ਮਕਾਨ ਮਾਲਕਣ ਨੇ ਪਹਿਲਾਂ ਕਿਰਾਏਦਾਰ ਦਾ ਕਰਵਾਇਆ ਗੈਂਗਰੇਪ, ਫਿਰ ਕੀਤਾ ਬਲੈਕਮੇਲ, ਵੇਖੋ ਪੂਰਾ ਮਾਮਲਾ 
Published : Feb 10, 2019, 5:01 pm IST
Updated : Feb 10, 2019, 5:01 pm IST
SHARE ARTICLE
Rape Case
Rape Case

ਦਿੱਲੀ 'ਚ ਇਕ ਮਹਿਲਾ ਦੇ ਨਾਲ ਕਈ ਵਾਰ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੀੜਤਾ ਨੇ ਇਲਜ਼ਾਮ ਅਪਣੀ ਮਕਾਨ ਮਾਲਕਣ 'ਤੇ ਲਗਾਇਆ। ਪੀੜਤਾ ਦੇ ਮੁਤਾ....

ਨਵੀਂ ਦਿੱਲੀ: ਦਿੱਲੀ 'ਚ ਇਕ ਮਹਿਲਾ ਦੇ ਨਾਲ ਕਈ ਵਾਰ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੀੜਤਾ ਨੇ ਇਲਜ਼ਾਮ ਅਪਣੀ ਮਕਾਨ ਮਾਲਕਣ 'ਤੇ ਲਗਾਇਆ। ਪੀੜਤਾ ਦੇ ਮੁਤਾਬਕ ਉਸ ਦੇ ਆਰਥਕ ਹਾਲਾਤਾਂ ਦਾ ਫਾਇਦਾ ਚੁੱਕਦੇ ਹੋਏ ਮਾਲਕਣ ਨੇ ਕਈ ਵਾਰ ਉਸਦਾ ਰੇਪ ਕਰਵਾਇਆ ਅਤੇ ਕਿਸੇ ਨੂੰ ਦੱਸਣ 'ਤੇ ਉਸ ਦੀ ਇਕ ਸਾਲ ਦਾ ਧੀ ਨੂੰ ਜਾਨੋਂ ਮਾਰਨੇ ਦੀ ਧਮਕੀ ਦਿਤੀ ਪਰ ਆਖ਼ਿਰਕਾਰ ਪੀੜਤਾ ਨੇ ਸਾਰੀ ਗੱਲ ਅਪਣੇ ਪਤੀ ਦੇ ਨਾਲ ਜਾਕੇ ਪੁਲਿਸ ਨੂੰ ਦੱਸੀ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁੱਝ ਮਹੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਉਥੇ ਹੀ ਬਾਕੀ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। 

Rape Case Rape Case

ਦਰਅਸਲ ਪੂਰਾ ਮਾਮਲਾ ਪੂਰਬੀ ਦਿੱਲੀ ਦੇ ਗੀਤਾ ਕਲੋਨੀ ਦਾ ਹੈ। ਜਿੱਥੇ 28 ਸਾਲ ਦਾ ਮਹਿਲਾ ਦੇ ਮੁਤਾਬਕ ਉਸ ਦੀ ਮਕਾਨ ਮਾਲਕਣ ਨੇ ਕਈ ਵਾਰ ਉਸ ਦਾ ਬਲਾਤਕਾਰ ਕਰਵਾਇਆ। ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਸਾਲ ਅਕਤੂਬਰ 'ਚ ਵੀ ਉਸ ਦੇ ਨਾਲ 9 ਲੋਕਾਂ ਨੇ ਮਿਲ ਕੇ ਗੈਂਗਰੇਪ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਨਾਲ ਮਹੀਨੀਆਂ ਤੋਂ ਗੈਂਗਰੇਪ ਕੀਤਾ ਜਾ ਰਿਹਾ ਹੈ। ਪੀੜਤਾ ਦਾ ਆਰੋਪ ਹੈ ਕਿ ਆਰੋਪੀ ਮਕਾਨ ਮਾਲਕਣ ਉਸ ਦੇ ਨਾਲ ਰੇਪ ਕਰਵਾਉਣ ਲਈ ਲੋਕਾਂ ਦੇ ਨਾਲ ਡੀਲਿੰਗ ਕਰਦੀ ਸੀ।

Rape CaseRape Case

ਆਰੋਪੀ ਮਹਿਲਾ ਦਾ ਨਾਮ ਗੀਤਾ ਸੇਠੀ ਹੈ। ਸ਼ਾਹਦਰਾ ਪੁਲਿਸ ਦੀ ਡੀਐਸਪੀ ਮੇਘਨਾ ਯਾਦਵ ਨੇ ਮੁਲਜ਼ਮਾਂ ਦੇ ਖਿਲਾਫ ਗੈਂਗਰੇਪ ਦਾ ਮਾਮਲਾ ਦਰਜ ਕਰ ਲਿਆ ਹੈ।ਦੂਜੇ ਪਾਸੇ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਪੂਰਬੀ ਦਿੱਲੀ ਦੀ ਇਕ ਨਿਜੀ ਕੰਪਨੀ 'ਚ ਨੌਕਰੀ ਕਰਦੇ ਸੀ।  ਪਿਛਲੇ ਸਾਲ ਉਨ੍ਹਾਂ ਦੀ ਕੰਪਨੀ ਬੰਦ ਹੋ ਗਈ ਤਾਂ ਉਹ ਬੇਰੁਜ਼ਗਾਰ ਹੋ ਗਏ। ਇਸ ਕਾਰਨ ਉਹ ਬਹੁਤ ਬੇਚੈਨ ਸੀ। ਮਹਿਲਾ ਦੇ ਕੋਲ ਕਿਰਾਇਆ ਤੱਕ ਦੇਣ ਦੇ ਪੈਸੇ ਤੱਕ ਨਹੀਂ ਸਨ ਤਾਂ ਮਕਾਨ ਮਾਲਕਣ ਨੇ ਪੀੜਤਾ ਨੂੰ ਅਪਣੇ ਘਰ ਕੰਮ ਕਰਨ ਅਤੇ ਰਹਿਣ ਦਾ ਆਫਰ ਦਿਤਾ।

Rape victimRape 

ਕੁੱਝ ਦਿਨ ਬਾਅਦ ਮਕਾਨ ਮਾਲਕਣ ਗੀਤਾ ਨੇ ਪੀਡ਼ਤ ਮਹਿਲਾ ਨੂੰ ਇਕ ਪ੍ਰਾਪਰਟੀ ਡੀਲਰ ਦੇ ਘਰ ਕੰਮ ਕਰਨ ਭੇਜ ਦਿਤਾ। ਦੂਜੇ ਪਾਸੇ ਪੀੜਤਾ ਨੇ ਦੱਸਿਆ ਕਿ ਉੱਥੇ ਉਸ ਦੇ ਨਾਲ ਪ੍ਰਾਪਰਟੀ ਡੀਲਰ ਨੇ ਬਾਲਾਤਕਾਰ ਕੀਤਾ ਅਤੇ ਉਸ ਦਾ ਵੀਡੀਓ ਵੀ ਬਣਾਇਆ ਜਿਸ ਤੋਂ ਬਾਅਦ ਉਹ ਉਸ ਨੂੰ ਬਲੈਕਮੇਲ ਕਰਨ ਲਗਾ। ਰੇਪ ਤੋਂ ਬਾਅਦ ਮਹਿਲਾ ਦੀ ਤਬਿਅਤ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਲੋਕਨਾਇਕ ਹਸਪਤਾਲ ਲੈ ਜਾਇਆ ਗਿਆ।

ਇੱਥੇ ਮਕਾਨ ਮਾਲਕਣ ਨੇ ਪੀਡ਼ਤ ਮਹਿਲਾ ਨੂੰ ਡਾਕਟਰ  ਦੇ ਦੋਸਤ ਨਾਲ ਮਿਲਵਾਇਆ ਜਿੱਥੇ ਉਸ ਦੇ ਨਾਲ ਇਲਾਜ ਦੇ ਬਹਾਨੇ ਦੁਬਾਰਾ ਗੈਂਗਰੇਪ ਕੀਤਾ ਗਿਆ। ਪੀਡ਼ਤ ਮਹਲਾ ਨੂੰ ਮਕਾਨ ਮਾਲਕਣ ਨੇ ਧਮਕੀ ਦਿਤੀ ਸੀ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ 1 ਸਾਲ ਦਾ ਧੀ ਨੂੰ ਜਾਨੋਂ ਮਾਰ ਦੇਵੇਗੀ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement