
ਭਾਰਤ ਨੇ ਕੋਵਿਡ-19 ਮਹਾਮਾਰੀ 'ਚ ਸੰਜਵਨੀ ਸਮਝੀ ਜਾਣ ਵਾਲੇ ਹਾਈਡ੍ਰੋਕਸੀ ਕਲੋਰੋਕੁਈਨ (ਐਚਸੀਕਿਊ) ਦੀ ਸਪਲਾਈ ਦੂਜੇ ਦੇਸ਼ਾਂ ਨੂੰ ਸ਼ੁਰੂ ਕਰ ਦਿਤੀ ਹੈ। ਭਾਰਤ ਨੇ
ਨਵੀਂ ਦਿੱਲੀ : ਭਾਰਤ ਨੇ ਕੋਵਿਡ-19 ਮਹਾਮਾਰੀ 'ਚ ਸੰਜਵਨੀ ਸਮਝੀ ਜਾਣ ਵਾਲੇ ਹਾਈਡ੍ਰੋਕਸੀ ਕਲੋਰੋਕੁਈਨ (ਐਚਸੀਕਿਊ) ਦੀ ਸਪਲਾਈ ਦੂਜੇ ਦੇਸ਼ਾਂ ਨੂੰ ਸ਼ੁਰੂ ਕਰ ਦਿਤੀ ਹੈ। ਭਾਰਤ ਨੇ ਆਪਣੀ ਲੋੜ ਨੂੰ ਭਾਂਪਦਿਆਂ ਇਸ ਦਵਾਈ ਦੀ ਸਪਲਾਈ 'ਤੇ ਰੋਕ ਲਾ ਦਿਤੀ ਸੀ ਪਰ ਦੂਜੇ ਦੇਸ਼ਾਂ ਦੀ ਮੰਗ ਨੂੰ ਦੇਖਦਿਆਂ ਇਸ ਨੂੰ ਮੁੜ ਬਾਹਰ ਭੇਜਣ ਦੀ ਪ੍ਰਵਾਨਗੀ ਦੇ ਦਿਤੀ ਗਈ ਹੈ। ਪਹਿਲੇ ਪੜਾਅ ਵਿਚ ਅਮਰੀਕਾ, ਬਰਤਾਨੀਆ, ਸਪੇਨ ਸਮੇਤ ਕੁਝ ਦੇਸ਼ਾਂ ਨੂੰ ਐਚਸੀਕਿਊ ਭੇਜੀ ਜਾਵੇਗੀ।
ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਭਾਰਤੀ ਕੂਟਨੀਤੀ 'ਤੇ ਦੂਰ ਤਕ ਅਸਰ ਪੈਣ ਦੀ ਗੱਲ ਕਹੀ ਜਾ ਰਹੀ ਹੈ। ਭਾਰਤ ਦੇ ਇਸ ਫ਼ੈਸਲੇ ਨਾਲ ਸਭ ਤੋਂ ਜ਼ਿਆਦਾ ਖ਼ੁਸ਼ ਅਮਰੀਕੀ ਰਾਸ਼ਟਰਪੀ ਡੋਨਾਲਡ ਟਰੰਪ ਦਿਸ ਰਹੇ ਹਨ।
ਇਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਾਨ ਇਨਸਾਨ ਦੱਸਿਆ ਸੀ। ਵੀਰਵਾਰ ਨੂੰ ਉਨ੍ਹਾਂ ਨੂੰ ਦੁਬਾਰਾ ਪ੍ਰਧਾਨ ਮੰਤਤੀ ਮੋਦੀ ਤੇ ਭਾਰਤ ਨੂੰ ਤਹਿ ਦਿਲੋਂ ਸ਼ੁਕਰੀਆ ਕਿਹਾ। ਉਨ੍ਹਾਂ ਕਿਹਾ, 'ਔਖੇ ਵੇਲੇ ਦੋਸਤਾਂ ਦਰਮਿਆਨ ਹੋਰ ਕਰੀਬੀ ਸਹਿਯੋਗ ਹੋਣਾ ਚਾਹੀਦਾ ਹੈ। ਮੈਂ ਐੱਚਸੀਕਿਊ 'ਤੇ ਫ਼ੈਸਲਾ ਲੈਣ ਲਈ ਭਾਰਤ ਤੇ ਭਾਰਤੀ ਜਨਤਾ ਦਾ ਧੰਨਵਾਦ ਕਰਦਾ ਹਾਂ। ਇਸ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਨ੍ਹਾਂ ਦੀ ਮਜ਼ਬੂਤ ਲੀਡਰਸ਼ਿਪ ਨਾਲ ਸਿਰਫ਼ ਭਾਰਤ ਦੀ ਹੀ ਨਹੀਂ ਬਲਕਿ ਮਨੁੱਖਤਾ ਦੀ ਮਦਦ ਕਰਨ ਲਈ ਧੰਨਵਾਦ। ਟਰੰਪ ਦੇ ਇਸ ਬਿਆਨ 'ਤੇ ਮੋਦੀ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੁਸ਼ਕਿਲ ਵੇਲਾ ਹੀ ਦੋਸਤਾਂ ਨੂੰ ਹੋਰ ਨੇੜੇ ਲਿਆਉਂਦਾ ਹੈ। ਭਾਰਤ ਤੇ ਅਮਰੀਕਾ ਦੀ ਭਾਈਵਾਲੀ ਪਹਿਲਾਂ ਹੀ ਮਜ਼ਬੂਤ ਹੈ। ਭਾਰਤ ਕੋਵਿਡ-19 ਨਾਲ ਲੜਾਈ 'ਚ ਮਨੁੱਖਤਾ ਦੀ ਮਦਦ ਲਈ ਹਰ ਸੰਭਵ ਮਦਦ ਕਰੇਗਾ।