
ਕਿਸਤ ਯੋਜਨਾ ਤਹਿਤ ਲੋਕਾਂ ਤੋਂ ਬਿਜਲੀ ਬਿਲਾਂ ਦੀ ਵਸੂਲੀ ਲਈ ਪਿੰਡ ਪਿੰਡ ਵਿਚ ਲਾਏ ਜਾਣਗੇ ਕੈਂਪ
ਮੇਰਠ : ਯੂਪੀ ਦੇ ਬਿਜਲੀ ਬੋਰਡ ਨੇ ਬਕਾਇਆ ਬਿਜਲੀ ਬਿਲਾਂ ਦੀ ਭੁਗਤਾਨ ਵਸੂਲੀ ਲਈ ਨਵਾਂ ਤਰੀਕਾ ਕਢਿਆ ਹੈ। ਪਛਮੀ ਯੂਪੀ ਦੇ 14 ਜ਼ਿਲ੍ਹਿਆਂ ਵਿਚ ਮੰਦਰਾਂ ਅਤੇ ਮਸਜਿਦਾਂ ਤੋਂ ਐਲਾਨ ਕਰਦਿਆਂ ਲੋਕਾਂ ਨੂੰ ਬਿਜਲੀ ਬਿੱਲ ਭਰਨ ਦੀ ਅਪੀਲ ਕੀਤੀ ਜਾਵੇਗੀ।
File Photo
ਬੋਰਡ ਦੇ ਪ੍ਰਬੰਧ ਨਿਰਦੇਸ਼ਕ ਅਰਵਿੰਦ ਮਲੱਪਾ ਬੰਗਾਰੀ ਦੇ ਅਨੁਸਾਰ ਪਛਮੀ ਉੱਤਰ ਪ੍ਰਦੇਸ਼ ਦੇ 14 ਜ਼ਿਲ੍ਹਿਆਂ ਵਿਚ ਬਿਜਲੀ ਬਿਲਾਂ ਦੇ ਭੁਗਤਾਨ ਲਈ ਮੰਦਰਾਂ ਅਤੇ ਮਸਜਿਦਾਂ ਰਾਹੀਂ ਅਪੀਲ ਕੀਤੀ ਜਾਵੇਗੀ।
File Photo
ਉਨ੍ਹਾਂ ਦਸਿਆ ਕਿ ਆਸਾਨ ਕਿਸਤ ਯੋਜਨਾ ਤਹਿਤ ਲੋਕਾਂ ਨੂੰ ਬਿਜਲੀ ਬਿਲਾਂ ਦੀ ਵਸੂਲੀ ਲਈ ਪਿੰਡ ਪਿੰਡ ਵਿਚ ਕੈਂਪ ਲਾਏ ਜਾਣਗੇ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਮੰਦਰਾਂ-ਮਸਜਿਦਾਂ ਤੋਂ ਐਲਾਨ ਕੀਤਾ ਜਾਵੇਗਾ। ਇਸ ਮੁਹਿੰਮ ਤਹਿਤ ਪਿੰਡਾਂ ਵਿਚ ਮੁਨਾਦੀ ਕਰਾਏ ਜਾਣ ਨਾਲ ਹੀ ਉਪਭੋਗਤਾ ਅਤੇ ਪਿੰਡ ਪ੍ਰਧਾਨਾਂ ਨਾਲ ਗੱਲ ਕਰ ਕੇ ਪੇਂਡੂ ਉਪਭੋਗਤਾਵਾਂ ਨੂੰ ਬਕਾਇਆ ਬਿੱਲ ਜਮ੍ਹਾਂ ਕਰਾਉਣ ਲਈ ਹੱਲਾਸ਼ੇਰੀ ਦਿਤੀ ਜਾ ਰਹੀ ਹੈ।
File Photo
ਪ੍ਰਬੰਧ ਨਿਰਦੇਸ਼ਕ ਮੁਤਾਬਕ ਉਹ ਖ਼ੁਦ ਪਿੰਡ ਪਿੰਡ ਜਾ ਕੇ ਕੈਂਪਾਂ ਵਿਚ ਲੋਕਾਂ ਨੂੰ ਬਿੱਲ ਦੀ ਅਦਾਇਗੀ ਦੀ ਅਪੀਲ ਕਰ ਰਹੇ ਹਨ ਅਤੇ ਲੋਕਾਂ ਨੂੰ ਭਰੋਸਾ ਦਿਵਾ ਰਹੇ ਹਨ ਕਿ ਜਿਸ ਇਲਾਕੇ ਵਿਚ ਚੰਗਾ ਭੁਗਤਾਨ ਹੋਵੇਗਾ, ਉਥੇ ਬਿਜਲੀ ਦੀ ਸਪਲਾਈ ਸੁਧਰੇਗੀ।