2 ਪਾਇਲਟਾਂ ਸਮੇਤ 4 ਯਾਤਰੀ ਹੋਏ ਜ਼ਖ਼ਮੀ
ਰਾਉਰਕੇਲਾ: ਓੜੀਸਾ ਦੇ ਰਾਉਰਕੇਲਾ ਵਿੱਚ ਸ਼ਨੀਵਾਰ ਨੂੰ ਦੁਪਹਿਰ ਵੇਲੇ ਇੱਕ 9 ਸੀਟਰ ਫਲਾਈਟ ਦੁਰਘਟਨਾਗ੍ਰਸਤ ਹੋ ਗਈ। ਇੰਡੀਆ ਵਨ ਏਅਰ ਦੇ ਚਾਰਟਰ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਕਰੈਸ਼ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ ਕੁੱਲ 6 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 4 ਯਾਤਰੀ ਅਤੇ 2 ਪਾਇਲਟ ਸ਼ਾਮਲ ਸਨ, ਜੋ ਇਸ ਘਟਨਾ ਦੌਰਾਨ ਜ਼ਖਮੀ ਹੋ ਗਏ ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਚਾਰਟਰ ਜਹਾਜ਼ ਭੁਵਨੇਸ਼ਵਰ ਤੋਂ ਰਾਉਰਕੇਲਾ ਆ ਰਿਹਾ ਸੀ। ਕਰੈਸ਼ ਦੀ ਘਟਨਾ ਰਾਉਰਕੇਲਾ ਤੋਂ 10 ਕਿਲੋਮੀਟਰ ਦੂਰ ਜਾਲਦਾ ਇਲਾਕੇ ਵਿੱਚ ਵਾਪਰੀ ਇਸ ਦੌਰਾਨ ਜਹਾਜ਼ ਦਾ ਅੱਗੇ ਵਾਲਾ ਹਿੱਸਾ ਤਬਾਹ ਹੋ ਗਿਆ।
ਉੜੀਸਾ ਆਵਾਜਾਈ ਮੰਤਰੀ ਬੀ.ਬੀ. ਜੇਨਾ ਨੇ ਕਿਹਾ ਕਿ ਇਹ ਏ-1 ਕੈਟੇਗਰੀ ਦਾ ਪ੍ਰਾਈਵੇਟ ਜਹਾਜ਼ ਸੀ ਜੋ ਕਰੈਸ਼ ਹੋ ਗਿਆ। ਇਸ ਵਿੱਚ ਪਾਇਲਟ ਸਮੇਤ 6 ਲੋਕ ਸਵਾਰ ਸਨ, ਜਿਨ੍ਹਾਂ ਨੂੰ ਘਟਨਾ ਦੌਰਾਨ ਸੱਟਾਂ ਲੱਗੀਆਂ ਅਤੇ ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਅਤੇ ਉਹ ਸਾਰੇ ਖਤਰੇ ਵਾਲੀ ਸਥਿਤੀ ਤੋਂ ਬਾਹਰ ਹਨ।
