9 ਸਾਲ ਦੇ ਲੰਮੇ ਇੰਤਜ਼ਾਰ ਮਗਰੋਂ ਫ਼ੌਜ ਨੂੰ ਮਿਲੇਗੀ ਬੁਲਟ ਪਰੂਫ਼ ਜੈਕਟ
Published : Apr 10, 2018, 11:07 am IST
Updated : Apr 10, 2018, 11:07 am IST
SHARE ARTICLE
Bulletproof jacket
Bulletproof jacket

ਲੰਮੇ ਸਮੇਂ ਤੋਂ ਫ਼ੌਜ ਅੰਦਰ ਚੱਲ ਰਹੀ ਬੁਲਟ ਪਰੂਫ਼ ਜੈਕਟ ਦੀ ਕਮੀ ਹੁਣ ਛੇਤੀ ਹੀ ਦੂਰ ਹੋ ਜਾਵੇਗੀ।

ਨਵੀਂ ਦਿੱਲੀ : ਲੰਮੇ ਸਮੇਂ ਤੋਂ ਫ਼ੌਜ ਅੰਦਰ ਚੱਲ ਰਹੀ ਬੁਲਟ ਪਰੂਫ਼ ਜੈਕਟ ਦੀ ਕਮੀ ਹੁਣ ਛੇਤੀ ਹੀ ਦੂਰ ਹੋ ਜਾਵੇਗੀ। 9 ਸਾਲ ਪਹਿਲਾਂ ਕੀਤੀ ਗਈ ਮੰਗ ਤੋਂ ਬਾਅਦ ਰੱਖਿਆ ਮੰਤਰਾਲੇ ਨੇ 639 ਕਰੋੜ ਰੁਪਏ ਦੀ ਲਾਗਤ ਨਾਲ 1.86 ਲੱਖ ਬੁਲਟ ਪਰੂਫ਼ ਜੈਕਟਾਂ ਦੀ ਖ਼ਰੀਦ ਲਈ ਇਕ ਰੱਖਿਆ ਕੰਪਨੀ ਦੇ ਨਾਲ ਇਕਰਾਰਨਾਮੇ 'ਤੇ ਹਸਤਾਖ਼ਰ ਕੀਤੇ।Bulletproof jacketBulletproof jacketਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਕਰਾਰਨਾਮੇ ਨੂੰ 'ਸਫ਼ਲ' ਫ਼ੀਲਡ ਪ੍ਰੀਖਣਾਂ ਤੋਂ ਬਾਅਦ ਅੰਤਮ ਰੂਪ ਦਿਤਾ ਗਿਆ। 2009 'ਚ ਹੀ ਸਰਕਾਰ ਨੇ ਮੰਨਿਆ ਸੀ ਕਿ ਫ਼ੌਜ ਨੂੰ 1.86 ਲੱਖ ਬੁਲਟ ਪਰੂਫ਼ ਜੈਕਟਾਂ ਦੀ ਜ਼ਰੂਰਤ ਸੀ ਪਰ ਫ਼ੌਜ ਵਲੋਂ ਕਰਵਾਏ ਗਏ ਟਰਾਇਲ 'ਚ ਕਿਸੇ ਵੀ ਕੰਪਨੀ ਦਾ ਬੁਲਟ ਪਰੂਫ਼ ਜੈਕਟ ਸਹੀ ਨਹੀਂ ਸੀ। Bulletproof jacketBulletproof jacketਮੰਤਰਾਲੇ ਨੇ ਬਿਆਨ 'ਚ ਕਿਹਾ ਕਿ 1,86,138 ਬੁਲਟ ਪਰੂਫ਼ ਜੈਕਟਾਂ ਨੂੰ ਖ਼ਰੀਦਣ ਲਈ ਇਕ ਵੱਡੇ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਗਏ ਹਨ। ਇਸ 'ਚ ਕਿਹਾ ਗਿਆ ਹੈ ਕਿ ਨਵੀਆਂ ਬੁਲਟ ਪਰੂਫ਼ ਜੈਕਟਾਂ ਯੁੱਧ 'ਚ ਫ਼ੌਜ ਨੂੰ 360 ਡਿਗਰੀ ਸੁਰੱਖਿਆ ਪ੍ਰਦਾਨ ਕਰਵਾਏਗੀ, ਜਿਸ 'ਚ ਹਾਰਡ 'ਸਟੀਲ ਕੋਰ' ਬੁਲਟ ਨਾਲ ਸੁਰੱਖਿਆ ਵੀ ਸ਼ਾਮਲ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement