Money laundering case: ED ਵਲੋਂ ਪੰਜਾਬ, ਚੰਡੀਗੜ੍ਹ ਸਮੇਤ 19 ਥਾਵਾਂ 'ਤੇ ਛਾਪੇਮਾਰੀ
Published : Feb 10, 2024, 7:17 pm IST
Updated : Feb 10, 2024, 7:17 pm IST
SHARE ARTICLE
Money laundering case: ED conduct searches in Punjab, Chandigarh among 19 locations
Money laundering case: ED conduct searches in Punjab, Chandigarh among 19 locations

1500 ਏਕੜ ਦੀ ਜਾਇਦਾਦ ਦੇ ਕਾਗਜ਼ਾਤ, ਡਿਜੀਟਲ ਉਪਕਰਣ, 43.48 ਲੱਖ ਰੁਪਏ ਨਕਦੀ ਬਰਾਮਦ

Money laundering case:: ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ 'ਕਾਲੇ ਧੰਨ ਨੂੰ ਚਿੱਟਾ ਕਰਨ ਦੇ ਮਾਮਲੇ' ਵਿਚ ਗੋਲਡਨ ਲੈਂਡ ਡਿਵੈਲਪਰਜ਼ ਲਿਮਟਿਡ ਦੇ 19 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।  

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਨੁਸਾਰ ਮੈਸਰਜ਼ ਗੋਲਡਨ ਲੈਂਡ ਡਿਵੈਲਪਰਜ਼ ਦੇ ਮਾਮਲੇ ਵਿਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ), 2002 ਦੇ ਉਪਬੰਧਾਂ ਦੇ ਤਹਿਤ 08/02/2024 ਨੂੰ ਉਡੀਸ਼ਾ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿਚ 19 ਸਥਾਨਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਤਲਾਸ਼ੀ ਮੁਹਿੰਮ ਦੌਰਾਨ 1500 ਏਕੜ ਦੀ ਜਾਇਦਾਦ ਦੇ ਕਾਗਜ਼ਾਤ, ਡਿਜੀਟਲ ਉਪਕਰਣ, 43.48 ਲੱਖ ਰੁਪਏ ਨਕਦ, 64.22 ਲੱਖ ਰੁਪਏ ਦਾ ਬੈਂਕ ਬੈਲੇਂਸ ਅਤੇ 35 ਲੱਖ ਰੁਪਏ ਦੀ ਟੋਇਟਾ ਫਾਰਚੂਨਰ ਕਾਰ ਸਮੇਤ ਵੱਖ-ਵੱਖ ਅਪਰਾਧਿਕ ਦਸਤਾਵੇਜ਼ ਬਰਾਮਦ ਕਰਕੇ ਜ਼ਬਤ ਕੀਤੇ ਗਏ ਹਨ।

ਈਡੀ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੈਸਰਜ਼ ਗੋਲਡਨ ਲੈਂਡ ਡਿਵੈਲਪਰਜ਼ ਲਿਮਟਿਡ ਨਾਲ ਜੁੜੇ ਮੁਲਜ਼ਮਾਂ, ਸੰਸਥਾਵਾਂ ਅਤੇ ਕੰਪਨੀਆਂ ਨੇ ਰੀਅਲ ਅਸਟੇਟ ਵਿਕਾਸ ਦੀ ਆੜ ਵਿਚ ਆਮ ਲੋਕਾਂ ਤੋਂ ਵੱਡੀ ਰਕਮ ਇਕੱਠੀ ਕੀਤੀ ਸੀ। ਇਸ ਤੋਂ ਇਲਾਵਾ ਸਹਿਯੋਗੀ ਕੰਪਨੀਆਂ ਅਤੇ ਡਾਇਰੈਕਟਰਾਂ ਅਤੇ ਐਸੋਸੀਏਟਸ ਦੇ ਖਾਤਿਆਂ ਵਿਚ ਨਕਦੀ ਦੇ ਵੱਡੇ ਪੱਧਰ 'ਤੇ ਟਰਾਂਸਫਰ ਦਾ ਵੀ ਪਤਾ ਲੱਗਿਆ ਹੈ। ਜਾਂਚ ਏਜੰਸੀ ਨੇ ਕਿਹਾ ਕਿ ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।

(For more Punjabi news apart from Money laundering case: ED conduct searches in Punjab, Chandigarh among 19 locations stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement