ਵਿਦਿਆਰਥੀਆਂ ਨੂੰ ਪ੍ਰਿੰਟਡ ਮੈਟੀਰੀਅਲ ਮੁਹਾਇਆ ਕਰਵਾਉਣ ਲਈ ਤਿੰਨ ਕਰੋੜ ਪੱਚੀ ਲੱਖ ਦੀ ਗ੍ਰਾਂਟ ਜਾਰੀ

By : GAGANDEEP

Published : Jan 10, 2023, 5:53 pm IST
Updated : Jan 10, 2023, 5:53 pm IST
SHARE ARTICLE
 CM Bhagwant mann
CM Bhagwant mann

8ਵੀ ਅਤੇ 10ਵੀ ਜਮਾਤ ਦੇ ਵਿਦਿਆਰਥੀਆਂ ਨੂੰ ਕਰਵਾਇਆ ਜਾਵੇਗਾ ਪ੍ਰਿੰਟਡ ਮੈਟੀਰੀਅਲ ਮੁਹਾਇਆ

 

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਮੁਹਿੰਮ “ਮਿਸ਼ਨ 100% ਗਿਵ ਯੁਅਰ ਬੈਸਟ” ਰਾਹੀਂ ਸਰਵੋਤਮ ਨਤੀਜੇ ਹਾਸਲ ਕਰਨ ਲਈ ਰਾਜ ਦੇ ਸਮੂਹ ਸਕੂਲਾਂ ਵਿੱਚ ਅੱਠਵੀਂ ਅਤੇ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਫੋਟੋਸਟੇਟ ਅਤੇ ਪ੍ਰਿੰਟਡ ਮੈਟੀਰੀਅਲ ਮੁਹੱਈਆ ਕਰਵਾਉਣ ਵਾਸਤੇ ਤਿੰਨ ਕਰੋੜ ਪੱਚੀ ਲੱਖ ਅਠਾਨਵੇਂ ਹਜ਼ਾਰ ਪੰਜ ਸੋ ਚਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 72 ਰੁਪਏ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 90 ਰੁਪਏ ਪ੍ਰਤੀ ਵਿਦਿਆਰਥੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਨੂੰ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਬੈਂਸ ਅਨੁਸਾਰ ਇਸ ਰਾਸ਼ੀ ਨਾਲ ਵਿਦਿਆਰਥੀ ਆਪਣੀ ਜ਼ਰੂਰਤ ਅਨੁਸਾਰ ਫੋਟੋ ਸਟੇਟ ਜਾਂ ਹੋਰ ਸਿੱਖਣ ਸਹਾਇਕ ਸਮੱਗਰੀ ਦੀ ਖਰੀਦ ਕਰ ਸਕਦੇ ਹਨ।

ਕਿਹੜੇ ਜ਼ਿਲ੍ਹੇ ਨੂੰ ਕਿੰਨੀ ਗਰਾਂਟ ਮਿਲੀ
ਇਸ ਗ੍ਰਾਂਟ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਨੂੰ   26.38944 ਲੱਖ,  ਬਰਨਾਲਾ ਨੂੰ 7.0767 ਲੱਖ, ਬਠਿੰਡਾ  ਨੂੰ 18.04032 ਲੱਖ,  ਫਰੀਦਕੋਟ ਨੂੰ 7.9867 ਲੱਖ,  ਫਤਿਹਗੜ੍ਹ ਸਾਹਿਬ ਨੂੰ 6.5421 ਲੱਖ,  ਫਾਜ਼ਿਲਕਾ ਨੂੰ 19.16298 ਲੱਖ,  ਫ਼ਿਰੋਜ਼ਪੁਰ ਨੂੰ 12.2192 ਲੱਖ, ਗੁਰਦਾਸਪੁਰ ਨੂੰ 20.13318 ਲੱਖ, ਹੁਸ਼ਿਆਰਪੁਰ ਨੂੰ 17.76906 ਲੱਖ, ਜਲੰਧਰ ਨੂੰ 20.71746 ਲੱਖ, ਕਪੂਰਥਲਾ ਨੂੰ 7.90722 ਲੱਖ,  ਲੁਧਿਆਣਾ ਨੂੰ 32.67072 ਲੱਖ, ਮਲੇਰਕੋਟਲਾ ਨੂੰ 4.15926 ਲੱਖ, ਮਾਨਸਾ ਨੂੰ 11.61 ਲੱਖ, ਮੋਗਾ ਨੂੰ 11.87406 ਲੱਖ,  ਸ੍ਰੀ ਮੁਕਤਸਰ ਸਾਹਿਬ ਨੂੰ 13.06098 ਲੱਖ, ਪਠਾਨਕੋਟ ਨੂੰ 7.44912 ਲੱਖ, ਪਟਿਆਲਾ ਨੂੰ 23.80014 ਲੱਖ, ਰੂਪਨਗਰ ਨੂੰ 8.2935 ਲੱਖ, ਐਸਬੀਐਸ ਨਗਰ ਨੂੰ 6.60924 ਲੱਖ, ਸੰਗਰੂਰ ਨੂੰ 15.0489 ਲੱਖ, ਐਸ ਏ ਐਸ ਨਗਰ ਨੂੰ 11.96244 ਲੱਖ ਅਤੇ ਤਰਨਤਾਰਨ ਨੂੰ 15.5142 ਲੱਖ ਰੁਪਏ ਜਾਰੀ ਹੋਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਾਰ ਤਿੰਨ ਕਰੋੜ ਪੱਚੀ ਲੱਖ ਅਠਾਨਵੇਂ ਹਜ਼ਾਰ ਪੰਜ ਸੋ ਚਾਰ ਰੁਪਏ ਜਾਰੀ ਕੀਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement