਮਾਫੀਆ ਦਾ ਸਮਰਥਨ ਕਰਦੇ ਹਨ, ਉਹ 20 ਵਿਰੋਧੀਆਂ ਦੇ ਨਾਲ
ਲਖਨਊ: ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਇਹ ਚੋਣਾਂ "80ਫੀਸਦੀ ਬਨਾਮ 20ਫੀਸਦੀ" ਹੋਣਗੀਆਂ। ਯੋਗੀ ਅਦਿੱਤਿਆਨਾਥ ਦੁਆਰਾ ਦੱਸੇ ਗਏ ਅੰਕੜੇ ਉੱਤਰ ਪ੍ਰਦੇਸ਼ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਅਨੁਪਾਤ ਨਾਲ ਮੇਲ ਖਾਂਦੇ ਹਨ, ਜਿੱਥੇ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਬ੍ਰਾਹਮਣ ਵੋਟਾਂ ਬਾਰੇ ਸਵਾਲ ਪੁੱਛਿਆ ਗਿਆ, ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ, "ਚੋਣ ਇਸ ਤੋਂ ਬਹੁਤ ਅੱਗੇ ਲੰਘ ਗਈ ਹੈ। ਹੁਣ ਇਹ ਚੋਣ 80 ਬਨਾਮ 20 ਹੈ।" ਮੁੱਖ ਮੰਤਰੀ ਯੋਗੀ ਨੇ ਕਿਹਾ, ''ਲੜਾਈ ਹੁਣ 80 ਅਤੇ 20 ਦੀ ਹੈ, ਜੋ ਲੋਕ ਸੁਸ਼ਾਸਨ ਅਤੇ ਵਿਕਾਸ ਦਾ ਸਮਰਥਨ ਕਰਦੇ ਹਨ, 80 ਫੀਸਦੀ ਭਾਜਪਾ ਨਾਲ ਹਨ ਅਤੇ ਜੋ ਕਿਸਾਨ ਵਿਰੋਧੀ, ਵਿਕਾਸ ਵਿਰੋਧੀ, ਗੁੰਡਿਆਂ, ਮਾਫੀਆ ਦਾ ਸਮਰਥਨ ਕਰਦੇ ਹਨ, ਉਹ 20 ਵਿਰੋਧੀਆਂ ਦੇ ਨਾਲ ਹਨ।