
ਇਕ ਦਿਨ ਵਿੱਚ ਜ਼ਿਲ੍ਹੇ ਦੇ ਅੰਦਰ ਕਰੀਬ 42 ਵਿਅਕਤੀਆਂ ਦਾ ਕੀਤਾ ਗਿਆ ਅੰਤਿਮ ਸੰਸਕਾਰ
ਅਹਿਮਦਨਗਰ: ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਵਿਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕੋਰੋਨਾ ਮਹਾਂਮਾਰੀ ਕਾਰਨ ਮਰਨ ਵਾਲੇ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦਾ ਇਕੱਠਿਆਂ ਸਸਕਾਰ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇੱਕ ਦਿਨ ਵਿੱਚ ਜ਼ਿਲ੍ਹੇ ਦੇ ਅੰਦਰ ਕਰੀਬ 42 ਵਿਅਕਤੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ।
Coronavirus
ਇਹ ਲਾਸ਼ਾਂ ਇਕ ਐਂਬੂਲੈਂਸ ਵਿਚ ਇਕ ਦੂਜੇ ਦੇ ਉਪਰ ਰੱਖੀਆਂ ਗਈਆਂ। ਪਿਛਲੇ ਸਾਲ ਉਸੇ ਸ਼ਹਿਰ ਵਿਚ 12 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਇਕਠਿਆਂ ਲਿਆਂਦਾ ਗਿਆ ਸੀ। ਜਿਸ ਤਰ੍ਹਾਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ਵਿਚ ਰੱਖਿਆ ਗਿਆ ਸੀ ਉਹ ਬਹੁਤ ਹੀ ਅਣਮਨੁੱਖੀ ਢੰਗ ਸੀ।
Ambulance
ਉਸ ਸਮੇਂ ਵੀ, ਇਹ ਮੁੱਦਾ ਬਹੁਤ ਜ਼ੋਰ ਨਾਲ ਉਠਾਇਆ ਗਿਆ ਸੀ। ਅਜਿਹਾ ਲਗਦਾ ਹੈ ਕਿ ਸਿਰਫ ਸਮਾਂ ਬਦਲਿਆ ਹੈ, ਅਹਿਮਦਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਵਾਰ ਉਹੀ ਗਲਤੀ ਦੁਹਰਾਈ ਹੈ, ਉਸ ਘਟਨਾ ਤੋਂ ਕੋਈ ਸਬਕ ਨਹੀਂ ਲਿਆ।