
ਕਿਹਾ, ਕੋਵਿਡ 19 ਦੀ ਦੂਜੀ ਲਹਿਰ ਨਾਲ ਨਜਿੱਠਣਾ ਵੀ ਸਾਡੇ ਲਈ ਮੁਸ਼ਕਲ ਕੰਮ ਨਹੀਂ
ਨਵੀਂ ਦਿੱਲੀ : ਦਿੱਲੀ ’ਚ ਕੋਵਿਡ 19 ਦੇ ਮਾਮਲਿਆਂ ’ਤੇ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਕਿਸਾਨ ਆਗੂਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਡਰ ਵੀ ਉਨ੍ਹਾਂ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਪ੍ਰਦਰਸ਼ਨ ਕਰਨ ਤੋਂ ਰੋਕ ਸਕਦਾ। ਕਿਸਾਨ ਸੰਗਠਨ ਪਿਛਲੇ ਚਾਰ ਮਹੀਨੇ ਤੋਂ ਵੱਧ ਦੇ ਸਮੇਂ ਤੋਂ ਬਾਰਿਸ਼, ਕੜਾਕੇ ਦੀ ਠੰਢ ਅਤੇ ਹੁਣ ਗਰਮੀ ’ਚ ਵੀ ਅਪਣਾ ਅੰਦੋਲਨ ਚਲਾ ਰਹੇ ਹਨ।
Farmer protest
ਸਰਦੀ ਦੇ ਮੌਸਮ ’ਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗਰਮ ਕਪੜੇ ਵੰਡੇ ਗਏ, ਬਾਰਿਸ਼ ’ਚ ਜ਼ਮੀਨ ਤੋਂ ਉੱਤੇ ਰਹਿਣ ਦਾ ਬੰਦੋਬਸਤ ਕੀਤਾ ਗਿਆ ਅਤੇ ਹੁਣ ਗਰਮੀ ਲਈ ਉਨ੍ਹਾਂ ਨੇ ਪ੍ਰਰਦਸ਼ਨ ਸਥਲਾਂ ’ਤੇ ਛਾਂਦਾਰ ਢਾਂਚੇ ਅਤੇ ਏ.ਸੀ ਕੂਲਰ ਅਤੇ ਪੱਖਿਆਂ ਦਾ ਬੰਦੋਬਸਤ ਸ਼ੁਰੂ ਕਰ ਦਿਤਾ ਹੈ। ਕਿਸਾਨਾਂ ਨੇ ਕਿਹਾ ਕਿ ਕੋਵਿਡ 19 ਦੀ ਦੂਜੀ ਲਹਿਰ ਨਾਲ ਨਜਿੱਠਣਾ ਵੀ ਉਨ੍ਹਾਂ ਲਈ ਮੁਸ਼ਕਲ ਨਹੀਂ ਹੋਵੇਗਾ। ਉਹ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਮੁਢਲੀਆਂ ਸਾਵਧਾਨੀਆਂ ਨਾਲ ਇਸ ਦੇ ਲਈ ਵੀ ਤਿਆਰ ਹਾਂ।
Farmer protest
ਆਲ ਇੰਡੀਆ ਕਿਸਾਨ ਸਭਾ ਦੇ ਉਪ ਪ੍ਰਧਾਨ (ਪੰਜਾਬ) ਲਖਬੀਰ ਸਿੰਘ ਲੱਖਾ ਨੇ ਕਿਹਾ, ‘‘ਅਸੀਂ ਸਿੰਘੂ ਬਾਰਡਰ ’ਤੇ ਮੰਚ ਤੋਂ ਮਾਸਕ ਪਹਿਨਣ ਅਤੇ ਹੱਥ ਵਾਰ-ਵਾਰ ਧੋਣ ਦੀ ਲੋੜ ਬਾਰੇ ਲਗਾਤਾਰ ਐਲਾਨ ਕਰ ਰਹੇ ਹਾਂ। ਅਸੀਂ ਪ੍ਰਦਰਸ਼ਨਕਾਰੀਆਂ ਨੂੰ ਟੀਕਾ ਲਗਵਾਉਣ ਲਈ ਵੀ ਉਤਸ਼ਾਹਿਤ ਕਰ ਰਹੇ ਹਨ।’’ ਪ੍ਰਦਰਸ਼ਨ ਸਥਲਾਂ ’ਤੇ ਕਈ ਸਿਹਤ ਜਾਂਚ ਕੈਂਪ ਵੀ ਲਗਾਏ ਗਏ ਹਨ।
farmer protest
ਭਾਰਤੀ ਕਿਸਾਨ ਯੂਨੀਅਨ (ਦਕੌਂਡਾ) ਦੇ ਮੁੱਖ ਸਕੱਤਰ ਜਗਮੋਹਨ ਸਿੰਘ ਨੇ ਕਿਹਾ, ‘‘ਜੇਕਰ ਕਿਸੇ ਨੂੰ ਬੁਖ਼ਾਰ ਜਾਂ ਖਾਂਸੀ ਹੈ ਜਾਂ ਕੋਵਿਡ ਦਾ ਹੋਰ ਕੋਈ ਲੱਛਣ ਹੈ ਤਾਂ ਇਥੇ ਡਾਕਟਰ ਦੇਖਦੇ ਹਨ ਅਤੇ ਫ਼ੈਸਲਾ ਕਰਦੇ ਹਨ। ਮਰੀਜ਼ ਨੂੰ ਜਾਂ ਤਾਂ ਹਸਪਤਾਲ ’ਚ ਦਾਖ਼ਲ ਕਰਵਾਇਆ ਜਾਂਦਾ ਹੈ ਜਾਂ 8-10 ਦਿਨ ਲਈ ਪਿੰਡ ਵਾਪਸ ਭੇਜ ਦਿਤਾ ਜਾਂਦਾ ਹੈ।’’
ਕਿਸਾਨਾਂ ਨੂੰ ਸਰਹੱਦ ਤੋਂ ਹਟਾਉਣ ਲਈ ਕੋਰੋਨਾ ਦਾ ਸਹਾਰਾ ਲੈ ਰਹੀ ਹੈ ਸਰਕਾਰ, ਬੰਗਾਲ ’ਚ ਚੋਣ ਪ੍ਰਚਾਰ ਵੀ ਹੋਵੇ ਬੰਦ : ਯੋਗੇਂਦਰ ਯਾਦਵ
ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ, ਕਿਸਾਨ ਹੋਰ ਭਾਰਤੀ ਨਾਗਰਿਕਾਂ ਦੀ ਤਰ੍ਹਾਂ ਹੀ ਹਨ। ਉਹ ਵੀ ਹੋਰ ਨਾਗਰਿਕਾਂ ਦੀ ਤਰ੍ਹਾਂ ਹੀ ਕੋਰੋਨਾ ਨੂੰ ਲੈ ਕੇ ਸਵਾਧਾਨ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾਉਣ ਲਈ ਕੋਰੋਨਾ ਵਾਇਰਸ ਦਾ ਸਹਾਰਾ ਲੈ ਰਹੀ ਹੈ ਤਾਂ ਇਸ ਨਾਲ ਪਛਮੀ ਬੰਗਾਲ ’ਚ ਚੱਲ ਰਹੇ ਚੋਣ ਪ੍ਰਚਾਰ ਨੂੰ ਦੇਖਦੇ ਹੋਏ ਉਨ੍ਹਾਂ ਦਾ ‘ਪਾਖੰਡ’ ਹੀ ਸਾਹਮਣੇ ਆਏਗਾ। ਉਨ੍ਹਾਂ ਕਿਹਾ ਅਜਿਹੀ ਸਥਿਤੀ ’ਚ ਉਨ੍ਹਾਂ ਨੂੰ ਬੰਗਾਲ ’ਚ ਚੋਣ ਪ੍ਰਚਾਰ ਬੰਦ ਕਰ ਦੇਣਾ ਚਾਹੀਦਾ। ਪਹਿਲਾਂ ਤਾਂ ਉਨ੍ਹਾਂ ਨੂੰ ਭਾਜਪਾ ਦੀ ਹੀ ਰੈਲੀਆਂ ਨੂੰ ਬੰਦ ਕਰ ਦੇਣਾ ਚਾਹੀਦਾ ਜਿਥੇ ਗ੍ਰਹਿ ਮੰਤਰੀ ਭੀੜ ਨੂੰ ਸੰਬੋਧਿਤ ਕਰ ਰਹੇ ਹਨ।’’