ਜਜ਼ਬੇ ਨੂੰ ਸਲਾਮ! ਯੂਰਪ ਦੀ ਸਭ ਤੋਂ ਵੱਧ ਉਮਰ ਦੀ ਕੋਰੋਨਾ Survivor
Published : Feb 10, 2021, 6:27 pm IST
Updated : Feb 10, 2021, 6:27 pm IST
SHARE ARTICLE
Sister Andre
Sister Andre

ਹੁਣ ਮਨਾਉਣਗੇ ਆਪਣਾ 117 ਵਾਂ ਜਨਮਦਿਨ

ਨਵੀਂ ਦਿੱਲੀ: ਕੋਰੋਨਵਾਇਰਸ ਕਾਰਨ ਦੁਨੀਆ ਭਰ ਵਿੱਚ 2.3 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ, ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਟੀਕਾਕਰਣ ਮੁਹਿੰਮ ਵਿਸ਼ਵ ਭਰ ਦੇ ਦੇਸ਼ਾਂ ਵਿੱਚ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ, ਇਸ ਮਾਰੂ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਭਗ 5.9 ਕਰੋੜ ਹੈ।

Corona Sister Andre 

ਇਨ੍ਹਾਂ ਮਰੀਜ਼ਾਂ ਵਿਚੋਂ ਇਕ ਫਰਾਂਸ ਦੀ ਨਨ ਹੈ, ਜੋ ਯੂਰਪ ਵਿਚ ਕੋਰੋਨਾ ਤੋਂ ਠੀਕ ਹੋਣ ਵਾਲੀ  ਦੁਨੀਆਂ ਦੀ ਸਭ ਤੋਂ ਵੱਧ ਉਮਰ ਵਾਲੀ ਔਰਤ ਹੈ। ਉਹਨਾਂ ਨੇ  ਖਤਰਨਾਕ ਕੋਰੋਨਾ ਵਾਇਰਸ ਨੂੰ ਹਰਾਉਣ ਤੋਂ ਬਾਅਦ ਇਸ ਹਫ਼ਤੇ ਆਪਣਾ 117 ਵਾਂ ਜਨਮਦਿਨ ਮਨਾਉਣਾ ਹੈ। ਫਰਾਂਸ ਵਿਚ ਜੰਮੀ ਸਿਸਟਰ ਆਂਦਰੇ ਦਾ ਜਨਮ 1904 ਵਿਚ ਲੂਸੀਲੇ ਰੈਂਡਨ ਵਿਚ ਹੋਇਆ ਸੀ।

 Sister Andre Sister Andre

ਪਿਛਲੇ ਮਹੀਨੇ, ਸਿਸਟਰ ਆਂਦਰੇ ਟੂਲਨ ਵਿਚ  ਸਥਿਤ ਸੈਂਟੇ-ਕੈਥਰੀਨ ਲੈਬੌਰਾ ਦੇ ਘਰ ਵਿਚ ਕੋਰੋਨਾਵਾਇਰਸ ਸੰਕਰਿਮਤ ਹੋ ਗਏ ਸਨ। ਇੱਥੇ 88 ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 81 ਲੋਕ ਵਾਇਰਸ ਨਾਲ ਪ੍ਰਭਾਵਿਤ ਹੋਏ ਸਨ। ਉਸੇ ਸਮੇਂ, 10 ਵਿਅਕਤੀਆਂ ਦੀ ਲਾਗ ਕਾਰਨ ਮੌਤ ਹੋ ਗਈ।

ਮੰਗਲਵਾਰ ਨੂੰ, ਨਨ ਵਿਚ ਕੋਰੋਨਾ ਦਾ ਕੋਈ ਸੰਕੇਤ ਨਹੀਂ ਦਿਖਾਈ ਦਿੱਤਾ, ਪਰ ਉਨ੍ਹਾਂ ਨੂੰ ਆਪਣੇ ਕਮਰੇ ਵਿਚ ਰਹਿਣ ਲਈ ਕਿਹਾ ਗਿਆ ਤਾਂ ਜੋ ਉਹ ਭੀੜ ਤੋਂ ਬਚ ਸਕਣ। ਸਿਸਟਰ ਆਂਦਰੇ ਵੀਰਵਾਰ ਨੂੰ ਆਪਣਾ 117 ਵਾਂ ਜਨਮਦਿਨ ਮਨਾਉਣ ਜਾ ਰਹੀ ਹੈ।

ਨਰਸਿੰਗ ਹੋਮ ਦੇ ਸਟਾਫ ਨੇ ਕਿਹਾ ਕਿ ਸਿਸਟਰ ਨੂੰ ਸਿਰਫ ਇੱਕ ਸ਼ਿਕਾਇਤ ਹੈ ਇਸੇ ਲਈ ਉਸਨੂੰ ਇਕਾਂਤ ਵਿੱਚ ਰੱਖਿਆ ਜਾ ਰਿਹਾ ਹੈ। ਹਾਲਾਂਕਿ, ਇਹ ਸਿਰਫ ਉਨ੍ਹਾਂ ਦੇ ਭਲੇ ਲਈ ਕੀਤਾ ਜਾ ਰਿਹਾ ਹੈ। ਨਰਸਿੰਗ ਹੋਮ ਦੇ ਬੁਲਾਰੇ ਡੇਵਿਡ ਟਵੇਲਾ ਨੇ ਕਿਹਾ ਕਿ ਸਿਸਟਰ ਆਂਦਰੇ ਨੇ ਕੋਰੋਨਾ ਨੂੰ ਲੈ ਕੇ ਕੋਈ ਡਰ ਨਹੀਂ ਦਿਖਾਇਆ ਹੈ। ਉਹਨਾਂ ਨੇ ਕਿਹਾ ਕਿ ਸਿਸਟਰ ਨੇ ਮੈਨੂੰ ਕਦੇ ਵੀ ਆਪਣੀ ਸਿਹਤ ਬਾਰੇ ਨਹੀਂ ਪੁੱਛਿਆ, ਪਰ ਨਿਸ਼ਚਤ ਤੌਰ ਤੇ ਆਪਣੀ ਰੁਟੀਨ ਬਾਰੇ ਪ੍ਰਸ਼ਨ ਕਰਦੇ ਸਨ। 

Location: India, Delhi, New Delhi

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement