IRCTC ਟੈਂਡਰ ਘੋਟਾਲੇ 'ਚ ਲਾਲੂ ਦੇ ਘਰ ਸੀਬੀਆਈ ਦਾ ਛਾਪਾ
Published : Apr 10, 2018, 5:20 pm IST
Updated : Apr 10, 2018, 5:20 pm IST
SHARE ARTICLE
CBI raids Rabri Devi's residence, questions Tejashwi Yadav
CBI raids Rabri Devi's residence, questions Tejashwi Yadav

ਭਾਰਤ ਬੰਦ ਵਿਚ ਜਿਥੇ ਸੱਭ ਤੋਂ ਜ਼ਿਆਦਾ ਹਿੰਸਾ ਅਤੇ ਰੁਕਾਵਟ ਦੀਆਂ ਖ਼ਬਰਾਂ ਬਿਹਾਰ ਤੋਂ ਆ ਰਹੀਆਂ ਹਨ।

ਭਾਰਤ ਬੰਦ ਵਿਚ ਜਿਥੇ ਸੱਭ ਤੋਂ ਜ਼ਿਆਦਾ ਹਿੰਸਾ ਅਤੇ ਰੁਕਾਵਟ ਦੀਆਂ ਖ਼ਬਰਾਂ ਬਿਹਾਰ ਤੋਂ ਆ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਪਟਨਾ ਸਥਿਤ ਘਰ 'ਤੇ ਸੀਬੀਆਈ ਨੇ ਛਾਪਾ ਮਾਰਿਆ ਹੈ। ਆਈਆਰਸੀਟੀਸੀ ਟੈਂਡਰ ਘੋਟਾਲੇ ਵਿਚ ਲਾਲੂ ਦੇ ਪਟਨਾ ਸਥਿਤ ਘਰ 'ਤੇ ਇਹ ਛਾਪੇਮਾਰੀ ਕੀਤੀ ਗਈ ਹੈ। CBI raids Rabri Devi's residence, questions Tejashwi YadavCBI raids Rabri Devi's residence, questions Tejashwi Yadavਛਾਪੇਮਾਰੀ ਦੌਰਾਨ ਰਬੜੀ ਘਰ ਵਿਚ ਮੌਜੂਦ ਸੀ। ਇਸ ਦੌਰਾਨ ਸੀਬੀਆਈ ਨੇ ਘਰ ਦੀ ਤਲਾਸ਼ੀ ਲਈ ਅਤੇ ਰਾਬੜੀ ਦੇਵੀ ਤੋਂ ਪੁਛਗਿਛ ਵੀ ਕੀਤੀ। ਲਾਲੂ ਦੇ ਬੇਟੇ ਤੇਜਸਵੀ ਤੋਂ ਵੀ ਸੀਬੀਆਈ ਨੇ ਸਵਾਲ ਪੁੱਛੇ। ਇਹ ਪੁਛਗਿਛ ਲਗਭਗ ਚਾਰ ਘੰਟੇ ਤਕ ਚਲੀ।  CBI raids Rabri Devi's residence, questions Tejashwi YadavCBI raids Rabri Devi's residence, questions Tejashwi Yadav2006 ਦੇ ਰੇਲਵੇ ਹੋਟਲ ਟੈਂਡਰ ਘੋਟਾਲੇ ਵਿਚ ਸੀਬੀਆਈ ਨੇ ਲਾਲੂ ਸਮੇਤ ਰਬੜੀ, ਤੇਜਸਵੀ ਯਾਦਵ, ਸਰਲ ਗੁਪਤਾ, ਆਈਆਰਸੀਟੀਸੀ  ਦੇ ਤਤਕਾਲੀਨ ਐਮਡੀ ਪੀਕੇ ਗੋਇਲ, ਵਿਜੈ ਕੋਚਰ, ਵਿਨੈ ਕੋਚਰ 'ਤੇ ਆਈਪੀਸੀ ਦੀ ਧਾਰਾ 420 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 

CBI raids Rabri Devi's residence, questions Tejashwi YadavCBI raids Rabri Devi's residence, questions Tejashwi Yadavਸੀਬੀਆਈ ਨੇ ਇਸ ਤੋਂ ਪਹਿਲਾਂ ਦਸਿਆ ਸੀ ਕਿ ਹੋਟਲ ਆਵੰਟਨ ਵਿਚ 32 ਕਰੋੜ ਦੀ ਜ਼ਮੀਨ ਨੂੰ ਕਰੀਬ 65 ਲੱਖ ਵਿਚ ਦੇ ਦਿਤਾ ਗਿਆ। ਲਾਲੂ 'ਤੇ ਇਲਜ਼ਾਮ ਹੈ ਕਿ ਰੇਲ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਨਿਜੀ ਕੰਪਨੀ ਨੂੰ ਫ਼ਾਇਦਾ ਪਹੁੰਚਾਇਆ ਸੀ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement