
ਪ੍ਰਿਆ ਰਮਾਨੀ ਨੇ ਐਮ ਜੇ ਅਕਬਰ ਉੱਤੇ #MeToo ਅੰਦੋਲਨ ਦੌਰਾਨ ਜਿਨਸੀ ਸ਼ੋਸ਼ਣ ਦਾ ਲਗਾਇਆ ਹੈ ਦੋਸ਼
ਨਵੀਂ ਦਿੱਲੀ: ਪੱਤਰਕਾਰ ਪ੍ਰਿਆ ਰਮਾਨੀ ਖਿਲਾਫ ਐਮ ਜੇ ਅਕਬਰ ਦੇ ਮਾਣਹਾਨੀ ਦੇ ਕੇਸ ਦੀ ਸੁਣਵਾਈ 17 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ। ਦਿੱਲੀ ਟਰਾਇਲ ਕੋਰਟ 17 ਫਰਵਰੀ ਨੂੰ ਇਸ ਕੇਸ ਵਿਚ ਫੈਸਲਾ ਸੁਣਾਏਗੀ। ਲਾਈਵ ਲਾਅ ਦੇ ਅਨੁਸਾਰ ਅਦਾਲਤ ਨੇ ਇਹ ਕਹਿੰਦੇ ਹੋਏ ਸੁਣਵਾਈ ਮੁਲਤਵੀ ਕਰ ਦਿੱਤੀ ਕਿ ਲਿਖਤੀ ਬੇਨਤੀਆਂ ਦੇਰ ਨਾਲ ਜਮ੍ਹਾਂ ਕਰਵਾਈਆਂ ਗਈਆਂ ਸਨ।
MJ Akbar- Priya Ramani
ਪੱਤਰਕਾਰ ਪ੍ਰਿਆ ਰਮਾਨੀ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਪੱਤਰਕਾਰ ਐਮ ਜੇ ਅਕਬਰ ਉੱਤੇ #MeToo ਅੰਦੋਲਨ ਦੌਰਾਨ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਅਕਬਰ ਨੇ ਇਹਨਾਂ ਆਰੋਪਾਂ ਤੋਂ ਇਨਕਾਰ ਕਰਦੇ ਹੋਏ ਰਮਾਨੀ ਤੇ ਅਪਰਾਧਿਕ ਮਾਣਹਾਨੀ ਦਾ ਮੁਕਦਮਾ ਕੀਤਾ ਸੀ। ਇਸ ਕੇਸ ਵਿੱਚ, ਪ੍ਰਿਆ ਰਮਾਨੀ ਨੂੰ ਸੀਨੀਅਰ ਐਡਵੋਕੇਟ ਰੇਬੇਕਾ ਜੌਨ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੀਨੀਅਰ ਵਕੀਲ ਗੀਤਾ ਲੂਥਰਾ ਇਸ ਕੇਸ ਨੂੰ ਅਕਬਰ ਦੀ ਤਰਫੋਂ ਲੜ ਰਹੇ ਹਨ।
MJ Akbar- Priya Ramani
ਕੀ ਹੈ ਪੂਰਾ ਮਾਮਲਾ?
ਪੱਤਰਕਾਰ ਪ੍ਰਿਆ ਰਮਾਨੀ ਨੇ ਅਕਬਰ ਤੇ 2018 ਵਿੱਚ #MeToo ਅੰਦੋਲਨ ਦੌਰਾਨ ਜਿਨਸੀ ਪਰੇਸ਼ਾਨੀ ਦਾ ਦੋਸ਼ ਲਾਇਆ। ਰਮਾਨੀ ਨੇ 2017 ਵਿੱਚ ਵੋਗ ਮੈਗਜ਼ੀਨ ਲਈ ਇੱਕ ਲੇਖ ਲਿਖਿਆ ਸੀ, ਜਿਸ ਵਿੱਚ ਉਸਨੇ ਸਾਬਕਾ ਬੌਸ ਉੱਤੇ ਯੌਨ ਉਤਪੀੜਨ ਦਾ ਦੋਸ਼ ਲਾਇਆ ਸੀ। ਰਮਾਨੀ ਨੇ ਆਪਣੇ ਲੇਖ ਵਿਚ ਲਿਖਿਆ ਕਿ ਕਿਵੇਂ ਉਸ ਵਿਅਕਤੀ ਨੇ ਉਸ ਨੂੰ ਇੰਟਰਵਿਊ ਦੌਰਾਨ ਅਸਹਿਜ ਮਹਿਸੂਸ ਕਰਵਾਇਆ ਸੀ।
MJ Akbar- Priya Ramani
ਵੌਗ ਲੇਖ ਦੇ ਇੱਕ ਸਾਲ ਬਾਅਦ, 2018 ਵਿੱਚ #MeToo ਅੰਦੋਲਨ ਦੇ ਦੌਰਾਨ, ਰਮਾਨੀ ਨੇ ਖੁਲਾਸਾ ਕੀਤਾ ਕਿ ਉਸਦਾ ਸਾਬਕਾ ਬੌਸ ਐਮਜੇ ਅਕਬਰ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਐਮ ਜੇ ਅਕਬਰ ਦਿ ਏਸ਼ੀਅਨ ਏਜ ਦੇ ਸੰਪਾਦਕ ਸਨ। ਪ੍ਰਿਆ ਰਮਾਨੀ ਨੇ ਸਾਲ 1994 ਵਿਚ ਇਸ ਕੰਪਨੀ ਵਿਚ ਜਨਵਰੀ ਤੋਂ ਅਕਤੂਬਰ ਤੱਕ ਕੰਮ ਕੀਤਾ ਸੀ।