
ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਮਿਲਨਾਡੂ ਦੇ...
ਨਵੀਂ ਦਿੱਲੀ: ਅੱਜ ਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿਚ ਲੰਬੇ ਸਮੇਂ ਬਾਅਦ ਮੌਸਮ ਸਾਫ਼ ਰਹੇਗਾ। ਉੱਤਰ ਭਾਰਤ ਵਿਚ ਪਹਾੜਾਂ ਤੇ ਜੰਮੂ-ਕਸ਼ਮੀਰ ਤੋਂ ਲੈ ਕੇ ਮੈਦਾਨੀ ਇਲਾਕਿਆਂ ਵਿਚ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਤਕ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਦਸ ਦਈਏ ਕਿ ਹੋਲੀ ਤੋਂ ਅਗਲੇ 48 ਘੰਟਿਆਂ ਤਕ ਮੌਸਮ ਦਾ ਮਿਜ਼ਾਜ਼ ਬਦਲਿਆ-ਬਦਲਿਆ ਰਹੇਗਾ।
Weather
ਨਿਊਜ਼ ਏਜੰਸੀ ਏਐੱਨਆਈ ਨੇ ਭਾਰਤੀ ਮੌਸਮ ਵਿਭਾਗ ਦੇ ਹਵਾਲੇ ਤੋਂ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ ‘ਚ ਬਾਰਿਸ਼ ਦੇ ਨਾਲ ਗੜੇਮਾਰੀ ਦਾ ਖਦਸ਼ਾ ਹੈ। ਵਿਦਰਭ ਅਤੇ ਇਸ ਦੇ ਆਸਪਾਸ ਇਲਾਕਿਆਂ ਵਿਚ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ।
Rain
ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਮਿਲਨਾਡੂ ਦੇ ਕੁੱਝ ਸਥਾਨਾਂ ਤੇ ਅੱਜ ਤੇਜ਼ ਹਨੇਰੀ ਦੇ ਨਾਲ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਉੱਥੇ ਹੀ ਦੱਖਣ-ਪੂਰਬੀ ਅਰਬ ਸਾਗਰ ਦੇ ਹਿੱਸਿਆਂ ਅਤੇ ਕੇਰਲ ਦੇ ਆਸਪਾਸ ਇਕ ਕਮਜ਼ੋਰ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ। ਮਥੂਰਾ ਵਿਚ ਵੀ ਅੱਜ ਯਾਨੀ ਹੋਲੀ ਵਾਲੇ ਦਿਨ ਬਾਰਿਸ਼ ਨਹੀਂ ਹੋਵੇਗੀ। ਮੱਧ ਭਾਰਤ ਵਿਚ ਕਿਤੇ ਬਾਰਿਸ਼ ਹੋਵੇਗੀ ਅਤੇ ਕਿਤੇ ਮੌਸਮ ਖੁਸ਼ਕ ਰਹੇਗਾ।
Rain
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਤੋਂ ਲੈ ਕੇ ਤਮਿਲਨਾਡੂ ਤਕ ਇਕ ਸਰਕੂਲੇਸ਼ਨ ਬਣਿਆ ਹੋਇਆ ਹੈ। ਇਸ ਦੇ ਚਲਦੇ ਵਿਦਰਭ, ਛੱਤੀਸਗੜ੍ਹ ਅਤੇ ਦੱਖਣੀ ਪੂਰਬੀ ਕਰਨਾਟਕ, ਪੂਰਬੀ ਮੱਧ ਪ੍ਰਦੇਸ਼ ਵਿਚ ਕੁੱਝ ਸਥਾਨਾਂ ਤੇ ਗਰਜ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹਨਾਂ ਭਾਗਾਂ ਵਿਚ ਰਾਤ ਦਾ ਤਾਪਮਾਨ ਵਧ ਸਕਦਾ ਹੈ।
Rain
ਭੋਪਾਲ, ਇੰਦੌਰ, ਜੈਪੁਰ, ਉਦੈਪੁਰ, ਸੂਰਤ, ਮੁੰਬਈ, ਪੁਣੇ, ਨਾਸਿਕ ਸਮੇਤ ਮਹਾਰਾਸ਼ਟਰ ਦੇ ਬਾਕੀ ਹਿੱਸਿਆਂ ਰਾਜਸਥਾਨ, ਗੁਜਰਾਤ ਅਤੇ ਪੱਛਮੀ ਮੱਧ ਪ੍ਰਦੇਸ਼ ਵਿਚ ਮੌਸਮ ਖੁਸ਼ਕ ਰਹੇਗਾ। ਇਹਨਾਂ ਭਾਗਾਂ ਵਿਚ ਧੁੱਪ ਨਿਕਲੀ ਰਹੇਗੀ। ਇਸ ਤਰ੍ਹਾਂ ਕੋਲਕਾਤਾ, ਪਟਨਾ, ਰਾਂਚੀ, ਵਾਰਾਣਸੀ ਅਤੇ ਲਖਨਊ, ਪ੍ਰਯਾਗਰਾਜ ਸਮੇਤ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਵਿਚ ਹੋਲੀ ਦੇ ਦਿਨ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ।
ਬਿਹਾਰ ਅਤੇ ਉਪ ਹਿਮਾਲੀ ਪੱਛਮ ਬੰਗਾਲ ਦੇ ਕੁੱਝ ਸਥਾਨਾਂ ਤੇ ਸ਼ਾਮ ਸਮੇਂ ਕੋਰਾ ਦੇਖਣ ਨੂੰ ਮਿਲ ਸਕਦਾ ਹੈ। ਇਸ ਤਰ੍ਹਾਂ ਉੱਤਰ ਭਾਰਤ ਵਿਚ ਲੱਦਾਖ ਦੇ ਪੂਰਬੀ ਹਿੱਸਿਆਂ ਵਿਚ ਪੱਛਮੀ ਗੜਬੜੀ ਕਾਰਨ ਜੰਮੂ-ਕਸ਼ਮੀਰ, ਲੱਦਾਖ ਦੇ ਉਪਰੀ ਭਾਗਾਂ ਵਿਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਉਮੀਦ ਹੈ। ਅੱਜ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦਾ ਮੌਸਮ ਖੁਸ਼ਕ ਬਣਿਆ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।