'84 ਪੀੜਤ ਨੌਜਵਾਨਾਂ ਵਲੋਂ ਨੌਕਰੀਆਂ ਦੀ ਵੀ ਹੋਈ ਮੰਗ
Published : Feb 10, 2020, 9:16 am IST
Updated : Feb 10, 2020, 9:52 am IST
SHARE ARTICLE
File Photo
File Photo

ਪੰਜਾਬੀ ਤੇ ਸਿੱਖ ਹਲਕਿਆਂ ਵਿਚ ਵੀ ਤਰੱਕੀ ਤੇ ਖ਼ੁਸ਼ਹਾਲੀ ਦੇ ਨਾਂ 'ਤੇ ਪਈ ਵੋਟ ਪਰ

ਨਵੀਂ ਦਿੱਲੀ  (ਅਮਨਦੀਪ ਸਿੰਘ) : ਪੰਜਾਬੀਆਂ ਤੇ ਸਿੱਖਾਂ ਨੇ ਵੀ ਵੱਧ ਚੜ੍ਹ ਕੇ, ਅੱਜ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪਾਈਆਂ। ਦਿੱਲੀ 'ਚ ਪੰਜਾਬੀ ਬੋਲੀ ਤੇ ਨਵੰਬਰ 84 ਕਤਲੇਆਮ ਬਾਰੇ ਜਦੋਂ ਕਈ ਪੰਜਾਬੀਆਂ ਤੇ ਸਿੱਖਾਂ ਤੋਂ ਸਵਾਲ ਪੁਛੇ ਤਾਂ ਕਈਆਂ ਦਾ ਕਹਿਣਾ ਸੀ ਕਿ ਹੁਣ ਤਕ ਦੀਆਂ ਸਰਕਾਰਾਂ ਨੇ '84 'ਤੇ ਸਿਆਸੀ ਰੋਟੀਆਂ ਹੀ ਸੇਕੀਆਂ ਹਨ ਜਦੋਂਕਿ ਕਈਆਂ ਦਾ ਮਤ ਸੀ ਕਿ ਉਨ੍ਹਾਂ ਤਰੱਕੀ ਤੇ ਮੁਢਲੀਆਂ ਸਹੂਲਤਾਂ, ਬਿਜਲੀ, ਪਾਣੀ, ਸੜਕਾਂ ਤੇ ਹੋਰ ਕੰਮਾਂ ਨੂੰ ਵੇਖ ਕੇ, ਵੋਟ ਦਿਤੀ ਹੈ।

1984File Photo

ਦਿੱਲੀ ਦੇ ਸਿੱਖ ਤੇ ਪੰਜਾਬੀ ਵਸੋਂ ਵਾਲੇ ਇਲਾਕਿਆਂ ਤਿਲਕ ਨਗਰ, ਤਿਲਕ ਵਿਹਾਰ, ਸਾਹਿਬਪੁਰਾ, ਰਾਜੌਰੀ ਗਾਰਡਨ, ਖ਼ਿਆਲਾ ਤੇ ਹਰੀ ਨਗਰ ਵਿਚ ਸ਼ਾਮ ਹੁੰਦੇ ਹੁੰਦੇ ਚੌਖੀ ਵੋਟਾਂ ਪੈ ਚੁਕੀਆਂ ਸਨ। 'ਸਪੋਕਸਮੈਨ ਦੇ ਇਸ ਪੱਤਰਕਾਰ ਵਲੋਂ ਪੱਛਮੀ ਦਿੱਲੀ ਵਿਚ ਬਣੀ ਹੋਈ ਨਵੰਬਰ 1984 ਸਿੱਖ ਕਤਲੇਆਮ ਪੀੜਤਾਂ ਦੀ ਕਾਲੋਨੀ ਤਿਲਕ ਵਿਹਾਰ ਵਿਚ ਜਾ ਕੇ ਵੇਖਿਆ ਤਾਂ ਵਿਧਵਾ ਬੀਬੀਆਂ ਤੇ ਨੌਜਵਾਨਾਂ ਨੇ ਵੀ ਵੋਟਾਂ ਵਿਚ ਖਾਸੀ ਦਿਲਚਸਪੀ ਲਈ ਤੇ ਤਰੱਕੀ ਤੇ ਖ਼ੁਸ਼ਹਾਲੀ ਦੇ ਨਾਂਅ 'ਤੇ ਵੋਟਾਂ ਪਾਈਆਂ।  

File PhotoFile Photo

ਤਿਲਕ ਨਗਰ ਸਰਵੋਦਿਆ ਬਾਲ ਵਿਦਿਆਲਾ ਨੰਬਰ 2 ਨੇੜੇ '84 ਪੀੜਤ 27 ਸਾਲਾ ਨੌਜਵਾਨ ਕੰਵਲਜੀਤ ਸਿੰਘ, ਜੋ ਡਰਾਈਵਰੀ ਦੀ ਨੌਕਰੀ ਕਰਦਾ ਹੈ,   ਨੇ ਦਸਿਆ, “ਮੈਂ ਤਰੱਕੀ ਦੇ ਆਧਾਰ 'ਤੇ ਵੋਟ ਪਾਈ ਹੈ। ਤਿਲਕ ਵਿਹਾਰ ਵਿਚ ਸਰਕਾਰ ਨੇ ਚੰਗੇ ਕੰਮ ਕੀਤੇ ਹਨ ਤੇ ਕਾਲੋਨੀ ਦੀ ਨੁਹਾਰ ਬਦਲੀ ਹੈ। ਪਾਣੀ ਦੀ ਸਹੂਲਤ ਤਾਂ ਮਿਲੀ ਹੈ ਪਰ 24 ਘੰਟੇ ਬਿਜਲੀ, ਉਹ ਵੀ 200 ਯੂਨਿਟ ਤਕ ਮੁਫ਼ਤ ਨਾਲ ਵੀ ਤਸੱਲੀ ਹੈ, ਜਦ ਕਿ ਪਹਿਲਾਂ ਬਿਜਲੀ ਕਈ ਕਈ ਘੰਟੇ ਗਈ ਰਹਿੰਦੀ ਸੀ।''

Manmohan SinghManmohan Singh

ਮਨਮੋਹਨ ਸਿੰਘ ਸਰਕਾਰ ਵਲੋਂ ਪਾਰਲੀਮੈਂਟ ਵਿਚ 15 ਸਾਲ ਪਹਿਲਾਂ '84 ਪੀੜਤਾਂ ਲਈ ਸਰਕਾਰੀ ਨੌਕਰੀ ਦੇ ਸਵਾਲ 'ਤੇ ਕੰਵਲਜੀਤ ਸਿੰਘ ਨੇ ਕਿਹਾ,''35 ਸਾਲ ਤੋਂ ਸਰਕਾਰਾਂ ਬਦਲਦੀਆਂ ਰਹੀਆਂ ਹਨ, ਪਰ ਨੌਕਰੀ ਦਾ ਮਸਲਾ ਉਥੇ ਹੀ ਖੜਾ ਹੈ। ਮਹੀਨਾ ਪਹਿਲਾਂ ਹੀ ਮੈਂ ਦਿੱਲੀ ਗੁਰਦਵਾਰਾ ਕਮੇਟੀ ਵਿਚ ਜਾ ਕੇ ਨੌਕਰੀ ਵਾਸਤੇ ਫਾਰਮ ਭਰ ਕੇ ਆਇਆਂ ਹਾਂ। ਨੌਕਰੀਆਂ ਬਾਰੇ ਕੇਜਰੀਵਾਲ ਨੂੰ ਇਕ ਮੌਕਾ ਦੇ ਰਹੇ ਹਾਂ, ਜੇ ਇਹ ਨਹੀਂ ਕਰਨਗੇ ਤਾਂ ਫਿਰ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਇਨ੍ਹਾਂ ਦਾ ਵੀ ਬਾਈਕਾਟ ਕਰਾਂਗੇ।''

1984 SIKH GENOCIDEFile Photo

ਇਸੇ ਕਾਲੋਨੀ ਦੇ ਹੀ ਇਕ ਹੋਰ 27 ਸਾਲਾ ਨੌਜਵਾਨ ਜੋ ਇਕ ਧਾਰਮਕ ਅਦਾਰੇ ਵਿਚ ਕੱਚੀ ਨੌਕਰੀ ਕਰਦਾ ਹੈ, ਨੇ ਕਿਹਾ, “ਸਾਡੇ ਲੋਕਾਂ ਨੂੰ ਸਰਕਾਰ ਤੋਂ ਪੰਜ ਲੱਖ ਦਾ ਮੁਆਵਜ਼ਾ ਨਹੀਂ ਸੀ ਲੈਣਾ ਚਾਹੀਦਾ, ਸਗੋਂ ਨੌਕਰੀ ਦਾ ਮੁੱਦਾ ਚੁਕਣਾ ਚਾਹੀਦਾ ਸੀ। ਮੁਆਵਜ਼ੇ ਦਾ ਪੈਸਾ ਤਾਂ ਫਿਰ ਮੁੱਕ ਗਿਐ, ਨੌਕਰੀ ਮਿਲਣ ਨਾਲ ਜ਼ਿੰਦਗੀ ਭਰ ਪੈਰਾਂ 'ਤੇ ਤਾਂ ਖੜੇ ਹੋ ਜਾਵਾਂਗੇ। ਕੇਜਰੀਵਾਲ ਤੋਂ ਕੁੱਝ ਉਮੀਦ ਹੈ,

1984 sikh riotsFile Photo

ਪਰ ਭਾਜਪਾ ਤੋਂ ਤਾਂ ਬਿਲਕੁਲ ਨਹੀਂ।'' ਸਾਹਿਬਪੁਰਾ ਹਲਕੇ ਤੋਂ ਪ੍ਰਿਥਵੀ ਪਾਰਕ ਨਗਰ ਨਿਗਮ ਸਕੂਲ ਵੋਟ ਪਾਉਣ ਆਏ 65 ਸਾਲਾ ਮਾਤਾ ਗੁਰਦੀਪ ਕੌਰ ਨੇ ਕਿਹਾ, “ਜਿੰਨੇ ਕੰਮ ਕੀਤੇ ਹਨ, ਮੈਂ ਤਾਂ ਉਹਨੂੰ ਹੀ ਵੋਟ ਪਾਉਣਾ ਹੈ, ਜਿੰਨੇ ਮਹਿੰਗਾਈ ਵਧਾਈ ਹੈ, ਉਸਨੂੰ ਨਹੀਂ।'' ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਅਧੀਨ ਚੌਖੰਡੀ ਦੇ ਨਗਰ ਨਿਗਮ ਸਕੂਲ ਵੋਟ ਪਾਉਣੁ ਆਏ 21 ਸਾਲਾ ਨੌਜਵਾਨ ਜਸਪ੍ਰੀਤ ਸਿੰਘ, ਜੋ ਜਾਮੀਆ ਮਿਲੀਆ ਯੂਨੀਵਰਸਟੀ ਤੋਂ ਬੀਸੀਏ ਕਰ ਰਿਹਾ ਹੈ

Sikh Genocide 1984File Photo

ਤੇ ਦੂਜੀ ਵਾਰ ਵੋਟ ਪਾ ਰਿਹਾ ਸੀ, ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਦੇ ਸਵਾਲ 'ਤੇ ਕਿਹਾ, “ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਪੰਜਾਬੀ ਦੀ ਪੜ੍ਹਾਈ 'ਚ ਅੜਿੱਕੇ ਨਾ ਆਉਣ। ਜੋ ਸਹੂਲਤਾਂ ਮਿਲ ਰਹੀਆਂ ਹਨ, ਉਸਨੂੰ ਵੇਖ ਕੇ ਵੋਟ ਪਾ ਰਿਹਾ ਹਾਂ। ਭਾਵੇਂ ਮੋਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਵਧੀਆ ਕੰਮ ਕੀਤੈ, ਪਰ ਉਨ੍ਹਾਂ ਨੂੰ ਐਨਆਰਸੀ ਵਰਗੇ ਬੇਲੋੜੇ ਮੁੱਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Kejriwal new custom without commenting on modiFile Photo

ਸਿੱਖ ਦੇਸ਼ ਦੀ ਰੀੜ ਦੀ ਹੱਡੀ ਹਨ, ਕੇਜਰੀਵਾਲ ਨੂੰ ਵੀ ਸਿੱਖਾਂ ਦੇ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ।''  ਜਦ ਕਿ ਸੰਤ ਨਗਰ ਦੇ 24 ਸਾਲਾ ਨੌਜਵਾਨ ਹਰਜੋਤ ਸਿੰਘ ਨੇ ਜੋ ਦਿੱਲੀ ਵਿਚ ਤਰੱਕੀ ਹੋਈ ਹੈ, ਉਸ ਨੂੰ ਵੇਖਕ ਕੇ ਵੋਟ ਪਾ ਰਿਹਾ ਹਾਂ। ਇਥੇ ਹੀ 65 ਸਾਲਾ ਮਾਤਾ ਰਾਜ ਰਾਣੀ ਨੇ ਕਿਹਾ, “ਦੇਸ਼ ਦੀ ਤਰੱਕੀ ਲਈ ਮੋਦੀ ਕੰੰਮ ਕਰ ਰਿਹੈ, ਉਸ ਨੂੰ ਵੇਖ ਕੇ, ਮੈਂ ਵੋਟ ਪਾਈ ਹੈ।''  

1984 Sikh GenocideFile Photo

ਇਸੇ ਇਲਾਕੇ ਦੇ 45 ਸਾਲਾ ਵੋਟਰ ਸ.ਗੁਰਮੀਤ ਸਿੰਘ ਨੇ ਦਸਿਆ, 5 ਸਾਲ ਹੋਈ ਤਰੱਕੀ ਨੂੰ ਧਿਆਨ ਵਿਚ ਰੱਖ ਕੇ, ਵੋਟ ਪਾ ਆਇਆਂ ਹਾਂ, ਜਦੋਂਕਿ ਉਨਾਂ ਦੀ ਧਰਮ ਪਤਨੀ 40 ਸਾਲਾ ਜਸਪ੍ਰੀਤ ਕੌਰ ਨੇ ਕਿਹਾ, “ਦਿੱਲੀ 'ਚ ਤਰੱਕੀ ਹੋਈ ਹੈ, ਪਰ '84 ਬਾਰੇ ਕੰਮ ਕਰਨ ਵਿਚ ਸਾਰੀਆਂ ਸਰਕਾਰਾਂ ਫੇਲ੍ਹ ਰਹੀਆਂ ਹਨ।'' ਰਾਜੌਰੀ ਹਲਕੇ ਦੇ ਹੀ ਵੋਟਰ 37 ਸਾਲਾ ਮਨਿੰਦਰ ਸਿੰਘ ਨੇ ਕਿਹਾ, “ਸਰਕਾਰ ਨੇ ਬਿਜਲੀ ਪਾਣੀ ਦੇ ਮੁੱਦੇ ਹੱਲ ਕੀਤੇ ਹਨ, ਸਿਖਿਆ ਤੇ ਸਿਹਤ ਬਾਰੇ ਵੀ ਚੰਗੇ ਕੰਮ ਹੋ ਰਹੇ ਹਨ,

1984 NovemberFile Photo

ਪਰ 84 ਬਾਰੇ ਕੁਝ ਨਹੀਂ ਹੋਇਆ।''  ਪਿਛਲੇ ਆਪ ਵਿਧਾਇਕ ਪੱਤਰਕਾਰ ਜਰਨੈਲ ਸਿੰਘ ਬਾਰੇ ਨਾਰਾਜ਼ੀ ਪ੍ਰਗਟਾਉਂਦੇ ਹੋਏ ਚੌਖੰਡੀ ਦੇ 25 ਗਜ ਇਲਾਕੇ ਵਿਚ ਰਹਿੰਦੀ 49 ਸਾਲਾ ਬੀਬੀ ਮਨਦੀਪ ਕੌਰ ਨੇ ਕਿਹਾ, “ਜਰਨੈਲ ਸਿੰਘ ਪੰਜਾਬ ਦੀਆਂ ਚੋਣਾਂ ਲੜਨ ਚਲਾ ਗਿਆ ਤੇ ਇਥੇ ਕੰਮ ਨਹੀਂ ਸਨ ਹੋਏ, ਫਿਰ ਅਸੀਂ ਸਿਰਸਾ (ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ) ਨੂੰ ਜਿਤਾਇਆ, ਉਨ੍ਹਾਂ ਸਾਰੇ ਕੰਮ ਕੀਤੇ। “

1984 sikh riotsFile Photo

ਵੋਟ ਪਾਉਣ ਲਈ ਮੁੰਡਿਆਂ ਦੇ ਸਰਕਾਰੀ ਸਕੂਲ, ਨੰਬਰ 2 ਖ਼ਿਆਲਾ ਦੀ ਕਤਾਰ ਵਿਚ ਲੱਗੇ ਹੋਏ  ਦੇਣ 48 ਸਾਲਾ ਮੁਸਲਮਾਨ ਅਸ਼ਰਫ਼ ਨੂੰ ਪੁਛਿਆ, ਤਾਂ ਉਨ੍ਹਾਂ ਕਿਹਾ, “ਬੱਚਿਆਂ ਦੀ ਪੜ੍ਹਾਈ ਤੇ ਜੋ ਕੰਮ ਹੋਏ ਹਨ, ਉਸ ਆਧਾਰ 'ਤੇ ਵੋਟ ਪਾਵਾਂਗਾ।“ ਗੁਰਦਵਾਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਐਨ ਸਾਹਮਣੇ ਬਣੇ ਹੋਏ ਐਸਡੀਐਮਸੀ ਪ੍ਰਾਇਮਰੀ ਸਕੂਲ ਵਿਚ ਵੋਟ ਪਾਉਣ ਪਿਛੋਂ 80 ਸਾਲਾ ਬਜ਼ੁਰਗ ਪੀਐਸ ਕੋਹਲੀ ਨੇ ਦਸਿਆ, “ਜੋ ਪੰਜ ਸਾਲ ਵਿਚ ਦਿੱਲੀ ਦੀ ਤਰੱਕੀ ਹੋਈ ਹੈ, ਉਹ ਸ਼ੀਲਾ ਦੀਕਸ਼ਤ ਦੇ 15 ਸਾਲ ਦੇ ਰਾਜ ਵਿਚ ਨਹੀਂ ਹੋਈ ਸੀ। ਪੰੰਜਾਬੀ ਬਾਰੇ ਤਾਂ ਸ਼੍ਰੋਮਣੀ ਕਮੇਟੀ ਨੂੰ ਸਰਕਾਰ 'ਤੇ ਜ਼ੋਰ ਪਾਉਣਾ ਚਾਹੀਦਾ ਹੈ, ਪਰ 84 ਬਾਰੇ ਕੋਈ ਵੀ ਸਰਕਾਰ ਈਮਾਨਦਾਰ ਨਹੀਂ ।“

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement