ਦੇਸ਼ ਵਿਚ ਤਾਲਾਬੰਦੀ ਦਾ ਇਕ ਇਹ ਵੀ ਪਹਿਲੂ
Published : Apr 10, 2020, 11:03 pm IST
Updated : Apr 10, 2020, 11:03 pm IST
SHARE ARTICLE
scotter
scotter

ਫਸੇ ਪੁੱਤ ਨੂੰ ਮਾਂ ਨੇ ਸਕੂਟਰੀ 'ਤੇ 1400 ਕਿਲੋਮੀਟਰ ਦਾ ਸਫ਼ਰ ਕਰ ਕੇ ਘਰ ਲਿਆਂਦਾ

ਹੈਦਰਾਬਾਦ, 10 ਅਪ੍ਰੈਲ : ਮਾਂ ਅਪਣੇ ਬੱਚੇ ਲਈ ਕੁੱਝ ਵੀ ਕਰ ਸਕਦੀ ਹੈ। ਇਸ ਦੀ ਤਾਜ਼ਾ ਮਿਸਾਲ ਤੇਲੰਗਾਨਾ ਤੋਂ ਸਾਹਮਣੇ ਆਈ ਹੈ ਜਿਥੇ ਇਕ ਮਾਂ ਤਾਲਾਬੰਦੀ ਕਾਰਨ ਫਸੇ ਪੁੱਤ ਨੂੰ ਸਕੂਟਰੀ 'ਤੇ ਤਿੰਨ ਦਿਨਾਂ 'ਚ 1400 ਕਿਲੋਮੀਟਰ ਦਾ ਸਫ਼ਰ ਕਰ ਕੇ ਘਰ ਵਾਪਸ ਲਿਆਈ। ਅਸਲ 'ਚ ਉਸ ਦਾ ਪੁੱਤ ਤਾਲਾਬੰਦੀ ਕਾਰਨ ਆਂਧਰਾ ਪ੍ਰਦੇਸ਼ ਦੇ ਨੇਲੌਰ 'ਚ ਫਸ ਗਿਆ ਸੀ।


ਰਜ਼ੀਆ ਬੇਗ਼ਮ (48) ਸੋਮਵਾਰ ਸਵੇਰੇ ਸਥਾਨਕ ਪੁਲਿਸ ਦੀ ਇਜਾਜ਼ਤ ਨਾਲ ਲੈ ਕੇ ਇਕੱਲੀ ਹੀ ਸਕੂਟਰੀ 'ਤੇ ਸਵਾਰ ਹੋ ਕੇ ਨੈਲੌਰ ਗਈ ਅਤੇ ਅਪਣੇ ਛੋਟੇ ਬੇਟੇ ਨਾਲ ਬੁੱਧਵਾਰ ਸ਼ਾਮ ਨੂੰ ਵਾਪਸ ਘਰ ਆ ਗਈ। ਭਾਵੇਂ ਸਕੂਟਰੀ 'ਤੇ ਲਗਾਤਾਰ ਹੋਣ ਵਾਲੀ ਇਹ ਮੁਸ਼ਕਲ ਯਾਤਰਾ ਸੀ ਪਰ ਮਾਂ ਵਲੋਂ ਅਪਣੇ ਪੁੱਤ ਨੂੰ ਵਾਪਸ ਲਿਆਉਣ ਦੇ ਦ੍ਰਿੜ ਇਰਾਦੇ ਨੇ ਇਸ ਨੂੰ ਪੂਰਾ ਕਰ ਦਿਤਾ। ਰਜ਼ੀਆ ਬੇਗ਼ਮ ਨੇ ਪੀਟੀਆਈ ਨੂੰ ਦਸਿਆ ਕਿ ਰਾਤ ਵੇਲੇ ਸੜਕਾਂ 'ਤੇ ਟਰੈਫ਼ਿਕ ਦੀ ਘਾਟ ਕਾਰਨ ਸੁੰਨਸਾਨ ਰਾਹਾਂ 'ਤੇ ਡਰ ਲੱਗ ਰਿਹਾ ਸੀ।

scotterscotter


ਰਜ਼ੀਆ ਬੇਗ਼ਮ ਨਿਜ਼ਾਮਾਬਾਦ ਜ਼ਿਲ੍ਹੇ ਦੇ ਬੋਧਨ ਕਸਬੇ 'ਚ ਇਕ ਸਰਕਾਰੀ ਸਕੂਲ ਦੀ ਹੈੱਡਮਿਸਟ੍ਰੈਸ ਹੈ। ਰਜ਼ੀਆ ਦੇ ਘਰਵਾਲੇ ਦੀ 15 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਅਪਣੇ ਦੋ ਬੱਚਿਆਂ ਨਾਲ ਰਹਿ ਰਹੀ ਹੈ। ਉਸ ਦਾ ਇਕ ਲੜਕਾ ਇੰਜੀਨੀਅਰਿੰਗ ਗ੍ਰੈਜੂਏਟ ਹੈ ਅਤੇ ਦੂਸਰਾ 19 ਸਾਲਾ ਨਿਜ਼ਾਮੂਦੀਨ ਨਾਲ ਐਮਬੀਬੀਐਸ ਵਿਚ ਦਾਖ਼ਲਾ ਲੈਣ ਲਈ ਤਿਆਰੀ ਕਰ ਰਿਹਾ ਹੈ। ਅਸਲ 'ਚ ਨਿਜ਼ਾਮੂਦੀਨ 12 ਮਾਰਚ ਨੂੰ ਅਪਣੇ ਦੋਸਤ ਨੂੰ ਛੱਡਣ ਲਈ ਨੈਲੌਰ ਜ਼ਿਲ੍ਹੇ ਦੇ ਰਹਿਮਤਬਾਦ ਗਿਆ ਸੀ ਅਤੇ ਉਥੇ ਹੀ ਰੁਕ ਗਿਆ ਸੀ। ਇਸ ਦੌਰਾਨ ਕੋਰੋਨਾ ਵਾਇਰਸ ਦੇ ਕਾਹਿਰ ਕਾਰਨ ਦੇਸ਼ 'ਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਉਹ ਵਾਪਸ ਨਹੀਂ ਆ ਸਕਿਆ ਸੀ।


ਜਿਸ ਤੋਂ ਬਾਅਦ ਉਹ ਘਰ ਆਉਣ ਲਈ ਕਾਫ਼ੀ ਉਤਸੁਕ ਸੀ ਪਰ ਤਾਲਾਬੰਦੀ ਕਾਰਨ ਉਹ ਘਰ ਵਾਪਸ ਨਹੀਂ ਆ ਸਕਦਾ ਸੀ ਜਿਸ ਕਾਰਨ ਉਸ ਦੀ ਮਾਂ ਨੇ ਉਸ ਵਾਪਸ ਘਰ ਲਿਆਉਣ ਲਈ ਪੁਲਿਸ ਤੋਂ ਆਗਿਆ ਲਈ ਅਤੇ ਤਿੰਨ ਦਿਨਾਂ 'ਚ ਉਸ ਨੂੰ ਘਰ ਵਾਪਸ ਲੈ ਆਈ। ਉਸ ਨੇ ਅਪਣੇ ਵੱਡੇ ਪੁੱਤਰ ਨੂੰ ਇਸ ਲਈ ਨਹੀਂ ਭੇਜਿਆ ਕਿ ਤਾਲਾਬੰਦੀ ਕਾਰਨ ਪੁਲਿਸ ਉਸ ਨੂੰ ਹਿਰਾਸਤ 'ਚ ਲੈ ਸਕਦੀ ਸੀ।  
(ਪੀ.ਟੀ.ਆਈ)

SHARE ARTICLE

ਏਜੰਸੀ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement