
ਪੰਜਾਬ ਅਤੇ ਗੁਜਰਾਤ 'ਚ ਸਵਾਈਨ ਫ਼ਲੂ ਅਤੇ ਉਸ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਸਥਿਤੀ ਦਾ ਜਾਇਜ਼ਾ ਲੈਣ ਅਤੇ.....
ਨਵੀਂ ਦਿੱਲੀ : ਪੰਜਾਬ ਅਤੇ ਗੁਜਰਾਤ 'ਚ ਸਵਾਈਨ ਫ਼ਲੂ ਅਤੇ ਉਸ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਬਿਮਾਰੀਆਂ ਨਾਲ ਨਜਿੱਠਣ ਲਈ ਸੂਬਿਆਂ ਦੀ ਸਹਾਇਤਾ ਲਈ ਦੋ ਟੀਮਾਂ ਨੂੰ ਭੇਜਿਆ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਗੁਜਰਾਤ 'ਚ 7 ਫ਼ਰਵਰੀ ਤਕ ਸਵਾਈਨ ਫ਼ਲੂ ਨਾਲ 54 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,187 ਮਾਮਲੇ ਸਾਹਮਣੇ ਆਏ ਹਨ। ਉਧਰ ਪੰਜਾਬ ਵਿਚ ਇਸ ਨਾਲ 30 ਲੋਕਾਂ ਦੀ ਮੌਤ ਹੋਈ ਹੈ ਅਤੇ 301 ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ,
''ਦੋ ਕੇਂਦਰੀ ਟੀਮਾਂ ਨੂੰ ਗੁਜਰਾਤ ਅਤੇ ਪੰਜਾਬ ਭੇਜਿਆ ਗਿਆ ਹੈ ਕਿਉਂਕਿ ਉਥੇ ਐਚ1ਐਨ1 ਇਨਫ਼ੈਕਸ਼ਨ ਦੇ ਸੱਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।Swine Flu'' ਮੰਤਰਾਲੇ ਨੇ ਇਸ ਤੋਂ ਇਲਾਵਾ ਰਾਜਸਥਾਨ ਵਿਚ ਵੀ ਇਕ ਜਨਤਕ ਸਿਹਤ ਦਲ ਤੈਨਾਤ ਕੀਤਾ ਸੀ ਜਿਥੇ ਇਸ ਸਾਲ ਸਵਾਈਨ ਫ਼ਲੂ ਨਾਲ ਸੱਭ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਅਤੇ ਸੱਭ ਤੋਂ ਜ਼ਿਆਦਾ ਮਾਮਲੇ ਵੀ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਰਾਜਸਥਾਨ ਵਿਚ 7 ਫ਼ਰਵਰੀ ਤਕ ਸਵਾਈਨ ਫ਼ਲੂ ਨਾਲ 96 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,706 ਮਾਮਲੇ ਸਾਹਮਣੇ ਆਏ ਹਨ। ਜਨਤਾ ਨੂੰ ਜਾਗਰੂਕ ਕਰਨ ਲਈ ਰਾਜਾਂ ਵਿਚ ਜ਼ਿਲ੍ਹਾ ਕੁਲੈਕਟਰਾਂ ਨੂੰ ਸ਼ਾਮਲ ਕਰਨ ਦੀ ਵੀ ਸਲਾਹ ਦਿਤੀ ਗਈ ਹੈ। ਦੇਸ਼ ਵਿਚ ਸਵਾਈਨ ਫ਼ਲੂ ਨਾਲ ਹੁਣ ਤਕ 226 ਲੋਕਾਂ ਦੀ ਮੌਤ ਹੋ ਚੁੱਕੀ ਹੈ। (ਪੀਟੀਆਈ)