ਬੈਂਗਲੁਰੂ 'ਚ ਬੱਸ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ

By : GAGANDEEP

Published : Mar 10, 2023, 4:53 pm IST
Updated : Mar 10, 2023, 4:53 pm IST
SHARE ARTICLE
photo
photo

ਸ਼ਿਫਟ ਪੂਰੀ ਕਰਕੇ ਬੱਸ 'ਚ ਸੌਂ ਰਿਹਾ ਸੀ ਡਰਾਈਵਰ

 

ਬੈਂਗਲੁਰੂ : ਬੈਂਗਲੁਰੂ ਦੇ ਲਿੰਗਧੀਰਨਹੱਲੀ 'ਚ ਸ਼ੁੱਕਰਵਾਰ ਸਵੇਰੇ ਡਿਪੂ 'ਚ ਖੜ੍ਹੀ ਬੱਸ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਬੱਸ 'ਚ ਸੁੱਤੇ ਪਏ ਕੰਡਕਟਰ ਦੀ ਸੜ ਕੇ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਦੋਂ ਬੱਸ ਨੂੰ ਅੱਗ ਲੱਗੀ ਤਾਂ 45 ਸਾਲਾ ਮੁਥੱਈਆ ਸਵਾਮੀ ਬੇਹੋਸ਼ ਹੋ ਗਿਆ, ਜਿਸ ਕਾਰਨ ਉਹ ਬੱਸ ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਸੜ ਕੇ ਮਰ ਗਿਆ। ਘਟਨਾ ਸਮੇਂ ਥਾਣਾ ਬਦਰਾਹਲੀ ਦੀ ਗਸ਼ਤ ਟੀਮ ਉੱਥੋਂ ਲੰਘ ਰਹੀ ਸੀ। ਉਸ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।

 

ਇਹ ਵੀ ਪੜ੍ਹੋ : ਜਰਮਨੀ 'ਚ ਚਰਚ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ, 8 ਦੀ ਮੌਤ

ਖਬਰਾਂ ਮੁਤਾਬਕ ਮੁਥੱਈਆ ਜੋ ਬੀ.ਐੱਮ.ਟੀ.ਸੀ.ਵਿਚ ਕੰਮ ਕਰਦੇ ਹਨ। ਕੁਝ ਸਮੇਂ ਪਹਿਲਾਂ ਡਿਪੂ 31 'ਚ ਬਤੌਰ ਮੈਨੇਜਰ ਵਜੋਂ ਸ਼ਿਫਟ ਹੋਏ ਸਨ। ਉਹ ਇੱਥੇ ਕੰਡਕਟਰ ਸੀ। ਰਾਤ 10.30 ਵਜੇ ਆਪਣੀ ਸ਼ਿਫਟ ਖਤਮ ਕਰਨ ਤੋਂ ਬਾਅਦ ਉਹ ਡਰਾਈਵਰ ਨਾਲ ਲਿੰਗਧੀਰਾਨਹੱਲੀ ਬੱਸ ਸਟੈਂਡ ਪਹੁੰਚਿਆ। ਡਰਾਈਵਰ ਪ੍ਰਕਾਸ਼ ਡਿਪੂ ਦੀ ਇਮਾਰਤ ਵਿੱਚ ਇੱਕ ਸ਼ੈਲਟਰ ਵਿੱਚ ਸੌਂ ਗਿਆ, ਜਦੋਂ ਕਿ ਮੁਥੱਈਆ ਬੱਸ ਵਿੱਚ ਹੀ ਸੌਂ ਗਿਆ।

ਇਹ ਵੀ ਪੜ੍ਹੋ :ਅਬੋਹਰ 'ਚ ਧੀ ਨੂੰ ਮਿਲਣ ਜਾ ਰਹੇ ਪਿਓ-ਪੁੱਤ ਨਾਲ ਵਾਪਰਿਆ ਦਰਦਨਾਕ ਹਾਦਸਾ, ਪਿਓ ਦੀ ਮੌਤ  

 

ਪੁਲਿਸ ਨੇ ਮੁਥੱਈਆ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਦੋਂਕਿ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਬੱਸ ਨੂੰ ਅੱਗ ਲੱਗੀ ਉਹ ਟਾਟਾ ਕੰਪਨੀ ਤੋਂ 2016 ਵਿੱਚ ਖਰੀਦੀ ਗਈ ਸੀ ਅਤੇ ਬੀਐਸ4 2016 ਮਾਡਲ ਦੀ ਹੈ। 2017 ਵਿੱਚ, ਇਸਨੂੰ BMTC ਫਲੀਟ ਵਿੱਚ ਸ਼ਾਮਲ ਕੀਤਾ ਗਿਆ ਸੀ। ਅੱਗ ਲੱਗਣ ਤੋਂ ਪਹਿਲਾਂ ਇਹ ਲਗਭਗ 3.75 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੀ ਸੀ। ਫਿਲਹਾਲ ਇਸ ਹਾਦਸੇ ਕਾਰਨ ਡਰਾਈਵਰ ਸਦਮੇ 'ਚ ਹੈ। ਪੁਲਿਸ ਦੇ ਸਾਹਮਣੇ ਸਵਾਲ ਖੜ੍ਹਾ ਹੋ ਗਿਆ ਹੈ ਕਿ ਮੁਥੱਈਆ ਸਵਾਮੀ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ।

ਇਹ ਵੀ ਪੜ੍ਹੋ :ਲੁਧਿਆਣਾ 'ਚ ਛੁੱਟੀਆਂ ਲਈ ਬਾਹਰ ਘੁੰਮਣ ਗਏ ਜੱਜ ਦੇ ਘਰ ਚੋਰੀ, ਬਾਥਰੂਮ ਦੀਆਂ ਟੂਟੀਆਂ ਵੀ ਨਾਲ ਲੈ ਗਏ ਚੋਰ 

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement