
ਉਹ ਮਦਦ ਲਈ ਆਪਣੇ ਪਤੀ ਅਤੇ ਸੱਸ ਕੋਲ ਗਈ, ਪਰ ਉਥੇ ਉਸ ਨੂੰ ਕੁੱਟਿਆ ਗਿਆ।
ਜੈਪੁਰ: ਰਾਜਸਥਾਨ ਦੇ ਭਿਵਾੜੀ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋ ਦੀ ਇਕ 22 ਸਾਲਾਂ ਦੀ ਵਿਆਹੁਤਾ ਔਰਤ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ। ਦੱਸ ਦੇਈਏ ਕਿ ਰਿਸ਼ਤੇਦਾਰ ਕਈ ਦਿਨਾਂ ਤੋਂ ਔਰਤ ਦੇ ਨਾਲ ਬਲਾਤਕਾਰ ਕਰਦੇ ਰਹੇ ਹਨ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੀੜਤਾ ਦਾ ਵਿਆਹ ਨਾਬਾਲਿਗ ਉਮਰ ਵਿੱਚ ਹੋਇਆ ਸੀ। ਉਦੋਂ ਤੋਂ ਹੀ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ।
married girl rape
17 ਸਾਲ ਦੀ ਉਮਰ 'ਚ ਉਸ ਦੇ ਸਹੁਰੇ ਨੇ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਇਨ੍ਹਾਂ ਸਾਲਾਂ ਦੌਰਾਨ, ਉਹ ਦੋ ਵਾਰ ਗਰਭਵਤੀ ਵੀ ਹੋਈ, ਪਰ ਉਸ ਦਾ ਸ਼ੋਸ਼ਣ ਜਾਰੀ ਰਿਹਾ। ਉਹ ਮਦਦ ਲਈ ਆਪਣੇ ਪਤੀ ਅਤੇ ਸੱਸ ਕੋਲ ਗਈ, ਪਰ ਉਥੇ ਉਸ ਨੂੰ ਕੁੱਟਿਆ ਗਿਆ। ਇਸ ਦੇ ਨਾਲ, ਦਿਓਰ ਆਦਿ ਨੇ ਵੀ ਇਹ ਹੀ ਕੰਮ ਕੀਤਾ। ਉਸ ਦੀ ਵੀਡੀਓ ਵੀ ਬਣਾਈ ਗਈ ਸੀ ਅਤੇ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਰਿਹਾ ਹੈ। ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਕਈ ਵਾਰ ਉਸ ਦੀ ਸੱਸ ਦੇ ਦੋਵੇਂ ਭਰਾ ਵੀ ਆਉਂਦੇ ਸਨ। ਉਹ ਵੀ ਉਸ ਨੂੰ ਬੇਹੋਸ਼ ਕਰਨ ਲਈ ਕੋਲਡ ਡਰਿੰਕ 'ਚ ਨਸ਼ੇ ਦਾ ਸਮਾਨ ਮਿਲਾਉਂਦੇ ਸੀ ਅਤੇ ਫਿਰ ਗੰਦਾ ਕੰਮ ਕੀਤਾ।
RAPE
ਗੌਰਤਲਬ ਹੈ ਕਿ ਮਾਰਚ 2021 'ਚ, ਪੀੜਤਾ ਦੇ ਪਤੀ ਨੇ ਦੁਬਾਰਾ ਵਿਆਹ ਕਰਵਾ ਲਿਆ। ਫਿਰ ਔਰਤ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਥਾਣੇ ਪਹੁੰਚ ਗਏ ਤੇ ਫਿਰ ਮਾਮਲਾ ਦਰਜ ਕੀਤਾ ਗਿਆ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਰਹੀ।