ਲੋਕਸਭਾ ਚੋਣਾਂ, ਕਾਂਗਰਸ ਦੀ ਰਣਨੀਤੀ ‘ਚ ਪ੍ਰਿਅੰਕਾ ਗਾਂਧੀ ਦੀ ਕੀ ਭੂਮਿਕਾ ਹੋਵੇਗੀ
Published : Mar 10, 2019, 1:34 pm IST
Updated : Mar 10, 2019, 1:35 pm IST
SHARE ARTICLE
Priyanka Gandhi
Priyanka Gandhi

ਪ੍ਰਿਅੰਕਾ ਗਾਂਧੀ ਦੀ ਚੋਣ ਮੁਹਿੰਮ ਵਿੱਚ ਰੌਬਿਨ ਸ਼ਰਮਾ ਸਲਾਹਕਾਰ ਦੀ ਭੂਮਿਕਾ ਨਿਭਾਉਣਗੇ....

 

ਕਾਂਗਰਸ ਦੀ ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਪਹਿਲੀ ਸੂਚੀ ਤਾਂ ਵਰਕਰਾਂ ਤੋਂ ਲੈ ਕੇ ਪੱਤਰਕਾਰਾਂ ਤੱਕ ਸਭ ਦੀਆਂ ਨਜ਼ਰਾਂ ਵਿਚ ਪ੍ਰਿਅੰਕਾ ਗਾਂਧੀ ਨੂੰ ਲੱਭ ਰਹੀਆਂ ਸਨ।  ਮੰਨਿਆ ਜਾ ਰਿਹਾ ਸੀ ਕਿ ਖਰਾਬ ਸਿਹਤ ਕਾਰਨ ਸੋਨੀਆ ਗਾਂਧੀ ਰਾਏਬਰੇਲੀ ਤੋਂ ਚੋਣ ਨਹੀਂ ਲੜਨਗੇ ਅਤੇ ਉਨ੍ਹਾਂ ਦੀ ਥਾਂ ਪ੍ਰਿਅੰਕਾ ਗਾਂਧੀ ਚੋਣ ਮੈਦਾਨ ਵਿੱਚ ਉਤਰਨਗੇ।

ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਕਾਂਗਰਸ ਨੇ ਇਨ੍ਹਾਂ ਵਿੱਚੋਂ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਰਾਏਬਰੇਲੀ ਤੋਂ ਸੋਨੀਆ ਗਾਂਧੀ ਅਤੇ ਅਮੇਠੀ ਤੋਂ ਰਾਹੁਲ ਗਾਂਧੀ ਦੇ ਇਲਾਵਾ ਕਾਂਗਰਸ ਦੇ ਪੁਰਾਣੇ ਵੱਡੇ ਆਗੂ ਆਪੋ-ਆਪਣੀਆਂ ਸੀਟਾਂ ਤੋਂ ਚੋਣ ਲੜਨ ਦੀ ਤਿਆਰੀ ਵਿਚ ਹਨ। 2014 ਦੀ ਮੋਦੀ ਲਹਿਰ ਵਿਚ ਕਾਂਗਰਸ ਰਾਏਬਰੇਲੀ ਅਤੇ ਅਮੇਠੀ ਹੀ ਬਚਾ ਸਕੀ ਸੀ।

ਇਸ ਸਾਲ ਜਦੋਂ ਪ੍ਰਿਅੰਕਾ ਗਾਂਧੀ ਦੇ ਸਰਗਰਮ ਸਿਆਸਤ ਵਿਚ ਆਉਣ ਦਾ ਐਲਾਨ ਹੋਇਆ ਸੀ ਤਾਂ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਵਿਰੋਧੀ ਪਾਰਟੀਆਂ ਲਈ ਬਹੁਤ ਵੱਡੀ ਚੁਣੌਤੀ ਬਣੇਨਗੇ। ਜਾਣਕਾਰ ਮੰਨਦੇ ਹਨ ਕਿ ਪ੍ਰਿਅੰਕਾ ਗਾਂਧੀ ਨੂੰ ਸਰਗਰਮ ਸਿਆਸਤ ਵਿਚ ਲਿਆਉਣਾ ਕਾਂਗਰਸ ਦੀ ਮਜਬੂਰੀ ਵੀ ਸੀ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੇ ਐਲਾਨ ਨੇ ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਸਨ।

Priyanka GandhiPriyanka Gandhi

ਉੱਤਰ ਪ੍ਰਦੇਸ਼ ਦੀਆਂ ਇਨ੍ਹਾਂ ਪਾਰਟੀਆਂ ਨੇ ਦੇਸ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਨੂੰ ਨਜ਼ਰਅੰਦਾਜ਼ ਕੀਤਾ। ਸਪਾ ਅਤੇ ਬਸਪਾ ਤੋਂ ਮਿਲੇ ਇਸ ਸਬਕ ਨਾਲ ਕਾਂਗਰਸ ਨੇ ਸ਼ੁਰੂਆਤ ਵਿਚ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ, ਹਾਲਾਂਕਿ ਉਸ ਨੇ ਇੱਕੋ ਜਿਹੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਨਾਲ ਗਠਜੋੜ ਵੱਲ ਇਸ਼ਾਰਾ ਕੀਤਾ।

ਪ੍ਰਿਅੰਕਾ ਗਾਂਧੀ ਦੇ ਆਉਣ ਨਾਲ ਨਾ ਸਿਰਫ਼ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਵਧਿਆ ਸਗੋਂ ਮੀਡੀਆ ਵਿੱਚ ਵੀ ਕਾਂਗਰਸ ਮੁੜ ਤੋਂ ਖ਼ਬਰਾਂ ਵਿੱਚ ਆ ਗਈ। ਖਾਸ ਤੌਰ 'ਤੇ ਜਿਸ ਖੇਤਰ ਦੀ ਜ਼ਿੰਮੇਵਾਰੀ ਪ੍ਰਿਅੰਕਾ ਗਾਂਧੀ ਨੂੰ ਦਿੱਤੀ ਗਈ ਯਾਨਿ ਪੂਰਬੀ ਉੱਤਰ ਪ੍ਰਦੇਸ਼ ਉੱਥੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਨਰਿੰਦਰ ਮੋਦੀ ਅਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਹੈ। ਨਾਲ ਹੀ ਕਾਂਗਰਸ ਨੇ ਸਪਾ ਬਸਪਾ ਗਠਜੋੜ ਨੂੰ ਵੀ ਇਸ਼ਾਰਾ ਕੀਤਾ ਕਿ ਉਹ ਉਸ ਨੂੰ ਘੱਟ ਨਾ ਸਮਝੇ।

Priyanka GandhiPriyanka Gandhi

ਪ੍ਰਿਅੰਕਾ ਗਾਂਧੀ ਨੇ ਪਾਰਟੀ ਦਫ਼ਤਰ ਆਉਣ ਤੋਂ ਬਾਅਦ ਜ਼ੋਰ-ਸ਼ੋਰ ਨਾਲ ਕੰਮ ਸ਼ੁਰੂ ਕੀਤਾ। ਉਨ੍ਹਾਂ ਦਾ ਚਾਰ ਦਿਨ ਦਾ ਉੱਤਰ ਪ੍ਰਦੇਸ਼ ਦੌਰਾ ਸੁਰਖੀਆਂ ਵਿਚ ਰਿਹਾ। ਸਿਆਸਤ ਵਿਚ ਰਸਮੀ ਐਂਟਰੀ ਤੋਂ ਬਾਅਦ ਲਖਨਊ ਦੇ ਪਹਿਲੇ ਦੌਰੇ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਚਾਰ ਦਿਨ ਅਤੇ ਪੰਜ ਰਾਤਾਂ ਦੌਰਾਨ ਪਾਰਟੀ ਦੇ 4 ਹਜ਼ਾਰ ਤੋਂ ਵੱਧ ਵਰਕਰਾਂ ਨਾਲ ਮੁਲਾਕਾਤ ਕੀਤੀ।

ਜਿਸ ਦਿਨ ਪ੍ਰਿਅੰਕਾ ਗਾਂਧੀ ਮੀਡੀਆ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ ਉਸੇ ਦਿਨ ਪੁਲਵਾਮਾ ਹਾਦਸਾ ਹੋ ਗਿਆ। ਉਦੋਂ ਪ੍ਰਿਅੰਕਾ ਨੇ ਮੀਡੀਆ ਸਾਹਮਣੇ ਕਿਹਾ ਕਿ ਇਹ ਸਮਾਂ ਸਿਆਸਤ ਦੀ ਗੱਲ ਦਾ ਨਹੀਂ ਹੈ। ਉਸ ਤੋਂ ਬਾਅਦ ਪ੍ਰਿਅੰਕਾ ਖ਼ਬਰਾਂ ਦੀਆਂ ਸੁਰਖ਼ੀਆਂ ਤੋਂ ਗਾਇਬ ਹੋ ਗਏ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਦੇਸ ਵਿਚ ਜਦੋਂ-ਜਦੋਂ ਸੰਕਟ ਦੇ ਬੱਦਲ ਆਉਂਦੇ ਹਨ ਉਦੋਂ-ਉਦੋਂ ਕਾਂਗਰਸ ਸਿਆਸਤ ਛੱਡ ਕੇ ਦੇਸ ਹਿੱਤਾਂ ਵਿਚ ਕੰਮ ਕਰਦੀ ਹੈ।

ਪੁਲਵਾਮਾ ਹਮਲੇ ਸਮੇਂ ਪ੍ਰਿਅੰਕਾ ਗਾਂਧੀ ਦਾ ਸਿਆਸਤ 'ਤੇ ਗੱਲ ਨਾ ਕਰਨਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਸਿਆਸੀ ਰੂਪ ਤੋਂ ਸਮਝਦਾਰ ਹਨ। ਹਾਲਾਂਕਿ ਕਾਂਗਰਸ ਨੇ ਇਸ ਬਹਾਨੇ ਭਾਜਪਾ 'ਤੇ ਨਿਸ਼ਾਨਾ ਵੀ ਸਾਧਿਆ ਸੀ ਕਿ ਜਦੋਂ ਦੇਸ ਵਿਚ ਗੰਭੀਰ ਘਟਨਾ ਵਾਪਰੀ ਉਦੋਂ ਭਾਜਪਾ ਦੇ ਲੀਡਰ ਪ੍ਰਚਾਰ ਵਿੱਚ ਲੱਗੇ ਸਨ। ਸ਼ੁਰੂ ਤੋਂ ਹੀ ਮੰਨਿਆ ਜਾਂਦਾ ਹੈ ਕਿ ਪ੍ਰਿਅੰਕਾ ਗਾਂਧੀ ਵਰਕਰਾਂ ਵਿਚ ਕਾਫ਼ੀ ਪੰਸਦ ਕੀਤੇ ਜਾਂਦੇ ਹਨ।

Priyanka GandhiPriyanka Gandhi

ਜਦੋਂ ਜ਼ਿਆਦਾਤਰ ਕਾਂਗਰਸੀ ਨੇਤਾ ਵਰਕਰਾਂ ਨਾਲ ਗੱਲ ਕਰਨ ਦੀ ਥਾਂ ਉਨ੍ਹਾਂ ਨੂੰ ਹੁਕਮ ਦੇਣ ਵਿੱਚ ਲੱਗੇ ਰਹਿੰਦੇ ਹਨ, ਉਦੋਂ ਪ੍ਰਿਅੰਕਾ ਗਾਂਧੀ ਉਨ੍ਹਾਂ ਦੇ ਨਾਲ ਬੈਠਦੇ ਹੈ ਤੇ ਉਨ੍ਹਾਂ ਦੀ ਗੱਲ ਸੁਣਦੇ ਹਨ। ਵਰਕਰਾਂ ਦੇ ਜ਼ਰੀਏ ਉਹ ਜ਼ਮੀਨੀ ਹਕੀਕਤ ਤਾਂ ਪਤਾ ਕਰਦੇ ਹੀ ਹਨ ਉਨ੍ਹਾਂ ਦਾ ਹੌਸਲਾ ਵੀ ਵਧਾਉਂਦੇ ਹਨ। ਵਰਕਰਾਂ ਨੂੰ ਸਮਾਂ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਦੇ ਅਸੰਤੁਸ਼ਟ ਲੀਡਰਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ। ਇਸ ਸਬੰਧ ਵਿੱਚ ਪਹਿਲਾ ਨਾਮ ਮਹਾਨ ਦਲ ਪਾਰਟੀ ਦੇ ਨੇਤਾ ਕੇਸ਼ਵ ਦੇਵ ਮੌਰਿਆ ਦਾ ਹੈ।

ਕੇਸ਼ਵ ਮੌਰਿਆ ਪਹਿਲਾਂ ਬਹੁਜਨ ਸਮਾਜਵਾਦੀ ਪਾਰਟੀ ਵਿਚ ਸਨ ਅਤੇ ਉਨ੍ਹਾਂ ਦਾ ਦਬਦਬਾ ਕੁਸ਼ਵਾਹਾ, ਨਿਸ਼ਾਦ, ਨਾਈ, ਰਾਜਭਰ ਸਮਾਜ ਵਿੱਚ ਹੈ ਜੋ ਕਿ ਪੱਛੜਿਆਂ ਵਿਚ ਯਾਦਵਾਂ ਤੋਂ ਬਾਅਦ ਸਭ ਤੋਂ ਵੱਡੀ ਆਬਾਦੀ ਹੈ। ਇਸ ਸਬੰਧ ਵਿਚ ਭਾਜਪਾ ਦੀ ਬਹਿਰਾਈਚ ਦੀ ਸਾਂਸਦ ਸਾਵਿਤਰੀ ਬਾਈ ਫੁਲੇ ਨੇ ਭਾਜਪਾ ਨੂੰ 'ਦਲਿਤ ਵਿਰੋਧੀ' ਵੀ ਕਰਾਰ ਦਿੱਤਾ ਸੀ।

ਪਿਛਲੇ ਸਾਲ ਦਸੰਬਰ ਵਿਚ ਉਨ੍ਹਾਂ ਨੇ ਭਾਜਪਾ 'ਤੇ ਸਮਾਜ ਵਿੱਚ ਵੰਡ ਦੀ ਸਿਆਸਤ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫੂਲੇ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਫਤਹਿਪੁਰ ਤੋਂ ਸਾਬਕਾ ਸੰਸਦ ਮੈਂਬਰ ਰਾਕੇਸ਼ ਸਚਾਨ ਵੀ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਕਾਂਗਰਸ ਲਈ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਆਪਣੇ ਵੱਲ ਕਰਨਾ ਪ੍ਰਿਅੰਕਾ ਦੀ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਆਪੋ-ਆਪਣੇ ਇਲਾਕਿਆਂ ਵਿਚ ਚੰਗਾ ਰੁਤਬਾ ਰੱਖਣ ਵਾਲੇ ਨੇਤਾਵਾਂ ਨੂੰ ਜੋੜਨ ਨਾਲ ਕਾਂਗਰਸ ਦੀਆਂ ਵੋਟਾਂ ਵਿਚ ਇਜ਼ਾਫ਼ਾ ਹੋਵੇਗਾ, ਨਾਲ ਹੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਸਾਰੀਆਂ ਸੀਟਾਂ 'ਤੇ ਕੋਆਰਡੀਨੇਟਰਾਂ ਨੂੰ ਤਾਇਨਾਤ ਕਰ ਦਿੱਤਾ ਹੈ। ਮੈਦਾਨ ਵਿਚ ਉਤਾਰਣ ਤੋਂ ਪਹਿਲਾਂ ਇਨ੍ਹਾਂ ਕੋਆਰਡੀਨੇਟਰਾਂ ਨੂੰ ਕੰਪਿਊਟਰ ਤੋਂ ਲੈ ਕੇ ਚੋਣ ਪ੍ਰਬੰਧ ਆਦਿ ਦੀ ਟ੍ਰੇਨਿੰਗ ਦਿੱਤੀ ਗਈ ਹੈ।

Rahul Gandhi and Priyanka GandhiRahul Gandhi and Priyanka Gandhi

ਅਮੇਠੀ, ਰਾਏਬਰੇਲੀ ਦੇ ਆਧਾਰ 'ਤੇ ਨਿਯੁਕਤ ਪਾਰਟੀ ਦੇ ਇਹ ਕੋਆਰਡੀਨੇਟਰ ਆਪੋ-ਆਪਣੇ ਖੇਤਰਾਂ ਵਿੱਚ ਚੋਣਾਂ ਅਤੇ ਪਾਰਟੀ ਨੇਤਾਵਾਂ ਨਾਲ ਜੁੜੀ ਹਰ ਛੋਟੀ-ਵੱਡੀ ਗਤੀਵਿਧੀ 'ਤੇ ਨਜ਼ਰ ਰੱਖਣਗੇ। ਅਜਿਹੀ ਕੋਸ਼ਿਸ਼ ਮੱਧ ਪ੍ਰਦੇਸ਼ ਵਿੱਚ ਕੀਤੀ ਜਾ ਚੁੱਕੀ ਹੈ। ਕੋਆਰਡੀਨੇਟਰਾਂ ਵਿਚ ਨੌਜਵਾਨਾਂ ਅਤੇ ਐਨਐਸਯੂਆਈ ਅਤੇ ਯੂਥ ਕਾਂਗਰਸ ਵਿਚ ਰਹੇ ਨੇਤਾਵਾਂ ਨੂੰ ਤਰਜੀਹ ਦਿੱਤੀ ਗਈ ਹੈ। ਕੋਆਰਡੀਨੇਟਰ ਸਿੱਧੇ ਪ੍ਰਿਅੰਕਾ ਗਾਂਧੀ ਨੂੰ ਰਿਪੋਰਟ ਕਰਨਗੇ। ਇੰਝ ਕਹਿ ਲਓ ਇਹ ਰਿਪੋਰਟਰ ਪ੍ਰਿਅੰਕਾ ਦੀ ਅੱਖ ਅਤੇ ਕੰਨ ਹੋਣਗੇ।

ਪ੍ਰਿਅੰਕਾ ਗਾਂਧੀ ਦੀ ਚੋਣ ਮੁਹਿੰਮ ਵਿੱਚ ਰੌਬਿਨ ਸ਼ਰਮਾ ਸਲਾਹਕਾਰ ਦੀ ਭੂਮਿਕਾ ਨਿਭਾਉਣਗੇ। ਰੌਬਿਨ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੇ ਸਿਟੀਜਨ ਫਾਰ ਅਕਾਊਂਟੇਬਲ ਗਵਰਨੈਂਸ (ਸੀਏਜੀ) ਦੇ ਕੋ-ਫਾਊਂਡਰ ਹਨ ਅਤੇ ਇੰਡੀਅਨ ਪੌਲੀਟੀਕਲ ਐਕਸ਼ਨ ਕਮੇਟੀ ਨਾਲ ਜੁੜੇ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਦੀ 'ਚਾਏ ਪੇ ਚਰਚਾ' 2015 ਦੀਆਂ ਬਿਹਾਰ ਚੋਣਾਂ ਵਿੱਚ ਨੀਤੀਸ਼ ਕੁਮਾਰ ਦੇ 'ਹਰ ਘਰ ਨਿਤੀਸ਼, ਹਰ ਮਨ ਨੀਤੀਸ਼' ਨਾਮ ਨਾਲ ਕੱਢੀ ਗਈ ਸਾਈਕਲ ਯਾਤਰਾ ਅਤੇ 2017 ਦੀਆਂ ਯੂਪੀ ਚੋਣਾਂ ਵਿੱਚ ਰਾਹੁਲ ਗਾਂਧੀ ਦੇ 'ਖਾਟ ਸਭਾ' ਮੁਹਿੰਮ ਦੇ ਪਿੱਛੇ ਰੌਬਿਨ ਸ਼ਰਮਾ ਦਾ ਹੀ ਦਿਮਾਗ ਸੀ।

ਕਾਂਗਰਸ ਪ੍ਰਿਅੰਕਾ ਅਤੇ ਜਯੋਤੀਰਾਦਿੱਤਿਆ ਤੋਂ ਵੱਡੀ ਰੈਲੀ ਕਰਨ ਦੀ ਬਜਾਏ ਨੁੱਕੜ ਸਭਾ, ਮੁਹੱਲਾ ਸਭਾ, ਚੋਪਾਲ ਅਤੇ ਰੋਡ ਸ਼ੋਅ 'ਤੇ ਵਧੇਰੇ ਧਿਆਨ ਲਗਾਉਣਾ ਚਾਹੁੰਦੀ ਹੈ। ਕਾਂਗਰਸ ਦਾ ਮੰਨਣਾ ਹੈ ਕਿ ਵੱਡੀਆਂ ਸਭਾਵਾਂ ਦੀ ਬਜਾਏ ਛੋਟੇ ਪ੍ਰੋਗਰਾਮ ਕਰਕੇ ਨੇੜਿਓਂ ਅਤੇ ਪੁਖ਼ਤਾ ਤਰੀਕੇ ਨਾਲ ਆਪਣੀ ਗੱਲ ਜਨਤਾ ਵਿਚ ਰੱਖੀ ਜਾ ਸਕਦੀ ਹੈ।

 Priyanka Gandhi's rallyPriyanka Gandhi's rally

ਪ੍ਰਿਅੰਕਾ ਉਂਝ ਵੀ ਵੱਡੀਆਂ ਰੈਲੀਆਂ ਦੀ ਬਜਾਏ ਛੋਟੀਆਂ-ਛੋਟੀਆਂ ਸਭਾਵਾਂ ਨੂੰ ਪਸੰਦ ਕਰਦੀ ਹੈ। ਪ੍ਰਿਅੰਕਾ ਦਾ ਰੋਡ ਸ਼ੋਅ ਦਾ ਰੂਟ ਅਜਿਹਾ ਰੱਖਿਆ ਜਾਵੇਗਾ ਤਾਂ ਜੋ ਇੱਕ ਲੋਕ ਸਭਾ ਖੇਤਰ ਦਾ ਵੱਧ ਤੋਂ ਵੱਧ ਹਿੱਸਾ ਕਵਰ ਹੋ ਸਕੇ। ਹਾਲਾਂਕਿ 14 ਫਰਵਰੀ ਤੋਂ ਬਾਅਦ ਦੇਸ ਦੀ ਸਿਆਸਤ ਵਿਚ ਕਾਫ਼ੀ ਬਦਲਾਅ ਆਇਆ ਹੈ। ਪੁਲਵਾਮਾ ਹਾਦਸਾ ਅਤੇ ਉਸ ਤੋਂ ਬਾਅਦ ਭਾਰਤ ਸਰਕਾਰ ਦਾ ਜਵਾਬੀ ਕਾਰਵਾਈ ਵਿਚ ਬਾਲਾਕੋਟ 'ਚ ਹਵਾਈ ਹਮਲੇ ਤੋਂ ਬਾਅਦ ਲੋਕਾਂ ਦਾ ਰੁਝਾਨ ਭਾਜਪਾ ਵੱਲ ਦਿਖਣ ਲੱਗਿਆ ਹੈ।

ਜਾਣਕਾਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਦੇਸ ਵਿਚ ਸੁਰੱਖਿਆ ਤੋਂ ਵੱਧ ਕੋਈ ਵੱਡਾ ਮਸਲਾ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਰਾਫ਼ੇਲ, ਬੇਰੁਜ਼ਗਾਰੀ ਅਤੇ ਕਿਸਾਨ ਵਰਗੇ ਮੁੱਦੇ ਬਿਲਕੁਲ ਪਿੱਛੇ ਹੋ ਗਏ ਹਨ। ਉਂਝ ਵੀ ਬਾਲਾਕੋਟ ਦੇ ਹਵਾਈ ਹਮਲੇ ਨੂੰ ਭਾਜਪਾ ਸਿਆਸੀ ਰੂਪ ਤੋਂ ਲਗਾਤਾਰ ਵਰਤ ਵੀ ਰਹੀ ਹੈ। ਅਜਿਹੇ ਵਿਚ ਕਾਂਗਰਸ ਕੀ ਰਣਨੀਤੀ ਅਖਤਿਆਰ ਕਰੇਗੀ ਅਤੇ ਇਸ ਰਣਨੀਤੀ ਵਿਚ ਪ੍ਰਿਅੰਕਾ ਗਾਂਧੀ ਦੀ ਕੀ ਭੂਮਿਕਾ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement