UP Jaunpur Accident News: ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਦੀ ਟਰੱਕ ਨਾਲ ਟਕਰਾਈ ਕਾਰ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ
Published : Mar 10, 2024, 1:01 pm IST
Updated : Mar 10, 2024, 1:01 pm IST
SHARE ARTICLE
UP Jaunpur Accident News in punjabi
UP Jaunpur Accident News in punjabi

UP Jaunpur Accident News: 2 ਲੋਕ ਗੰਭੀਰ ਜ਼ਖ਼ਮੀ

UP Jaunpur Accident News in punjabi: ਯੂਪੀ ਦੇ ਜੌਨਪੁਰ ਵਿਚ ਐਤਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲੇ ਸਾਰੇ ਲੋਕ ਇੱਕ ਹੀ ਪਰਿਵਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸਾਰੇ ਲੋਕ ਕਾਰ ਵਿਚ ਸਵਾਰ ਹੋ ਕੇ ਵਿਆਹ ਲਈ ਕੁੜੀ ਵੇਖਣ ਲਈ ਬਿਹਾਰ ਤੋਂ ਪ੍ਰਯਾਗਰਾਜ ਦੇ ਝੂੰਸੀ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜੌਨਪੁਰ ਜ਼ਿਲੇ ਦੇ ਗੌਰਬਾਦਸ਼ਾਹਪੁਰ ਥਾਣੇ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਅਤੇ ਉਨ੍ਹਾਂ ਕੋਲੋਂ ਬਰਾਮਦ ਹੋਏ ਦਸਤਾਵੇਜ਼ਾਂ ਦੇ ਆਧਾਰ 'ਤੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Patiala News: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ. ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ  

ਪੁਲਿਸ ਮੁਤਾਬਕ ਬਿਹਾਰ ਸੂਬੇ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਰੀਗਾ ਖੇਤਰ ਦੇ ਸਟੇਸ਼ਨ ਰੋਡ ਦੇ ਰਹਿਣ ਵਾਲੇ ਸਾਰੇ ਲੋਕ ਵਿਆਹ ਲਈ ਕੁੜੀ ਵੇਖਣ ਲਈ ਪ੍ਰਯਾਗਰਾਜ ਜਾ ਰਹੇ ਸਨ ਕਿ ਗੌਰਬਾਦਸ਼ਾਹਪੁਰ ਥਾਣਾ ਖੇਤਰ ਦੇ ਪ੍ਰਸਾਦ ਤਿਰਾਹੇ ਨੇੜੇ ਇਕ ਟਰੱਕ ਨਾਲ ਕਾਰ  ਟਕਰਾ ਗਈ। ਇਸ ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਕਰੀਬ 50 ਮੀਟਰ ਤੱਕ ਘੜੀਸਦੀ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ: Brijendra Singh resigned news: ਹਰਿਆਣਾ 'ਚ ਬੀਜੇਪੀ ਨੂੰ ਵੱਡਾ ਝਟਕਾ, ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਦਿੱਤਾ ਅਸਤੀਫਾ

ਦੋ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਾਰਾਣਸੀ ਭੇਜ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ।
ਮ੍ਰਿਤਕਾਂ ਵਿਚ ਅਨੀਸ਼ ਸ਼ਰਮਾ ਪੁੱਤਰ ਗਜਾਧਰ ਸ਼ਰਮਾ (35), ਗਜਾਧਰ ਸ਼ਰਮਾ ਪੁੱਤਰ ਲਕਸ਼ਮਣ ਸ਼ਰਮਾ (60), ਜਵਾਹਰ ਸ਼ਰਮਾ (57) ਪੁੱਤਰ ਰਾਮ ਪ੍ਰਤਾਪ, ਗੌਤਮ ਸ਼ਰਮਾ (17) ਪੁੱਤਰ ਜਵਾਹਰ ਸ਼ਰਮਾ, ਸੋਨਮ (34) ਪਤਨੀ ਬਜਰੰਗ ਸ਼ਰਮਾ ਅਤੇ ਰਿੰਕੂ (32) ਪਤਨੀ ਪਵਨ ਸ਼ਰਮਾ ਸ਼ਾਮਲ ਹਨ।

ਬਜਰੰਗ ਸ਼ਰਮਾ ਦੇ 8 ਸਾਲਾ ਪੁੱਤਰ ਯੁਗ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜੀਤੂ ਸ਼ਰਮਾ ਪੁੱਤਰ ਅਵਧੇਸ਼ ਸ਼ਰਮਾ (25) ਮੀਨਾ ਦੇਵੀ ਪਤਨੀ ਗਜਾਧਰ (40) ਨੂੰ ਇਲਾਜ ਲਈ ਵਾਰਾਣਸੀ ਭੇਜਿਆ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Youth died due to drug overdose patiala news in punjabi, stay tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement