
ਬਤੌਰ ਡਾਇਰੈਕਟ ਤਿੰਨ ਸਾਲ ਲਈ ਕਰਨਗੇ ਨਿਗਰਾਨੀ
ਨਵੀਂ ਦਿੱਲੀ : ਕੇਂਦਰ ਨੇ ਪੰਜਾਬ ਸਮੇਤ ਮਹਾਰਾਸ਼ਟਰ, ਅਸਾਮ ਅਤੇ ਚੰਡੀਗੜ੍ਹ ਵਿੱਚ ਮਰਦਮਸ਼ੁਮਾਰੀ ਲਈ ਤਿੰਨ ਆਈਏਐਸ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ। ਕੇਂਦਰ ਨੇ ਮਰਦਮਸ਼ੁਮਾਰੀ ਡਾਇਰੈਕਟਰ (DCO) ਅਤੇ ਸਿਟੀਜ਼ਨ ਰਜਿਸਟ੍ਰੇਸ਼ਨ ਡਾਇਰੈਕਟਰ (DCR) ਵਜੋਂ ਤਿੰਨ ਸਾਲ ਲਈ ਤਿੰਨ ਆਈਏਐੱਸ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ। ਨਵ ਨਿਯੁਕਤ ਅਹੁਦੇਦਾਰਾਂ ਵਿਚ ਨਿਰੂਪਮਾ ਡਾਂਗੇ, ਦੇਬਾਜਯੋਤੀ ਦੱਤਾ ਅਤੇ ਨਵਜੋਤ ਖੋਸਾ ਦੇ ਨਾਮ ਸ਼ਾਮਲ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 31 ਦਸੰਬਰ 2025 ਤੱਕ ਜਾਂ ਅਗਲੇ ਹੁਕਮਾਂ ਤੱਕ ਇਨ੍ਹਾਂ ਨਿਯੁਕਤੀਆਂ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਆਈ.ਏ.ਐਸ. ਅਧਿਕਾਰੀ ਨਵਜੋਤ ਖੋਸਾ ਦਾ ਹੈੱਡਕੁਆਰਟਰ ਚੰਡੀਗੜ੍ਹ ਵਿੱਚ ਹੋਵੇਗਾ। ਜਦਕਿ 2007 ਬੈਚ ਦੇ ਮਹਾਰਾਸ਼ਟਰ-ਕੇਡਰ ਦੇ ਆਈਏਐਸ ਅਧਿਕਾਰੀ ਨਿਰੂਪਮਾ ਡਾਂਗੇ ਨੂੰ 20 ਦਸੰਬਰ, 2022 ਤੋਂ, 31 ਦਸੰਬਰ, 2025 ਤੱਕ, ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਕੇਂਦਰੀ ਸਟਾਫਿੰਗ ਯੋਜਨਾ ਦੇ ਤਹਿਤ ਨਵੇਂ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਨਿਰਦੇਸ਼ਕ ਦੇ ਨੋਟੀਫਿਕੇਸ਼ਨ ਤਹਿਤ ਡਾਂਗੇ ਦਾ ਹੈੱਡਕੁਆਰਟਰ ਮੁੰਬਈ, ਮਹਾਰਾਸ਼ਟਰ ਹੋਵੇਗਾ।
ਇਸ ਤੋਂ ਇਲਾਵਾ ਇੱਕ ਹੋਰ ਨੋਟੀਫਿਕੇਸ਼ਨ ਵਿੱਚ 2010 ਬੈਚ ਦੇ ਅਸਾਮ ਮੇਘਾਲਿਆ ਕੇਡਰ ਦੇ ਅਧਿਕਾਰੀ ਦੱਤਾ ਦੀ ਅਸਾਮ ਵਿੱਚ ਜਨਗਣਨਾ ਸੰਚਾਲਨ ਅਤੇ ਨਾਗਰਿਕ ਰਜਿਸਟ੍ਰੇਸ਼ਨ ਦੇ ਡਾਇਰੈਕਟਰ ਵਜੋਂ ਨਿਯੁਕਤੀ ਦਾ ਜ਼ਿਕਰ ਹੈ। ਇਸ ਤੋਂ ਇਲਾਵਾ, ਰਾਸ਼ਟਰਪਤੀ ਨੇ ਖੋਸਾ, 2012 ਬੈਚ ਦੇ ਕੇਰਲਾ ਕੇਡਰ ਦੇ ਅਧਿਕਾਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਲਈ ਡੀਸੀਓ ਅਤੇ ਡੀਸੀਆਰ ਵਜੋਂ 19 ਦਸੰਬਰ, 2022 ਤੋਂ 31 ਦਸੰਬਰ, 2025 ਤੱਕ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਦੀ ਨਿਯੁਕਤੀ ਦੀ ਆਗਿਆ ਦਿੱਤੀ ਹੈ।